ਭਾਰਤ ਵਿਕਾਸ ਪ੍ਰੀਸ਼ਦ ਵੱਲੋਂ ਲਿਜਾਇਆ ਇਤਿਹਾਸਿਕ ਟੂਰ

ਬੁਢਲਾਡਾ ਦਵਿੰਦਰ ਸਿੰਘ ਕੋਹਲੀ // ਭਾਰਤ ਵਿਕਾਸ ਪ੍ਰੀਸ਼ਦ ਵੱਲੋਂ ਸ਼੍ਰੀ ਅਮ੍ਰਿਤਸਰ ਸਾਹਿਬ ਜੀ ਦਾ ਇਤਿਹਾਸਿਕ ਟੂਰ ਲਿਜਾਇਆ ਗਿਆ। ਜਿਸ ਦੀ ਜਾਣਕਾਰੀ ਦਿੰਦੇ ਹੋਏ ਸੰਸਥਾਂ ਦੇ ਪ੍ਰਧਾਨ ਅਮਿਤ ਜਿੰਦਲ ਨੇ ਦੱਸਿਆ ਕਿ ਇਹ ਯਾਤਰਾ ਸ਼੍ਰੀ ਅਮ੍ਰਿਤਸਰ ਸਾਹਿਬ ਵਿੱਚ ਸ਼੍ਰੀ ਹਰਮਿੰਦਰ ਸਾਹਿਬ ਦੇ ਦਰਸ਼ਨਾਂ ਉਪਰੰਤ ਵਿਰਾਸਤ ਹਵੇਲੀ, ਜਿੱਲਿਆ ਵਾਲਾ ਬਾਗ ਦੀ ਘਟਨਾ ਦੀ ਯਾਦ ਨੂੰ ਤਾਜਾ ਕਰਦਿਆਂ ਸ਼ਹੀਦਾਂ ਨੂੰ ਨਤਮਸਤਕ ਹੋਏ। ਭਾਰਤ ਅਤੇ ਪਾਕਿਸਤਾਨ ਬਾਰਡਰ ਦੀ ਹੱਦ ਤੇ ਬੀ.ਐਸ.ਐਫ ਜਵਾਨਾਂ ਦਾ ਦਮਦਾਰ ਪ੍ਰੋਗਰਾਮ ਵੇਖਿਆ। ਜਿਸ ਨਾਲ ਸਾਰੇ ਪਰਿਵਾਰਾਂ ਵਿੱਚ ਦੇਸ਼ ਭਗਤੀ ਦੀ ਭਾਵਨਾ ਚ ਭਾਰਤ ਮਾਤਾ ਦੀ ਜੈ ਦੇ ਨਾਅਰੇ ਵੀ ਲਗਾਏ ਗਏ। ਉਨ੍ਹਾਂ ਕਿਹਾ ਕਿ ਪ੍ਰੀਸ਼ਦ ਪਿਛਲੇ ਲੰਬੇ ਸਮੇਂ ਤੋਂ ਮਾਨਵਤਾ ਦੀ ਸੇਵਾ ਨੂੰ ਸਮਰਪਿੱਤ ਕਾਰਜ ਕਰਦੀ ਆ ਰਹੀ ਹੈ। ਉਨ੍ਹਾਂ ਵੱਲੋਂ ਖੂਨਦਾਨ ਕੈਂਪ, ਮੈਡੀਕਲ ਚੈਂਕਅਪ ਕੈਂਪ, ਦਿਵਿਆਂਗਾਂ ਨੂੰ ਅੰਗ ਦੇਣ ਲਈ ਕੈਂਪ, ਰੇਲਵੇ ਸਟੇਸ਼ਨ ਤੇ ਯਾਤਰੀਆਂ ਅਤੇ ਬਜੁਰਗਾਂ ਦੇ ਬੈਠਣ ਲਈ ਬੈਂਚ ਤੋਂ ਇਲਾਵਾ ਗਰਮੀਆਂ ਵਿੱਚ ਪੀਣ ਵਾਲੇ ਪਾਣੀ ਦੀਆਂ ਰੇਹੜੀਆਂ ਚਲਾ ਰਹੀ ਹੈ। ਇਸ ਤੋਂ ਇਲਾਵਾ ਪਰਿਵਾਰਾਂ ਨੂੰ ਇਤਿਹਾਸ ਨਾਲ ਜੋੜਨ ਲਈ ਵੱਖ ਵੱਖ ਟੂਰ ਅਤੇ ਕੁਇੰਜ ਕੰਪੀਟੀਸ਼ਨ ਕਰਵਾ ਰਹੀ ਹੈ। ਇਸ ਮੌਕੇ ਸਕੱਤਰ ਐਡਵੋਕੇਟ ਸੁਨੀਲ ਗਰਗ, ਜਿਲ੍ਹਾ ਕੁਆਰਡੀਨੇਟਰ ਰਾਜ ਕੁਮਾਰ, ਸੀਨੀਅਰ ਮੈਂਬਰ ਸ਼ਿਵ ਕਾਂਸਲ, ਦੇਸਰਾਜ ਬਾਂਸਲ, ਜਸਵੰਤ ਰਾਏ ਸਿੰਗਲਾ, ਡਾ. ਕ੍ਰਿਸ਼ਨ, ਸੁਧਰੀ ਚੌਧਰੀ, ਕਿਰਨਦੀਪ ਸਿੰਗਲਾ, ਪ੍ਰਮੋਦ ਹੋਜਰੀ, ਅਰੁਣ ਕੁਮਾਰ, ਐਡਵੋਕੇਟ ਰਮਨ ਗੁਪਤਾ, ਸੁਰਿੰਦਰ ਸਿੰਗਲਾ ਤੋਂ ਇਲਾਵਾ ਪਰਿਵਾਰਿਕ ਮੈਂਬਰ ਮੌਜੂਦ ਸਨ।