ਸੀਵਰੇਜ ਦੇ ਪੱਕੇ ਹੱਲ ਲਈ ਲਾਏ ਧਰਨੇ ਦੇ 24 ਦਿਨ ਪੂਰੇ ਹੋਣ ਤੋਂ ਬਾਅਦ ਵੀ ਜ਼ਿਲ੍ਹਾ ਪ੍ਰਸ਼ਾਸਨ ਨੇ ਕੋਈ ਕਾਰਵਾਈ ਨਹੀ ਕੀਤੀ ।

ਮਾਨਸਾ 20 ਨਵੰਬਰ  ਗੁਰਜੰਟ ਸਿੰਘ ਬਾਜੇਵਾਲੀਆ

ਸਰਦਾਰ ਸੇਵਾ ਸਿੰਘ ਠੀਕਰੀਵਾਲਾ ਚੌਕ ਵਿਖੇ ਲਗਾਤਾਰ 24 ਵੇ ਦਿਨ ਸੀਵਰੇਜ ਬੋਰਡ ਅਤੇ ਪ੍ਰਸ਼ਾਸਨ ਦੇ ਖ਼ਿਲਾਫ਼ ਮਿਉਂਸਪਲ ਕੌਂਸਲਰਾਂ ਅਤੇ ਵੱਖ-ਵੱਖ ਜਨਤਕ ਰਾਜਸੀ ਅਤੇ ਸਮਾਜਿਕ ਜਥੇਬੰਦੀਆਂ ਵੱਲੋਂ ਧਰਨਾ ਲਗਾਇਆ ਗਿਆ ।ਧਰਨੇ ਦੌਰਾਨ ਬੁਲਾਰਿਆਂ ਨੇ ਮੰਗ ਕੀਤੀ ਮਾਨਸਾ ਸ਼ਹਿਰ ਦੇ ਸੀਵਰੇਜ ਪੱਕਾ ਹੱਲ ਕੀਤਾ ਜਾਵੇ। ਉਸ ਤੋਂ ਪਹਿਲਾਂ ਫੌਰੀ ਤੌਰ ਤੇ ਆਰਜ਼ੀ ਤੌਰ ਤੇ ਹੱਲ ਕੀਤਾ ਜਾਵੇ। ਕਿਉਂਕਿ ਮਾਨਸਾ ਸ਼ਹਿਰ ਦੀਆਂ ਲਗਭਗ ਸਾਰੀਆਂ ਗਲੀਆਂ ਵਿੱਚ ਸੀਵਰੇਜ ਦਾ ਗੰਦਾ ਪਾਣੀ ਖੜ੍ਹਾ ਹੈ। ਜਿਸ ਕਾਰਨ ਲੋਕਾਂ ਨੂੰ ਲੰਘਣਾ ਔਖਾ ਹੋ ਰਿਹਾ ਹੈ ਅਤੇ ਲੋਕ ਬਿਮਾਰੀਆਂ ਨਾਲ ਹਸਪਤਾਲਾਂ ਵਿੱਚ ਪਏ ਹਨ ।24 ਵੇ ਦਿਨ ਧਰਨੇ ਤੋਂ ਬਾਅਦ ਪ੍ਰਸ਼ਾਸਨ ਵੱਲੋਂ ਹਾਲੇ ਤੱਕ ਸੰਘਰਸ਼ ਕਰ ਰਹੇ ਲੋਕਾਂ ਨੂੰ ਬੁਲਾਉਣ ਦੀ ਵੀ ਲੋੜ ਨਹੀਂ ਸਮਝੀ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਮਸਲੇ ਦਾ ਹੱਲ ਨਾ ਕੀਤਾ ਗਿਆ ਤਾਂ ਵੱਢਾ ਸੰਘਰਸ਼ ਵਿੱਢਿਆ ਜਾਵੇਗਾ ਇਸ ਧਰਨੇ ਵਿੱਚ ਡਾ ਧੰਨਾ ਮੱਲ ਗੋਇਲ,ਸੁਰਿੰਦਰਪਾਲ ਸ਼ਰਮਾ, ਕ੍ਰਿਸ਼ਨ ਚੋਹਾਨ ,ਮਨਦੀਪ ਗੋਰਾ, ਜਤਿੰਦਰ ਆਗਰਾ, ਅੰਮ੍ਰਿਤਪਾਲ ਗੋਗਾ,ਰਾਮਪਾਲ ਸਿੰਘ,ਹਰਮੀਤ ਸਿੰਘ, ਗਗਨਦੀਪ ਸਿਰਸੀਵਾਲਾ, ਹੰਸਾ ਸਿੰਘ , ਅਜੀਤ ਸਿੰਘ ਸਰਪੰਚ,ਅਮਰੀਕ ਸਿੰਘ,ਆਤਮਾ ਸਿੰਘ ਪਰਮਾਰ ਅਤੇ ਪ੍ਰਦੀਪ ਮਾਖਾ ਨੇ ਹਾਜ਼ਰੀ ਲਵਾਈ।