ਸ਼ਾਹਕੋਟ 20 ਨਵੰਬਰ ਬਿਊਰੋ ਰਿਪੋਰਟਰ– ਪੰਜਾਬੀ ਲੋਕ ਗਾਇਕ ਲਖਵੀਰ ਵਾਲੀਆ ਦਾ ਨਵਾਂ ਪੰਜਾਬੀ ਗੀਤ “ਜਾਗੋ ਵਾਲੀ ਕੁੜੀ” ਐਸ ਐਮ ਜੀ ਆਡੀਓ ਵੀਡੀਓ ਰਿਕਾਰਡਿੰਗ ਕੰਪਨੀ ਵਿੱਚ ਛੇਤੀ ਹੀ ਰਿਲੀਜ਼ ਕਰਕੇ ਸਰੋਤਿਆਂ ਦੀ ਕਚਹਿਰੀ ਵਿੱਚ ਪੇਸ਼ ਕੀਤਾ ਜਾਵੇਗਾ। ਅਤੇ ਇਹ ਸਾਰੀ ਜਾਣਕਾਰੀ ਪ੍ਰੈਸ ਨਾਲ ਸਾਂਝੀ ਕਰਦਿਆਂ ਇਸ ਗੀਤ ਦੇ ਰਚੇਤਾ ਪੰਜਾਬੀ ਗੀਤਕਾਰ ਸਾਬੀ ਜਟਾਣਾ ਨੇ ਦੱਸਿਆ ਕਿ ਇਸ ਗੀਤ ਨੂੰ ਸੁਰਾਂ ਦੇ ਸਮੁੰਦਰ ਵਿੱਚ ਸੰਗੀਤਕ ਧੁਨਾਂ ਨਾਲ ਪਰੋਇਆ ਹੈ ਪ੍ਰਸਿੱਧ ਸੰਗੀਤਕਾਰ ਰਵਿੰਦਰ ਮਾਲੜੀ ਜੀ ਨੇ ਅਤੇ ਉਹਨਾਂ ਇਹ ਵੀ ਦੱਸਿਆ ਕਿ ਹਰ ਖੁਸ਼ੀ ਦੇ ਮੌਕੇ ਤੇ ਇਸ ਗੀਤ ਨੂੰ ਡੀਜੇ ਤੇ ਚਲਾ ਕੇ ਭੰਗੜਾ ਪਾ ਕੇ ਅਤੇ ਨੱਚ ਕੇ ਖੁਸ਼ੀ ਸਾਂਝੀ ਕਰਨ ਵਾਲਾ ਇਹ ਗੀਤ ਹੈ ਜਿਸ ਨੂੰ ਬਹੁਤ ਹੀ ਸੁਰੀਲੀ ਆਵਾਜ਼ ਵਿੱਚ ਲਖਵੀਰ ਵਾਲੀਆ ਨੇ ਗਾਇਆ ਹੈ ਅਤੇ ਉਹਨਾਂ ਇਹ ਵੀ ਦੱਸਿਆ ਕਿ ਪੰਜਾਬੀ ਲੋਕ ਗਾਇਕ ਲਖਵੀਰ ਵਾਲੀਆ ਵੱਲੋਂ ਪਹਿਲਾਂ ਰਿਕਾਰਡ ਕੀਤੇ ਸਾਰੇ ਗੀਤ ਧਾਰਮਿਕ ਸਨ ਅਤੇ ਇਹ ਪਹਿਲਾ ਪੰਜਾਬੀ ਸੱਭਿਆਚਾਰਕ ਭੰਗੜੇ ਵਾਲਾ ਗੀਤ ਹੈ “ਜਾਗੋ ਵਾਲੀ ਕੁੜੀ” ਜੋ ਰਿਕਾਰਡ ਕੀਤਾ ਗਿਆ ਹੈ ਅਤੇ ਉਹਨਾਂ ਇਹ ਵੀ ਦੱਸਿਆ ਕਿ ਇੰਟਰਨੈਸ਼ਨਲ ਸੂਫੀ ਗਾਇਕ ਸੁਲਤਾਨ ਅਖਤਰ ਯੂ ਐਸ ਏ ਵੱਲੋਂ ਇਸ ਗੀਤ ਲਈ ਲਖਵੀਰ ਵਾਲੀਆ ਦਾ ਸਪੈਸ਼ਲ ਧੰਨਵਾਦ ਕੀਤਾ ਗਿਆ ਅਤੇ ਉਮੀਦ ਹੈ ਕਿ ਸਰੋਤਿਆਂ ਵੱਲੋਂ ਲਖਵੀਰ ਵਾਲੀਆ ਦੇ ਪਹਿਲਾਂ ਰਿਕਾਰਡ ਕੀਤੇ ਧਾਰਮਿਕ ਗੀਤਾਂ ਵਾਂਗ ਹੀ ਇਸ ਗੀਤ ਨੂੰ ਵੀ ਪਿਆਰ ਨਸੀਬ ਹੋਵੇਗਾ
ਲੋਕ ਗਾਇਕ ਲਖਵੀਰ ਵਾਲੀਆ ਦਾ ਨਵਾਂ ਗੀਤ “ਜਾਗੋ ਵਾਲੀ ਕੁੜੀ” ਛੇਤੀ ਹੋਵੇਗਾ ਰਿਲੀਜ਼ — ਗੀਤਕਾਰ
