ਬੁਢਲਾਡਾ (ਦਵਿੰਦਰ ਸਿੰਘ ਕੋਹਲੀ) ਨਸ਼ਿਆਂ ਦੇ ਖਿਲਾਫ ਬੁਢਲਾਡਾ ਦੇ ਸ਼ਿਵ ਸ਼ਕਤੀ ਭਵਨ ਵਿਖੇ ਮਾਣਯੋਗ ਡੀ.ਜੀ.ਪੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅੱਜ ਡੀ.ਆਈ.ਜੀ ਬਠਿੰਡਾ ਹਰਚਰਨ ਸਿੰਘ ਭੁੱਲਰ ਅਤੇ ਐਸ.ਐਸ.ਪੀ ਭਗੀਰਤ ਸਿੰਘ ਮੀਨਾ ਮਾਨਸਾ, ਐਸ.ਡੀ.ਐਮ ਬੁਢਲਾਡਾ ਗਗਨਦੀਪ ਸਿੰਘ ਅਤੇ ਡੀ.ਐਸ.ਪੀ ਗਮਦੂਰ ਸਿੰਘ ਬੁਢਲਾਡਾ ਦੀ ਅਗਵਾਈ ਹੇਠ ਨਸ਼ਿਆਂ ਦੇ ਖਿਲਾਫ ਸੰਸਥਾਵਾਂ ਤੇ ਨੁਮਾਇਂਦੇਆ ਨਾਲ ਮੀਟਿੰਗ ਕੀਤੀ ਗਈ । ਮਾਤਾ ਗੁਜਰੀ ਭਲਾਈ ਕੇਂਦਰ ਦੇ ਮੁੱਖ ਸੇਵਾਦਾਰ ਮਾਸਟਰ ਕੁਲਵੰਤ ਸਿੰਘ, ਪ੍ਰੇਮ ਸਿੰਘ ਦੋਦੜਾ ਸਮਾਜ ਸੇਵੀ, ਚੇਅਰਮੈਨ ਸੋਹਣਾ ਸਿੰਘ ਕਲੀਪੁਰ, ਨਗਰ ਕੌਂਸਲ ਪ੍ਰਧਾਨ ਸੁਖਪਾਲ ਸਿੰਘ ਆਦਿ ਨੇ ਟਰੈਫਿਕ ਨਿਯਮਾਂ ਅਤੇ ਨਸ਼ਿਆਂ ਦੇ ਖਿਲਾਫ ਪੁਲਿਸ ਪ੍ਰਸ਼ਾਸਨ ਨੂੰ ਜਾਣੂ ਕਰਵਾਇਆ ਅਤੇ ਨਿੱਤ ਹੋ ਰਹੀਆਂ ਮੋਟਰਸਾਈਕਲ, ਘਰਾ, ਦੁਕਾਨਾਂ ਆਦਿ ਦੀਆਂ ਅਨੇਕਾਂ ਚੋਰੀਆਂ ਬਾਰੇ ਪੁਲਿਸ ਪ੍ਰਸ਼ਾਸ਼ਨ ਨੂੰ ਵਿਸਥਾਰਪੂਰਵਕ ਦੱਸਿਆ । ਇਸ ਮੌਕੇ ਬੁਢਲਾਡਾ ਸ਼ਹਿਰੀ ਦੇ ਐਸ.ਐਚ.ਓ ਸੁਖਜੀਤ ਸਿੰਘ ਅਤੇ ਪੁਲਿਸ ਪ੍ਰਸ਼ਾਸਨ ਮੌਜੂਦ ਸੀ ।
ਨਸ਼ਿਆਂ ਦੇ ਖਿਲਾਫ ਸ਼ਿਵ ਸ਼ਕਤੀ ਭਵਨ ਵਿਖੇ ਪੁਲਿਸ ਪ੍ਰਸ਼ਾਸਨ ਨੇ ਕੀਤੀ ਪਬਲਿਕ ਮੀਟਿੰਗ
