ਬਰਨਾਲਾ, 15 ਨਵੰਬਰ (ਕਰਨਪ੍ਰੀਤ ਕਰਨ ) : ਵਿਧਾਨ ਸਭਾ ਹਲਕਾ ਬਰਨਾਲਾ ਦੀ ਜ਼ਿਮਨੀ ਚੋਣ ’ਚ ਕਾਂਗਰਸ ਪਾਰਟੀ ਦੇ ਉਮੀਦਵਾਰ ਕੁਲਦੀਪ ਸਿੰਘ ਕਾਲਾ ਢਿੱਲੋਂ ਦੇ ਹੱਕ ’ਚ ਸ਼ੁੱਕਰਵਾਰ ਨੂੰ ਸਾਬਕਾ ਕੈਬਨਿਟ ਮੰਤਰੀ ਤੇ ਸੀਨੀਅਰ ਕਾਂਗਰਸੀ ਆਗੂ ਵਿਜੈਇੰਦਰ ਸਿੰਗਲਾ ਵਲੋਂ ਸਥਾਨਕ ਹੰਡਿਆਇਆ ਬਜ਼ਾਰ ’ਚ ਡੋਰ ਟੂ ਡੋਰ ਕਰਦਿਆਂ ਚੋਣ ਪ੍ਰਚਾਰ ਕੀਤਾ ਗਿਆ। ਸਿੰਗਲਾ ਨੇ ਕਿਹਾ ਕਿ ਸਿਰਫ਼ ਕਾਂਗਰਸ ਹੀ ਸੂਬੇ ’ਚ ਵਿਕਾਸ ਕਾਰਜ਼ ਕਰਵਾ ਸਕਦੀ ਹੈ ਤੇ ਮੁੜ੍ਹ ਰੰਗਲਾ ਪੰਜਾਬ ਬਣਾ ਸਕਦੀ ਹੈ। ਜਦਕਿ ਆਮ ਆਦਮੀ ਪਾਰਟੀ ਦਾ ਹਾਲ ਤਾਂ ਲੋਕਾਂ ਨੇ ਦੇਖ ਲਿਆ ਹੈ। ਇਸ ਸਰਕਾਰ ਵਲੋਂ ਚੋਣਾਂ ਸਮੇਂ ਕੀਤਾ ਆਪਣਾ ਇਕ ਵੀ ਵਾਅਦਾ ਪੂਰਾ ਨਹੀਂ ਕੀਤਾ ਗਿਆ। ‘ਆਪ’ ਸਰਕਾਰ ਨੇ ਹੋਰ ਸਹੂਲਤਾਂ ਤਾਂ ਕੀ ਦੇਣੀਆਂ ਸੀ, ਸਗੋਂ ਕਾਂਗਰਸ ਸਰਕਾਰ ਸਮੇਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਨੂੰ ਵੀ ਬੰਦ ਕਰ ਦਿੱਤਾ। ਆਮ ਆਦਮੀ ਪਾਰਟੀ ਦੀ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਤੋਂ ਲੋਕ ਇਸ ਹੱਦ ਤੱਕ ਅੱਕ ਚੁੱਕੇ ਹਨ ਕਿ ਹੁਣ ਇਸ ਸਰਕਾਰ ਨੂੰ ਚਲਦਾ ਕਰਨ ਲਈ ਕਾਹਲੇ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਅਗਾਮੀ 20 ਨਵੰਬਰ ਨੂੰ ਕਾਂਗਰਸ ਦੇ ਹੱਕ ’ਚ ਵੋਟ ਪਾਈ ਜਾਵੇ ਤੇ ਕੁਲਦੀਪ ਸਿੰਘ ਕਾਲਾ ਢਿੱਲੋਂ ਨੂੰ ਜੇਤੂ ਬਣਾਇਆ ਜਾਵੇ। ਇਸ ਮੌਕੇ ਕਾਲਾ ਢਿੱਲੋਂ ਨੇ ਕਿਹਾ ਕਿ ਜੇਕਰ ਹਲਕੇ ਦੇ ਲੋਕ ਇੰਨ੍ਹਾਂ ਜ਼ਿਮਨੀ ਚੋਣਾਂ ’ਚ ਮੇਰਾ ਸਾਥ ਦੇਕੇ ਜਿੱਤ ਹਾਸਲ ਕਰਵਾਉਂਦੇ ਹਨ ਤਾਂ ਮੈਂ ਜਿੱਤਣ ਤੋਂ ਬਾਅਦ ਵੀ ਬਰਨਾਲਾ ਹਲਕੇ ਦੇ ਆਪਣੇ ਲੋਕਾਂ ’ਚ ਹੀ ਰਹਿਣਾ ਹੈ ਤੇ ਉਨ੍ਹਾਂ ਦੇ ਕੰਮ ਆਉਣਾ ਹੈ। ਇਸ ਮੌਕੇ ਹੰਡਿਆਇਆ ਬਜ਼ਾਰ ਦੇ ਲੋਕਾਂ ਤੇ ਦੁਕਾਨਦਾਰਾਂ ਵਲੋਂ ਕਾਂਗਰਸ ਦਾ ਸਾਥ ਦੇਣ ਦਾ ਭਰੋਸਾ ਦਵਾਇਆ ਗਿਆ।
Related Posts
ਕੇਵਲ ਸਿੰਘ ਢਿੱਲੋਂ ਨੇ ਦਾਣਾ ਮੰਡੀ ਦੀਆਂ ਝੁੱਗੀਆਂ ਚ ਰਹਿੰਦੇ ਗਰੀਬ ਪਰਿਵਾਰਾਂ ਨੂੰ ਮਠਿਆਈ ਵੰਡ ਕੇ ਦੀਵਾਲੀ ਦੀਆਂ ਖੁਸ਼ੀਆਂ ਸਾਂਝੀਆਂ ਕੀਤੀਆਂ
ਬਰਨਾਲਾ ਵਾਸੀਆਂ ਨੂੰ ਦੀਵਾਲੀ, ਬੰਦੀਛੋੜ ਦਿਵਸ ਅਤੇ ਅਤੇ ਵਿਸ਼ਵਕਰਮਾ ਦਿਵਸ ਦੀ ਦਿੱਤੀ ਵਧਾਈ ਬਰਨਾਲਾ ,1 ਨਵੰਬਰ /ਕਰਨਪ੍ਰੀਤ ਕਰਨ ਬਰਨਾਲਾ ਵਿਧਾਨ…
ਸੀਟਾਂ ਦੀ ਵੰਡ ‘ਤੇ ਭਾਜਪਾ ਗਠਜੋੜ ਦੋ-ਤਿੰਨ ਦਿਨਾਂ ‘ਚ ਲਵੇਗਾ ਫ਼ੈਸਲਾ
ਨਵੀਂ ਦਿੱਲੀ : Punjab Assembly Election 2022 : ਪੰਜਾਬ ਵਿਧਾਨ ਸਭਾ ਚੋਣਾਂ ਲਈ ਭਾਜਪਾ ਨੇ ਕੈਪਟਨ ਅਮਰਿੰਦਰ ਸਿੰਘ ਦੀ ਲੋਕ ਇਨਸਾਫ਼…
ਇੰਝ ਹੀ ਨਹੀਂ ਲਿਆ ਕਿਸਾਨ ਸੰਗਠਨਾਂ ਨੇ ਰਾਜਨੀਤੀ ‘ਚ ਉਤਰਨ ਦਾ ਫੈਸਲਾ, ਦਿੱਲੀ ਬਾਰਡਰ ‘ਤੇ ਹੀ ਪੱਕਣ ਲੱਗੀ ਸੀ ਖਿਚੜੀ
ਚੰਡੀਗੜ੍ਹ : ਪੰਜਾਬ ਦੀਆਂ 25 ਕਿਸਾਨ ਜਥੇਬੰਦੀਆਂ ਨੇ ਸਾਂਝਾ ਸਮਾਜ ਮੋਰਚਾ ਬਣਾ ਕੇ 2022 ਦੀਆਂ ਵਿਧਾਨ ਸਭਾ ਚੋਣਾਂ ਲੜਨ ਦਾ ਫੈਸਲਾ…