ਨਵੀਂ ਦਿੱਲੀ : ਅਭਿਸ਼ੇਕ ਬੱਚਨ ਆਪਣੀ ਪਤਨੀ ਐਸ਼ਵਰਿਆ ਰਾਏ ਤੇ ਧੀ ਅਰਾਧਿਆ ਨਾਲ ਹਾਲੀਡੇ ’ਤੇ ਨਿਕਲ ਚੁੱਕੇ ਹਨ। 16 ਨਵੰਬਰ ਨੂੰ ਅਰਾਧਿਆ ਦਾ ਬਰਥਡੇ ਹੈ, ਇਸ ਨੂੰ ਸੈਲੀਬ੍ਰੇਟ ਕਰਨ ਲਈ ਬੱਚਨ ਪਰਿਵਾਰ ਟਰਿੱਪ ’ਤੇ ਨਿਕਲ ਚੁੱਕਾ ਹੈ। ਸ਼ਨਿਚਰਵਾਰ ਨੂੰ ਏਅਰਪੋਰਟ ’ਤੇ ਇਹ ਫੈਮਿਲੀ ਸਪਾਟ ਹੋਈ ਤੇ ਇਨ੍ਹਾਂ ਦਾ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਣ ਲੱਗਾ। ਨਾਲ ਹੀ ਅਭਿਸ਼ੇਕ ਨੂੰ ਬਾਪ ਦੀ ਕਮਾਈ ਉਡਾਉਣ ਦਾ ਤਾਅਨਾ ਮਿਲਣਾ ਸ਼ੁਰੂ ਹੋ ਗਿਆ।
ਅਭਿਸ਼ੇਕ ਨਾਲ ਅਮਿਤਾਭ ਬੱਚਨ ਤੇ ਜਯਾ ਬੱਚਨ ਨਜ਼ਰ ਨਹੀਂ ਆਏ। ਲੱਗਦਾ ਹੈ ਆਰਾਧਿਆ ਆਪਣਾ 10ਵਾਂ ਬਰਥਡੇ ਦਾਦਾ-ਦਾਦੀ ਦੇ ਬਿਨਾਂ ਹੀ ਮਨਾਉਣ ਵਾਲੀ ਹੈ। ਵੈਸੇ ਇਸ ਗੱਲ ਦਾ ਅਜੇ ਤਕ ਪਤਾ ਨਹੀਂ ਲੱਗ ਸਕਿਆ ਕਿ ਸੈਲੀਬ੍ਰੇਸ਼ਨ ਲਈ ਤਿੰਨੋਂ ਕਿਸ ਥਾਂ ਗਏ ਹਨ। ਹਾਲਾਂਕਿ ਹਰ ਵਾਰ ਦੀ ਤਰ੍ਹਾਂ ਟਰੋਲ ਹੋਣ ਦਾ ਸਿਲਸਿਲਾ ਇਸ ਵਾਰ ਵੀ ਜਾਰੀ ਰਿਹਾ।
ਬੱਚਨ ਪਰਿਵਾਰ ਜਦੋਂ ਵੀ ਏਅਰਪੋਰਟ ’ਤੇ ਨਜ਼ਰ ਆਉਂਦਾ ਹੈ ਟਰੋਲਸ ਦੇ ਨਿਸ਼ਾਨੇ ’ਤੇ ਆ ਹੀ ਜਾਂਦਾ ਹੈ, ਇਸ ਵਾਰ ਵੀ ਇਹੀ ਹੋਇਆ। ਲੋਕਾਂ ਨੂੰ ਇਸ ਪਰਿਵਾਰ ਦੀਆਂ ਕਾਫੀ ਗੱਲਾਂ ਅਖਰ ਜਾਂਦੀਆਂ ਹਨ। ਮਸਲੇ ਦੇ ਤੌਰ ’ਤੇ ਐਸ਼ਵਰਿਆ ਰਾਏ ਦਾ ਹਮੇਸ਼ਾ ਕਾਲੇ ਕੱਪੜੇ ਪਹਿਨਣਾ। ਸੋਸ਼ਲ ਮੀਡੀਆ ’ਤੇ ਯੂਜ਼ਰਸ ਪੁੱਛਣ ਲੱਗੇ ਕਿ ਕੀ ਮਿਸੇਜ਼ ਬੱਚਨ ਪ੍ਰੈਗਨੈਂਟ ਹਨ?
ਉੱਥੇ ਕੁਝ ਨੂੰ ਇਹ ਗੱਲ ਬੁਰੀ ਲੱਗਦੀ ਹੈ ਕਿ ਅਭਿਸ਼ੇਕ-ਐਸ਼ਵਰਿਆ ਆਪਣੀ ਧੀ ਅਰਾਧਿਆ ਨੂੰ ਲੈ ਕੇ ਇੰਨੇ ਪ੍ਰੋਟੈਕਟਿਵ ਕਿਉਂ ਹਨ? ਦੋਵੇਂ ਜਦੋਂ ਵੀ ਪਬਲਿਕ ਵਿਚ ਨਜ਼ਰ ਆਉਂਦੇ ਹਨ ਤਾਂ ਐਸ਼ਵਰਿਆ ਉਨ੍ਹਾਂ ਦਾ ਹੱਥ ਫੜੇ ਹੁੰਦੀ ਹੈ ਤੇ ਅਭਿਸ਼ੇਕ ਉਨ੍ਹਾਂ ਨੂੰ ਮੀਡੀਆ ਦੇ ਕੈਮਰਿਆਂ ਤੋਂ ਬਚਾਉਂਦੇ ਦਿਖਾਈ ਦਿੰਦੇ ਹਨ। ਪਹਿਲੇ ਵੀ ਕੁਝ ਲੋਕ ਐਸ਼ਵਰਿਆ ’ਤੇ ਓਵਰਪ੍ਰੋਟੈਕਟਿਵ ਮਾਂ ਹੋਣ ਦਾ ਠੱਪਾ ਲਾ ਚੁੱਕੇ ਹਨ।
ਹੱਦ ਤਾਂ ਉਦੋਂ ਹੋ ਗਈ ਜਦੋਂ ਇਕ ਯੂਜ਼ਰ ਨੇ ਅਭਿਸ਼ੇਕ ਨੂੰ ਤਾਅਨਾ ਮਾਰਿਆ ਕਿ ਇਸ ਉਮਰ ਵਿਚ ਵੀ ਬਾਪ ਤੁਹਾਡਾ ਮਿਹਨਤ ਕਰ ਕੇ ਕਮਾ ਰਿਹਾ ਹੈ ਤੇ ਤੁਸੀਂ ਲੋਕ ਉੱਡਾ ਰਹੇ ਹੋ। ਉਂਝ ਅਭਿਸ਼ੇਕ ਨੂੰ ਸੋਸ਼ਲ ਮੀਡੀਆ ’ਤੇ ਅਜਿਹੇ ਤਾਅਨੇ ਮਿਲਦੇ ਰਹਿੰਦੇ ਹਨ ਤੇ ਜੂਨੀਅਰ ਬੀ ਇਨ੍ਹਾਂ ਦਾ ਮੂੰਹ ਤੋੜ ਜਵਾਬ ਵੀ ਦਿੰਦੇ ਹਨ। ਅਮਿਤਾਭ ਬੱਚਨ ਅੱਜਕੱਲ੍ਹ ਕੇਬੀਸੀ ਵਿਚ ਨਜ਼ਰ ਆ ਰਹੇ ਹਨ। ਤਾਂ ਉੱਥੇ ਐਸ਼ਵਰਿਆ ਜਲਦੀ ਹੀ ਸਾਊਥ ਦੀ ਇਕ ਫ਼ਿਲਮ ਵਿਚ ਦਿਖਾਈ ਦੇਵੇਗੀ।