ਬਰਨਾਲਾ,13,ਨਵੰਬਰ/- ਕਰਨਪ੍ਰੀਤ ਕਰਨ/-ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦਾ 555 ਪ੍ਰਕਾਸ ਗੁਰਪੁਰਬ ਗੁਰਦੁਆਰਾ ਬਾਬਾ ਗਾਂਧਾ ਸਿੰਘ ਜੀ ਬਰਨਾਲਾ ਵੱਲੋ ਮਨਾਇਆ ਜਾ ਰਿਹਾ ਹੈ।ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਤਿ੍ਗ ਮੈਂਬਰ ਜਥੇਦਾਰ ਪਰਮਜੀਤ ਸਿੰਘ ਖਾਲਸਾ ਜੀ ਅਤੇ ਗੁਰਦੁਆਰਾ ਬਾਬਾ ਗਾਂਧਾ ਸਿੰਘ ਜੀ ਬਰਨਾਲਾ ਦੇ ਮੈਨੇਜਰ ਸੁਰਜੀਤ ਸਿੰਘ ਠੀਕਰੀਵਾਲਾ ਨੇ ਦੱਸਿਆ ਮਿੱਤੀ 13 ਨਵੰਬਰ 2024 ਦਿਨ ਮੰਗਲਵਾਰ ਤੋ 15 ਨਵੰਬਰ 2024 ਦਿਨ .ਵੀਰਵਾਰ ਤੀਕ ਗੁਰਮਤਿ ਸਮਾਗਮ ਹੋਣਗੇ। ਮਿਤੀ 13 ਨਵੰਬਰ ਨੂੰ ਗੁਰਦੁਆਰਾ ਬਾਬਾ ਗਾਧਾ ਸਿੰਘ ਅਤੇ ਗੁਰਦੁਆਰਾ ਤਪ ਅਸਥਾਨ ਬੀਬੀ ਪ੍ਰਧਾਨ ਕੌਰ ਜੀ ਵਿਖੇ ਸਵੇਰੇ 10 ਸ੍ਰੀ ਅਖੰਡ ਪਾਠ ਸਾਹਿਬ ਅਰੰਭ ਹੋਣਗੇ ।
ਮਿੱਤੀ 14 ਤਰੀਖ ਦਿਨ ਬੁੱਧਵਾਰ ਨੂੰ ਮਹਾਨ ਨਗਰ ਕੀਰਤਨ ਹੋਵੇਗਾ।
ਗੁਰਦੁਆਰਾ ਬਾਬਾ ਗਾਧਾ ਸਿੰਘ ਜੀ ਬਰਨਾਲਾ ਤੋ ਸਵੇਰੇ 9 ਵਜੇ ਨਗਰ ਕੀਰਤਨ ਆਰੰਭ ਹੋਵੇਗਾ ਸਾਮ ਨੂੰ ਗੁਰਦੁਆਰਾ ਤਪ ਅਸਥਾਨ ਬੀਬੀ ਪ੍ਰਧਾਨ ਕੋਰ ਜੀ ਵਿੱਖੇ ਸਮਾਪਤੀ ਹੋਵੇਗੀ।
ਤਾਰੀਖ ਨੂੰ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਤੋ ਉਪਰੰਤ ਵਿਸੇਸ ਦੀਵਾਨ ਸਜੇਗਾ। ਮਹਾਨ ਵਿਦਵਾਨ ਅਤੇ ਪ੍ਰਸਿੱਧ ਕਥਾਵਾਚਕ. ਭਾਈ ਗੁਰਮੀਤ ਸਿੰਘ ਖੋਸਾ ਕੋਟਲਾ ਸੰਗਤਾ ਨੂੰ ਕਥਾ ਵਿਚਾਰਾਂ ਨਾਲ ਨਿਹਾਲ ਕਰਨਗੇ ਭਾਈ ਗੁਰਦੀਪ ਸਿੰਘ ਜੀ ਪ੍ਰਸਿੱਧ ਢਾਡੀ ਜਥਾ ਤਲਵੰਡੀ ਸਾਬੋ । ਭਾਈ ਭੁਪਿੰਦਰ ਸਿੰਘ ਜੀ ਹਜੂਰੀ ਰਾਗੀ ਜਥਾ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਉਪਰੰਤ ਪ੍ਚਾਰਕ ਭਾਈ ਕੁਲਵੰਤ ਸਿੰਘ ਤਖਤ ਸ੍ਰੀ ਦਮਦਮਾ ਸਾਹਿਬ ਵਾਲੇ ਸੰਗਤਾ ਨੂੰ ਗੁਰਮਤਿ ਵਿਚਾਰਾ ਰਾਹੀ ਨਿਹਾਲ ਕਰਨਗੇ।
ਗੁਰੂ ਕੇ ਲੰਗਰ ਅਤੁਟ ਵਰਤਾਏ ਜਾਣਗੇ। ਇਸ ਮੋਕੇ ਜਰਨੈਲ ਸਿੰਘ ਭੋਤਨਾ ਗੁਰਚਰਨ ਸਿੰਘ ਕੁਲਵੰਤ ਸਿੰਘ ਰਾਜੀ ਰਾਜਿੰਦਰ ਸਿੰਘ ਕੁਲਵਿੰਦਰ ਸਿੰਘ ਕੋਰ ਸਿੰਘ ਨਾਹਰ ਸਿੰਘ ਜਰਨੈਲ ਸਿੰਘ ਰਾਗੀ ਕੇਵਲ ਸਿੰਘ ਵੀਨਸ ਭੁਪਿੰਦਰ ਸਿੰਘ ਗੁਰਦੀਪ ਸਿੰਘ ਕਰਮ ਸਿੰਘ ਭੰਡਾਰੀ ਗੁਰਭਿੰਤਰ ਸਿੰਘ ਗੁਰਜੰਟ ਸਿੰਘ ਸੋਨਾ ਬੇਅੰਤ ਸਿੰਘ ਮਨਪ੍ਰੀਤ ਸਿੰਘ ਆਰ ਕੇ ਰਣਵੀਰ ਸਿੰਘ ਹਰਪ੍ਰੀਤ ਸਿੰਘ ਆਦਿ
ਸਹਿਰ ਦੀਆਂ ਸਮੂਹ ਪ੍ਰਬੰਧਕ ਕਮੇਟੀਆਂ ਸਮੂਹ ਜਥੇਬੰਦੀਆ ਰਾਜਨੀਤਿਕ ਅਤੇ ਧਾਰਮਕਿ ਸਖਸ਼ੀਅਤਾ ਹਾਜਰ ਸਨ