ਬਰਨਾਲਾ,10 ਨਵੰਬਰ/-ਕਰਨਪ੍ਰੀਤ ਕਰਨ
ਸਮਾਜਿਕ ਸੁਰੱਖਿਆ ਇਸਤਰੀ ਅਤੇ ਬਾਲ ਵਿਕਾਸ ਵਿਭਾਗ,ਪੰਜਾਬ ਚੰਡੀਗੜ੍ਹ ਦੇ ਦਿਸ਼ਾ-ਨਿਰਦੇਸ਼ਾ ਅਨੁਸਾਰ ਅਤੇ ਸ਼੍ਰੀ ਕੁਲਵਿੰਦਰ ਸਿੰਘ ਰੰਧਾਵਾ ਜ਼ਿਲ੍ਹਾ ਪ੍ਰੋਗਰਾਮ ਅਫਸਰ, ਬਰਨਾਲਾ ਦੀ ਰਹਿਨੁਮਾਈ ਹੇਠ ਬਾਲ ਮਜਦੂਰੀ ਨੂੰ ਰੋਕਣ ਲਈ ਜ਼ਿਲ੍ਹਾ ਪਧੱਰੀ ਚਾਇਲਡ ਲੇਬਰ ਟਾਸਕ ਫੋਰਸ ਟੀਮ ਦੁਆਰਾ ਵੱਖ-ਵੱਖ ਥਾਵਾਂ ‘ਤੇ ਚੈਕਿੰਗ ਕੀਤੀਆਂ ਗਈਆਂ।
ਇਸ ਮੌਕੇ ਕੁਲਵਿੰਦਰ ਸਿੰਘ ਰੰਧਾਵਾ ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਨੇ ਦੱਸਿਆ ਕਿ ਇਸ ਮੁਹਿੰਮ ਤਹਿਤ ਜ਼ਿਲ੍ਹਾ ਪਧੱਰੀ ਟਾਸਕ ਫੋਰਸ ਟੀਮ ਵੱਲੋ ਬਰਨਾਲਾ ਜ਼ਿਲ੍ਹੇ ‘ਚ ਹੋਟਲਾਂ, ਦੁਕਾਨਾਂ, ਕਰਿਆਨਾ ਸਟੋਰ, ਫਾਸਟ ਫੂਡ ਰੇੜੀਆਂ ‘ਤੇ ਰੇਡ ਕੀਤੀਆਂ ਜਾ ਰਹੀਆਂ ਹਨ ਇਸ ਸਬੰਧੀ ਜਾਣਕਾਰੀ ਦਿੰਦਿਆ ਟਾਸਕ ਫੋਰਸ ਟੀਮ ਦੇ ਗੁਰਜੀਤ ਕੌਰ ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਅਤੇ ਹਰਪ੍ਰੀਤ ਕੌਰ ਲੇਬਰ ਇਸੰਪੈਕਟਰ ਵੱਲੋ ਦੱਸਿਆ ਗਿਆ ਕਿ ਇਸ ਚੈਕਿੰਗ ਦਾ ਮੁੱਖ ਮਕਸਦ ਬਾਲ ਮਜਦੂਰੀ ਨੂੰ ਪੂਰੀ ਤਰ੍ਹਾਂ ਰੋਕਣਾ ਹੈ ਤਾਂ ਜੋ ਕਿਸੇ ਵੀ ਬੱਚੇ ਦੇ ਬਾਲ ਅਧਿਕਾਰ ਉਸ ਤੋਂ ਖੋਹੇ ਨਾ ਜਾ ਸਕਣ। ਉਹਨਾਂ ਵੱਲੋ ਦੱਸਿਆ ਜੇਕਰ ਕੋਈ ਵੀ ਬੱਚਾ ਮੌਕੇ ‘ਤੇ ਬਾਲ ਮਜਦੂਰੀ ਕਰਦਾ ਪਾਇਆ ਗਿਆ ਤਾਂ ਉਸ ਖਿਲਾਫ ਨਿਯਮਾਂ ਮੁਤਾਬਕ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।
ਇਸ ਮੋਕੇ ਜ਼ਿਲ੍ਹਾ ਬਾਲ ਸੁਰੱਖਿਆ ਦਫਤਰ ਦੇ ਰੁਪਿੰਦਰ ਸਿੰਘ, ਬਲਵਿੰਦਰ ਸਿੰਘ ਸਿੱਖਿਆ ਵਿਭਾਗ ਤੋਂ ਨੀਰਜ ਕੁਮਾਰ, ਸਿਹਤ ਵਿਭਾਗ ਤੋਂ ਕੁਲਦੀਪ ਸਿੰਘ, ਪੁਲਿਸ ਵਿਭਾਗ ਤੋਂ ਜਸਪਾਲ ਸਿੰਘ ਤੇ ਰੀਤੂ ਰਾਣੀਂ ਮੌਜੂਦ ਸਨ।