ਚੋਣ ਮੁਹਿੰਮ ਨੂੰ ਸ਼ਹਿਰ ਨਿਵਾਸੀਆਂ ਅਤੇ ਵਪਾਰੀਆਂ ਵਲੋਂ ਮਿਲਿਆ ਭਰਵਾਂ ਹੁੰਗਾਰਾ
ਬਰਨਾਲਾ,9,ਨਵੰਬਰ (ਕਰਨਪ੍ਰੀਤ ਕਰਨ ):ਭਾਰਤੀ ਜਨਤਾ ਪਾਰਟੀ ਦੇ ਬਰਨਾਲਾ ਵਿਧਾਨ ਸਭਾ ਜਿਮਨੀ ਚੋਣ ਦੇ ਉਮੀਦਵਾਰ ਕੇਵਲ ਸਿੰਘ ਢਿੱਲੋਂ ਵਲੋਂ ਅੱਜ ਬਰਨਾਲਾ ਦੇ ਬਾਜ਼ਾਰਾਂ ਵਿੱਚ ਡੋਰ ਟੂ ਡੋਰ ਕੰਪੇਨ ਕੀਤੀ ਗਈ। ਜਿਸ ਦੌਰਾਨ ਉਹਨਾਂ ਨੂੰ ਬਰਨਾਲਾ ਦੇ ਸ਼ਹਿਰ ਨਿਵਾਸੀਆਂ ਅਤੇ ਵਪਾਰੀਆਂ ਵਲੋਂ ਭਰਵਾਂ ਹੁੰਗਾਰਾ ਮਿਲਿਆ ਅਤੇ ਚੋਣ ਦੌਰਾਨ ਡੱਟ ਕੇ ਸਾਥ ਦੇਣ ਦਾ ਐਲਾਨ ਕੀਤਾ। ਇਸ ਦੌਰਾਨ ਉਹ ਸ੍ਰੀ ਗੁਰੂ ਸਿੰਘ ਸਭਾ ਗੁਰਦੁਆਰਾ ਸਾਹਿਬ ਅਤੇ ਪੰਚਾਇਤੀ ਮੰਦਰ ਵਿੱਚ ਨਤਮਸਤਕ ਵੀ ਹੋਏ। ਉਥੇ ਸ਼ਹੀਦ ਭਗਤ ਸਿੰਘ ਨੂੰ ਵੀ ਨਮਨ ਕੀਤਾ।
ਇਸ ਮੌਕੇ ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਬਰਨਾਲਾ ਸ਼ਹਿਰ ਦੇ ਵਪਾਰੀਆਂ ਅਤੇ ਸ਼ਹਿਰ ਦੇ ਲੋਕਾਂ ਦਾ ਉਹਨਾਂ ਨੂੰ ਹਰ ਵਾਰ ਬਹੁਤ ਚੰਗਾ ਸਾਥ ਮਿਲਦਾ ਰਿਹਾ ਹੈ। ਅੱਜ ਵੀ ਉਹਨਾਂ ਨੂੰ ਸ਼ਹਿਰ ਦੇ ਦੁਕਾਨਦਾਰਾਂ ਅਤੇ ਵਪਾਰੀਆਂ ਨੇ ਫ਼ੁੱਲ ਵਿਛਾ ਕੇ ਮਾਣ ਬਖ਼ਸਿਆ ਹੈ। ਜਿਸ ਲਈ ਉਹ ਸ਼ਹਿਰ ਵਾਸੀਆਂ ਦੇ ਹਮੇਸ਼ਾ ਰਿਣੀ ਰਹਾਂਗਾ। ਉਹਨਾਂ ਕਿਹਾ ਕਿ ਪੰਜਾਬ ਵਿੱਚ ਅਮਨ ਕਾਨੂੰਨ ਦੀ ਸਥਿਤੀ ਨੇ ਵਪਾਰ ਨੂੰ ਵੱਡਾ ਧੱਕਾ ਲਗਾਇਆ ਹੈ। ਪੰਜਾਬ ਵਿੱਚ ਵੱਡੇ ਗੈਂਗਸਟਰਾਂ ਵਲੋਂ ਆਏ ਦਿਨ ਸਾਡੇ ਵਪਾਰੀ ਭਰਾਵਾਂ ਨੂੰ ਫ਼ੋਨਾਂ ਉਪਰ ਧਮਕੀਆਂ ਦੇ ਕੇ ਫਿਰੌਤੀਆਂ ਮੰਗੀਆਂ ਜਾ ਰਹੀਆਂ ਹਨ। ਜਿਸ ਕਰਕੇ ਅੱਜ ਹਰ ਕੋਈ ਇੱਥੇ ਕਾਰੋਬਾਰ ਕਰਨ ਤੋਂ ਵੀ ਘਬਰਾ ਰਿਹਾ ਹੈ। ਆਪ ਸਰਕਾਰ ਕਾਨੂੰਨ ਵਿਵਸਥਾ ਸਮੇਤ ਹਰ ਮੁੱਦੇ ਤੇ ਫ਼ੇਲ੍ਹ ਰਹੀ ਹੈ। ਉਹਨਾਂ ਕਿਹਾ ਕਿ ਯੂਪੀ ਵਿੱਚ ਯੋਗੀ ਅਦਿੱਤਿਆਥਾਨ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਨੇ ਰਾਜ ਵਿੱਚ ਸਾਰੇ ਵੱਡੇ ਗੈਂਗਸਟਰਾਂ ਅਤੇ ਅਪਰਾਧੀਆਂ ਦਾ ਵੱਡੇ ਪੱਧਰ ਤੇ ਸਫ਼ਾਇਆ ਕਰ ਦਿੱਤਾ ਹੈ। ਜਿਸ ਕਰਕੇ ਅੱਜ ਯੁਪੀ ਵਿੱਚ ਵਪਾਰੀ ਅਤੇ ਕਾਰੋਬਾਰੀ ਬਿਨ੍ਹਾ ਡਰ ਭੈਅ ਤੋਂ ਆਪਣਾ ਕਾਰੋਬਾਰ ਕਰ ਰਹੇ ਹਨ। ਉਹਨਾਂ ਕਿਹਾ ਕਿ ਅੱਜ ਪੰਜਾਬ ਦੇ ਲੋਕ ਵੀ ਸੂਬੇ ਵਿੱਚ ਯੋਗੀ ਵਰਗੀ ਭਾਜਪਾ ਸਰਕਾਰ ਦੀ ਲੋੜ ਹੈ ਤਾਂ ਹਰ ਵਿਅਕਤੀ ਸੁਰੱਖਿਅਤ ਰਹਿ ਕੇ ਆਪਣਾ ਕੰਮ ਕਰ ਸਕੇ। ਉਹਨਾਂ ਸ਼ਹਿਰ ਵਾਸੀਆਂ ਅਤੇ ਵਪਾਰੀ ਵਰਗ ਨੂੰ 20 ਨਵੰਬਰ ਨੂੰ ਵੋਟ ਪਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਉਹ ਪਹਿਲਾਂ ਵੀ ਵਪਾਰੀ ਵਰਗ ਲਈ ਡੱਟ ਕੇ ਖੜਦੇ ਰਹੇ ਹਨ ਅਤੇ ਅੱਗੇ ਵੀ ਇਸੇ ਤਰ੍ਹਾਂ ਵਪਾਰੀਆਂ ਦਾ ਸਾਥ ਦਿੰਦੇ ਰਹਿਣਗੇ।