ਬਾਬਾ ਗਾਂਧਾ ਸਿੰਘ ਪਬਲਿਕ ਸਕੂਲ ਬਰਨਾਲਾ ਵਿਖੇ ਸੀ ਬੀ ਐੱਸ ਈ ਵੱਲੋਂ ਅਧਿਆਪਕਾਂ ਲਈ ਇੱਕ ਦਿਨਾ ਵਰਕਸ਼ਾਪ ਦਾ ਅਯੋਜਨ ਕੀਤਾ ਗਿਆ

ਬਰਨਾਲਾ,9,ਨਵੰਬਰ (ਕਰਨਪ੍ਰੀਤ ਕਰਨ )ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਬਾਬਾ ਗਾਂਧਾ ਸਿੰਘ ਪਬਲਿਕ ਸਕੂਲ ਬਰਨਾਲਾ ਵਿਖੇ ਸੀ ਬੀ ਐੱਸ ਈ ਵੱਲੋਂ ਮਿਤੀ ਇੱਕ ਦਿਨ ਦੀ ਕਾਰਜਸ਼ਾਲਾ ਦਾ ਅਯੋਜਨ ਕੀਤਾ ਗਿਆ।  ਜਿਸ ਵਿੱਚ ਬਾਬਾ ਗਾਂਧਾ ਸਿੰਘ ਪਬਲਿਕ ਸਕੂਲ ਅਤੇ ਭਦੌੜ ਦੇ ਅਧਿਆਪਕਾ ਨੇ ਭਾਗ ਲਿਆ। ਇਸ ਕਾਰਜਸ਼ਾਲਾ ਵਿੱਚ ਸੀ.ਬੀ ਐੱਸ. ਈ ਵੱਲੋਂ ਮੈਡਮ ਵੀਨਾ ਸਿੰਘ ਅਤੇ ਡਾ ਰਿਹਾਨਾ ਸਲੀਮ ਜੀ ਨੇ ਸ਼ਿਰਕਿਤ ਕੀਤੀ । ਕਾਰਜਸ਼ਾਲਾ ਦੀ ਸ਼ੁਰੂਆਤ ਸਕੂਲ ਦੇ ਪ੍ਰਿੰਸੀਪਲ ਡਾ. ਸੰਦੀਪ ਕੁਮਾਰ ਲੱਠ ਜੀ ਵੱਲੋਂ ਆਏ ਹੋਏ ਮਹਿਮਾਨਾਂ ਦੇ ਸਵਾਗਤ ਨਾਲ ਕੀਤੀ। ਬੜੇ ਸੁਚਾਰੂ ਅਤੇ ਦਿਲਚਸਪ ਤਰੀਕੇ ਨਾਲ ਕੀਤੀ ਗਈ ਇਸ ਕਾਰਜਸ਼ਾਲਾ ਦਾ ਮੁੱਖ ਉਦੇਸ਼ ਸਿੱਖਣ ਦੇ ਨਤੀਜੇ ਅਤੇ ਸਿੱਖਿਆ ਸ਼ਾਸਤਰ ਸੀ ਜੋ ਇਸ ਸਮੇ ਦੀ ਖ਼ਾਸ ਲੋੜ ਹੈ । ਉਹਨਾਂ ਨੇ ਅਧਿਆਪਕਾਵਾਂ ਨੂੰ ਇਸ ਖ਼ਾਸ ਗੱਲ ਨੂੰ ਧਿਆਨ ਵਿੱਚ ਰੱਖਦੇ ਹੋਏ ਜਮਾਤ ਵਿੱਚ ਪੜ੍ਹਾਉਣ ਲਈ ਕਿਹਾ ਅਤੇ ਆਪਸ ਵਿੱਚ ਇੱਕ ਦੂਜੇ ਨੂੰ ਇੱਜ਼ਤ ਦੇ ਭਾਵ ਨੂੰ ਸਿਖਾਉਣ ਨੂੰ ਕਿਹਾ। ਵੱਖੋ ਵੱਖ ਤਰ੍ਹਾਂ ਦੇ ਕੰਮ ਜਿੰਨਾਂ ਨਾਲ ਬੱਚਿਆਂ ਨੂੰ ਫ਼ਾਇਦਾ ਹੋਵੇ ਇਸ ਕਾਰਜਸ਼ਾਲਾ ਵਿੱਚ ਕਰਵਾਏ ਗਏ ਤਾਂ ਜ਼ੋ ਇਸ ਨਾਲ ਸਿੱਖਿਆ ਹੋਰ ਵਧੀਆ ਅਤੇ ਦਿਲਚਸਪ ਬਣਾਈ ਜਾਵੇ। ਅਧਿਆਪਕਾਵਾਂ ਨੇ ਬੱਚਿਆਂ ਦੇ ਮਾਨਸਿਕ ਪੱਧਰ ਨੂੰ ਧਿਆਨ ਵਿੱਚ ਰੱਖਦੇ ਹੋਏ ਗੱਲਾਂ ਕੀਤੀਆਂ ਅਤੇ ਆ ਰਹੇ ਬਦਲਾਵ ਵਿੱਚ ਮਾਤਾ ਪਿਤਾ ਦੀ ਸੋਚ ਬਾਰੇ ਵੀ ਗੱਲ ਕੀਤੀ। ਸਕੂਲ ਐੱਮ ਡੀ ਸ.ਰਣਪ੍ਰੀਤ ਸਿੰਘ ਰਾਏ ਜੀ ਨੇ ਇਸ ਤਰ੍ਹਾਂ ਦੀ ਕਾਰਜਸ਼ਾਲਾ ਦੇ ਆਯੋਜਨ ਦੀ ਸ਼ਲਾਘਾ ਕੀਤੀ ਅਤੇ ਕਿਹਾ ਇਹੋ ਜਿਹੀਆਂ ਕਾਰਜਸ਼ਾਲਾ ਭਵਿੱਖ ਵਿੱਚ ਹੁੰਦੀਆਂ ਰਹਿਣੀਆਂ ਚਾਹੀਦੀਆਂ ਹਨ। ਸਕੂਲ ਦੇ ਪ੍ਰਿੰਸੀਪਲ ਡਾ ਸੰਦੀਪ ਕੁਮਾਰ ਲੱਠ ਜੀ ਨੇ ਉਹਨਾਂ ਦਾ ਧੰਨਵਾਦ ਕੀਤਾ ਅਤੇ ਉਹਨਾਂ ਨੇ ਸੀ.ਬੀ.ਐਸ.ਈ. ਦਾ ਇਸ ਲਈ ਧੰਨਵਾਦ ਕੀਤਾ ਕਿ ਇਹੋ ਜਿਹੀ ਕਾਰਜਸ਼ਲਾ ਦੇ ਲਈ ਇਹ ਸਕੂਲ ਚੁਣਿਆ ਗਿਆ।