ਫਰੌਤੀਆਂ ਲੁੱਟਾਂ ਖੋਹਾਂ ਡਕੈਤੀਆਂ ਅਤੇ ਨਸ਼ਿਆਂ ਦੇ ਵਿਰੁੱਧ ਜਿਲ੍ਹੇ ਦੇ ਵਪਾਰੀਆਂ ਨੇ ਕਮਾਣ ਸੌਂਪੀ ਗੋਬਿੰਦ ਸੰਧੂ ਦੇ ਹੱਥ
ਬਰਨਾਲਾ ਦੇ ਡੀਐਚ ਹੋਟਲ ਵਿੱਚ ਵਪਾਰੀਆਂ ਨੌਜਵਾਨਾਂ ਵੱਲੋਂ ਕੀਤਾ ਗਿਆ ਵੱਡਾ ਇਕੱਠ
ਬਰਨਾਲਾ,8,ਨਵੰਬਰ /ਕਰਨਪ੍ਰੀਤ ਕਰਨ
ਗੋਬਿੰਦ ਸਿੰਘ ਸੰਧੂ ਨੂੰ ਹਿੰਦੂ ਭਾਈਚਾਰਾ ਵੱਡੀ ਗਿਣਤੀ ਚ ਦੇ ਰਿਹਾ ਸਮਰਥਨ ਤੇ ਚੋਣ ਮੁਹਿੰਮ ਨੂੰ ਹੁਲਾਰਾ ਜਿਸ ਦਾ ਪ੍ਰਮਾਣ ਆਏ ਦਿਨ ਸ਼ਹਿਰ ਦੇ ਬਾਜ਼ਾਰਾਂ ਵਿੱਚ ਹੁੰਦੇ ਵੱਡੇ ਇਕੱਠਾਂ ਅਤੇ ਹਿੰਦੂ ਵਰਗ ਦੇ ਨੌਜਵਾਨਾਂ ਵੱਲੋਂ ਗੋਬਿੰਦ ਸੰਧੂ ਦੇ ਕੀਤੇ ਜਾ ਰਹੇ ਹੱਥ ਮਜਬੂਤ ਤੋਂ ਮਿਲਦਾ ਹੈ
ਪੰਜਾਬ ਦੀਆਂ 4 ਸੀਟਾਂ ਤੇ ਹੋ ਰਹੀਆਂ ਜਿਮਨੀ ਚੋਂਣਾ ਦਾ ਦੌਰ ਪੂਰੀ ਚਰਮ ਸੀਮਾ ਤੇ ਚੱਲ ਰਿਹਾ ਖਾਸਕਰ ਪੰਜਾਬ ਦੀ ਸਭ ਤੋਂ ਹੌਟ ਤੇ ਚਰਚਿਤ ਸੀਟ ਬਣੀ ਬਰਨਾਲਾ ਵਿਧਾਨ ਸਭਾ ਸੀਟ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਜਿੱਥੇ ਸ਼ਿਰੋਮਣੀ ਅਕਾਲੀਦਲ (ਅਮ੍ਰਿਤਸਰ) ਪਾਰਟੀ ਤੋਂ ਉਮੀਦਵਾਰ ਮਹਾਨ ਸ਼ਹੀਦ ਬਾਬਾ ਦੀਪ ਸਿੰਘ ਦੇ ਵੰਸ਼ ਵਿੱਚੋਂ 27 ਸਾਲਾਂ ਦੇ ਨੌਜਵਾਨ ਗੋਬਿੰਦ ਸਿੰਘ ਸੰਧੂ ਚੰਗੇ ਪੜ੍ਹੇ ਲਿਖੇ ,ਸਫਲ ਬਿਜ਼ਨਸਮੈਨ (ਬਾਲਟੀ) ਚੋਣ ਨਿਸ਼ਾਨ ਤੇ ਚੋਣ ਲੜ੍ਹ ਰਹੇ ਹਨ ਜਿੰਨਾ ਵਲੋਂ ਬਰਨਾਲਾ ਦੇ ਵਿਕਾਸ ਨੂੰ ਇੱਕ ਮਿਸਨ ਵਜੋਂ ਬਰਨਾਲਾ ਚ ਪੱਕੀ ਰਿਹਾਇਸ਼ ਰੱਖਦਿਆਂ ਚੋਣ ਲੜ੍ਹ ਰਹੇ ਹਨ !
ਗੋਬਿੰਦ ਸਿੰਘ ਸੰਧੂ ਦੀ ਚੋਣ ਮੁਹਿੰਮ ਚ ਪਹਿਲਾਂ ਤੋਂ ਹੀ ਡਟੇ ਵਪਾਰ ਮੰਡਲ ਦੇ ਵਪਾਰੀ,ਪੈਟਰੋਲ ਪੰਪਾਂ ਦੇ ਮਲਿਕ, ਲੋਕਾਂ ਦੇ ਚੁਣੇ ਨੁਮਾਂ ਦੀਆਂ ਦੇ ਪੁੱਤ ਧੀਆਂ ਨੌਜਵਾਨ ਵਿਦਿਆਰਥੀ ,ਪਿੰਡਾਂ ਸਹਿਰੀ ਵਾਰਡਾਂ ਦੇ ਪੰਥਕ ਵੋਟਰ ਗੋਬਿੰਦ ਸਿੰਘ ਸੰਧੂ ਦੀ ਚੋਣ ਮੁਹਿੰਮ ਚ ਵੱਡੀ ਭੂਮਿਕਾ ਨਿਭਾ ਰਹੇ ਹਨ ਜਿਸ ਨਾਲ ਗੋਬਿੰਦ ਸਿੰਘ ਸੰਧੂ ਦੀ ਚੋਣ ਮੁਹਿੰਮ ਸਿਖਰਾਂ ਤੇ ਚੱਲ ਰਹੀ ਹੈ
ਗੋਬਿੰਦ ਸਿੰਘ ਸੰਧੂ ਦੀ ਮਹਿਜ ਥੋੜੇ ਸਮੇਂ ਚ ਬਣੀ ਲੋਕਪ੍ਰਿਅਤਾ ਦਾ ਅੰਦਾਜ਼ਾ ਇੱਥੋਂ ਲਾਇਆ ਜਾ ਸਕਦਾ ਹੈ ਬਰਨਾਲਾ ਜਿਲੇ ਦੇ ਵਪਾਰੀ ਵੱਡੀ ਗਿਣਤੀ ਚ ਗੋਬਿੰਦ ਸਿੰਘ ਸੰਧੂ ਦੀ ਸਪੋਰਟ ਤੇ ਡਟੇ ਹਨ ਜਿਸ ਤਹਿਤ ਆਏ ਦਿਨ ਸ਼ਹਿਰ ਦੇ ਵਪਾਰੀਆਂ ਵਲੋਂ ਵੱਡੀਆਂ ਮੀਟਿੰਗ! ਕਰਦਿਆਂ ਚੋਣ ਮੁਹਿੰਮ ਭਖਾ ਰੱਖੀ ਹੈ ! ਜਿਸ ਤਹਿਤ ਗੋਬਿੰਦ ਸਿੰਘ ਸੰਧੂ ਨੇ ਵਿਰੋਧੀ ਉਮੀਦਵਾਰਾਂ ਦੀਆਂ ਨੀਂਦਰਾਂ ਉਡਾ ਰੱਖੀਆਂ ਹਨ ਵਪਾਰੀਆਂ ਚ ਖਾਸਕਰ ਨੌਜਵਾਨ ਗੋਬਿੰਦ ਸਿੰਘ ਸੰਧੂ ਦੇ ਮੋਢੇ ਨਾਲ ਮੋਢਾ ਲੈ ਕੇ ਚੱਲ ਰਹੇ ਹਨ ! ਵਪਾਰੀਆਂ ਨੇ ਜ਼ੋਰ ਦੇ ਕਿਹਾ ਕਿ ਪੰਜਾਬ ਦੀ ਆਪ ਸਰਕਾਰ ਤੋਂ ਅੱਕੇ ਵਪਾਰੀਆਂ ਨੂੰ ਗੋਬਿੰਦ ਸਿੰਘ ਸੰਧੂ ਆਸ ਦੀ ਕਿਰਨ ਨਜਰ ਆ ਰਹੀ ਹੈ ! ਵਪਾਰੀਆਂ ਤੋਂ ਫ਼ਿਰੌਤੀਆਂ ਮੰਗੀਆਂ ਜਾ ਰਹੀਆਂ ਹਨ ਦਿਨ ਦਿਹਾੜੇ ਲੁੱਟਣ ਖੋਹਾਂ ਕੀਤੀਆਂ ਜਾ ਰਹੀਆਂ ਹਨ ਗੋਬਿੰਦ ਸੰਧੂ ਹਿੰਦੂ ਸਿੱਖ ਏਕਤਾ ਦੇ ਮੁੱਦਈ ਭਾਈਚਾਰਕ ਸਾਂਝ,ਹਰੇਕ ਧਰਮ ਦੇ ਵਸਿੰਦੇ ਆਪਣਾ ਧਰਮ ਚ ਪਰਪਕਕ ਰਹਿਣ ਲਈ ਪ੍ਰੇਰਿਤ ਕਰਦੇ ਹਨ ! ਗੋਬਿੰਦ ਸੰਧੂ ਵਲੋਂ ਦੱਸਿਆ ਗਿਆ ਗਰਾਂਟ ਕਿ ਹੁੰਦੀ ਹੈ ਇਹ ਸਿਮਰਨਜੀਤ ਮਾਨ ਨੇ ਹੀ ਦੱਸਿਆ ਮੰਦਰਾਂ ਗੁਰਦੁਆਰਿਆਂ,ਗਊਸ਼ਾਲਾ ਨੂੰ ਬਿਨਾ ਕਿਸੇ ਭੇਦਭਾਵ ਤੋਂ ਵੰਡੀਆਂ,ਬਰਨਾਲਾ ਦੇ ਹਸਪਤਾਲ ਦੀ ਮੋਰਚਰੀ ਚ ਮਿਰਤਕ ਦੇਹਾਂ ਰੱਖਣ ਲਈ 4 ਫਰੀਜ਼ਰ ਦਿੱਤੇ ,ਸੈਂਕੜੇ ਪਾਣੀ ਦੀਆਂ ਟੈਂਕੀਆਂ ,ਵੱਡੀਆਂ ਪੇਂਡੂ ਸੜਕਾਂ ਦੇ ਜਾਲ ਵਿਛਾਏ ਗੋਬਿੰਦ ਸੰਧੂ ਵਲੋਂ ਲੁੱਟਾਂ ਖੋਹਾਂ, ਫ਼ਿਰੌਤੀਆਂ,ਧੱਕਿਆਂ ,ਜੁਲਮਾਂ ਦੇ ਵਿਰੁੱਧ ਸੰਘਰਸ਼ ਦੇ ਕੀਤੇ ਐਲਾਨ ਨਾਲ ਸਹਿਰੀਆਂ ਚ ਇਕ ਜੋਸ਼ ਜਾਗਿਆ ਹੈ ! ਗੋਬਿੰਦ ਸਿੰਘ ਸੰਧੂ ਵਲੋਂ ਕਿਹਾ ਕਿ ਬਰਨਾਲਾ ਚ ਆਮ ਲੋਕਾਂ ਦੇ ਇਲਾਜ਼ ਲਾਇ ਕਿਸੇ ਸੁਪਰ ਸਪੇਸਿਲਿਟੀ ਹਸਪਤਾਲ ਦੀ ਘਾਟ ,ਨਾ ਕੋਈ ਵੱਡਾ ਉਚੇਰੀ ਸਿਖਿਆ ਦਾ ਅਦਾਰਾ ਵੱਡੀਆਂ ਘਾਟਾਂ ਦਾ ਜਿਕਰ ਕਰਨਾ ਹਲਕੇ ਦੇ ਲੋਕਾਂ ਦੇ ਦਿਲਾਂ ਚ ਘਰ ਕਰ ਰਿਹਾ !
ਗੋਬਿੰਦ ਸਿੰਘ ਸੰਧੂ ਵਲੋਂ ਮੀਡਿਆ ਦੀ ਹਾਜਰੀ ਚ ਕਿਹਾ ਕਿ ਵਿਧਾਨ ਸਭਾ ਦੀ ਸਾਰੀ ਤਾਕਤ ਤੁਹਾਡੇ ਹੱਥ ਹੋਵੇਗੀ ਐਮ ਪੀ ਲੈਂਡ ਦੇ ਫੰਡ ਲੋਕਾਂ ਮਰਜੀ ਨਾਲ ਲਾਏ ਜਾਣਗੇ ਜਿਸ ਲਾਇ ਪਿੰਡਾਂ ਸ਼ਹਿਰਾਂ ਚ ਕਮੇਟੀਆਂ ਬਣਾਈਆਂ ਜਾਣਗੀਆਂ ਉਹਨਾਂ ਕਿਹਾ ਕਿ ਥਾਣਿਆਂ ਚ ਰੁਪਿਆਂ ਤਹਿਤ ਹੁੰਦੇ ਰਾਜ਼ੀਨਾਮੇ ਸਮਯੋਤੇ ਬੰਦ ਕਰਕੇ ਹਲਕਾ ਨਿਵਾਸੀਆਂ ਨੂੰ ਰਾਹਤ ਦਿੱਤੀ ਜਾਵੇਗੀ ਬਰਨਾਲਾ ਸ਼ਹਿਰ ਦੀ ਸਮੱਸਿਆ ਸਮੇਤ ਸ਼ਹਿਰੀਆਂ ਵਾਸਤੇ ਲੜਾਂਗੇ ਖੜਾਂਗੇ !