ਬਰਨਾਲਾ,7,ਨਵੰਬਰ (ਕਰਨਪ੍ਰੀਤ ਕਰਨ ): : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਬਦਲਾਅ ਤੇ ਝੂਠੇ ਸੁਪਨਿਆਂ ਨੇ ਪੰਜਾਬ ਨੂੰ ਕੰਗਾਲ ਕਰਕੇ ਰੱਖ ਦਿੱਤਾ ਹੈ। ਗਰੀਬੀ, ਭੁੱਖਮਰੀ, ਨਸ਼ਿਆਂ ਦਾ ਦਰਿਆ, ਲੁੱਟਾਖੋਹਾਂ ਤੇ ਕਤਲ ਵਰਗੀਆਂ ਭਿਆਨਕ ਵਾਰਦਾਤਾਂ ਨੇ ਪੰਜਾਬ ਦੇ ਹਾਲਾਤ ਤਰਸਯੋਗ ਬਣਾ ਦਿੱਤੇ ਹਨ। ਇਹ ਸ਼ਬਦ ਕਾਂਗਰਸ ਦੇ ਜ਼ਿਲ੍ਹਾ ਬਰਨਾਲਾ ਤੇ ਵਿਧਾਨ ਸਭਾ ਹਲਕਾ ਬਰਨਾਲਾ ਤੋਂ ਕਾਂਗਰਸੀ ਉਮੀਦਵਾਰ ਕੁਲਦੀਪ ਸਿੰਘ ਕਾਲਾ ਢਿੱਲੋਂ ਨੇ ਸ਼ਹਿਰ ਦੇ ਵੱਖ-ਵੱਖ ਖੇਤਰਾਂ ’ਚ ਲੋਕਾਂ ਦੇ ਭਰਵੇਂ ਇਕੱਠਾਂ ਨੂੰ ਸੰਬੋਧਨ ਕਰਦਿਆਂ ਕਹੇ। ਕਾਲਾ ਢਿੱਲੋਂ ਨੇ ਕਿਹਾ ਕਿ ਸੂਬੇ ’ਚ ਅਜਿਹਾ ਕੋਈ ਵਰਗ ਨਹੀਂ, ਜੋ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਤੰਗ ਨਾ ਹੋਵੇ। ਇਸ ਸਰਕਾਰ ਨੇ ਆਪਣੇ ਹੁਣ ਤੱਕ ਦੇ ਕਾਰਜ਼ਕਾਲ ’ਚ ਅਨੇਕਾਂ ਲੋਕ ਵਿਰੋਧੀ ਫ਼ੈਸਲੇ ਲਏ, ਜੋ ਸੂਬੇ ਦੀ ਜਨਤਾ ਦੇ ਵਿਰੋਧ ਦੇ ਚੱਲਦਿਆਂ ਇਸ ਸਰਕਾਰ ਨੂੰ ਵਾਪਸ ਲੈਣੇ ਪਏ। ਇਸ ਦੇ ਨਾਲ ਹੀ ਜੋ ਲੋਕ ਹਿਤੈਸ਼ੀ ਫ਼ੈਸਲੇ ਲਏ, ਉਨ੍ਹਾਂ ਦਾ ਸਿਰਫ਼ ਐਲਾਨ ਹੀ ਹੋਇਆ, ਨਾ ਤਾਂ ਉਨ੍ਹਾਂ ਸਬੰਧੀ ਕੋਈ ਨੋਟੀਫ਼ਿਕੇਸ਼ਨ ਜਾਰੀ ਹੋਇਆ ਤੇ ਨਾ ਹੀ ਉਨ੍ਹਾਂ ਦਾ ਕੋਈ ਲਾਭ ਲੋਕਾਂ ਨੂੰ ਮਿਲਿਆ। ਢਿੱਲੋਂ ਨੇ ਅੱਗੇ ਕਿਹਾ ਕਿ 2022 ’ਚ ਆਮ ਆਦਮੀ ਪਾਰਟੀ ਨੇ ਝੂਠੇ ਵਾਅਦੇ ਤੇ ਦਾਅਵੇ ਕਰ ਕੇ ਲੋਕਾਂ ਨੂੰ ਗੁਮਰਾਹ ਕੀਤਾ, ਪਰ ਹੁਣ ਲੋਕ ਇਸ ਪਾਰਟੀ ਦੀਆਂ ਚਾਲਾਂ ’ਚ ਨਹੀਂ ਫਸਣਗੇ। ਉਨ੍ਹਾਂ ਕਿਹਾ ਕਿ ਸੂਬੇ ਦੇ ਲੋਕ ਕਾਂਗਰਸ ਸਰਕਾਰ ਦੇ ਸ਼ਾਸਨ ਨੂੰ ਅੱਜ ਵੀ ਯਾਦ ਕਰ ਰਹੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਲੋਕ ਇੰਨ੍ਹਾਂ ਜ਼ਿਮਨੀ ਚੋਣਾਂ ’ਚ ਕਾਂਗਰਸ ਦਾ ਸਾਥ ਦੇਣਗੇ ਤੇ ਵੱਡੀ ਲੀਡ ਨਾਲ ਜਿੱਤ ਦਵਾਉਣਗੇ। ਇਸ ਮੌਕੇ ਉਨ੍ਹਾਂ ਨਾਲ ਵੱਡੀ ਗਿਣਤੀ ’ਚ ਕਾਂਗਰਸੀ ਆਗੂ, ਵਰਕਰ ਤੇ ਸ਼ਹਿਰ ਵਾਸੀ ਹਾਜ਼ਰ ਸਨ।
Related Posts
ਪੰਜਾਬ ਦੇ ਗੁਰਦਾਸਪੁਰ ‘ਚ RDX ਤੋਂ ਬਾਅਦ ਹੁਣ ਮਿਲਿਆ ਟਿਫਨ ਬੰਬ ਤੇ ਚਾਰ ਹੈਂਡ ਗ੍ਰਨੇਡ
ਗੁਰਦਾਸਪੁਰ: ਥਾਣਾ ਭੈਣੀ ਮੀਆਂ ਖਾਂ ਵੱਲੋਂ ਥਾਣਾ ਦੀਨਾਨਗਰ ਤੋਂ 900 ਗ੍ਰਾਮ ਆਰ.ਡੀ.ਐਕਸ, ਦੋ ਹੈਂਡ ਗ੍ਰੇਨੇਡ ਬਰਾਮਦ ਕਰਨ ਤੋਂ ਬਾਅਦ ਹੁਣ…
ਪੰਚਾਇਤੀ ਚੋਣਾਂ ਨੂੰ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਨ ਲਈ ਸ਼੍ਰੀ ਪਰਦੀਪ ਕੁਮਾਰ ਨੂੰ ਮਾਨਸਾ ਵਿਖੇ ਕੀਤਾ ਆਬਜ਼ਰਵਰ ਵਜੋਂ ਨਿਯੁਕਤ
–ਆਬਜ਼ਰਵਰ ਨੇ ਜ਼ਿਲ੍ਹੇ ਦੀਆਂ ਵੱਖ-ਵੱਖ ਥਾਵਾਂ ’ਤੇ ਹੋ ਰਹੀਆਂ ਨਾਮਜ਼ਦਗੀਆਂ ਦਾ ਲਿਆ ਜਾਇਜ਼ਾ ਮਾਨਸਾ, 04 ਅਕਤੂਬਰ ਗੁਰਜੰਟ ਸਿੰਘ ਬਾਜੇਵਾਲੀਆ …
ਚੰਡੀਗੜ੍ਹ ਨਿਗਮ ਚੋਣਾਂ ‘ਚ AAP ਦੀ ਜਿੱਤ ‘ਤੇ ਬੋਲੇ ਕੇਜਰੀਵਾਲ; ਲੋਕਾਂ ਨੇ ਭ੍ਰਿਸ਼ਟ ਰਾਜਨੀਤੀ ਨੂੰ ਨਕਾਰਿਆਂ ਤੇ ਇਮਾਨਦਾਰੀ ਨੂੰ ਚੁਣਿਆ
ਨਵੀਂ ਦਿੱਲੀ : ਚੰਡੀਗੜ੍ਹ ਨਗਰ ਨਿਗਮ ਚੋਣਾਂ ‘ਚ ਆਮ ਆਦਮੀ ਪਾਰਟੀ ਨੂੰ ਜਿੱਤ ਮਿਲੀ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ…