ਫਰਵਾਹੀ ਵਿਖੇ ਕੇਵਲ ਸਿੰਘ ਢਿੱਲੋਂ ਦੀ ਚੋਣ ਸਭਾ ਨੇ ਧਾਰਿਆ ਰੈਲੀ ਦਾ ਰੂਪ

ਪਿੰਡ ਦੇ ਲੋਕਾਂ ਵਲੋਂ ਕੇਵਲ ਢਿੱਲੋਂ ਨੂੰ ਭਰਵਾਂ ਸਾਥ ਦੇਣ ਦਾ ਐਲਾਨ

ਬਰਨਾਲਾ,4,ਨਵੰਬਰ /ਕਰਨਪ੍ਰੀਤ ਕਰਨ

ਬਰਨਾਲਾ ਵਿਧਾਨ ਸਭਾ ਜ਼ਿਮਨੀ ਚੋਣ ਲਈ ਭਾਜਪਾ ਉਮੀਦਵਾਰ ਕੇਵਲ ਸਿੰਘ ਢਿੱਲੋਂ ਦਾ ਚੋਣ ਪ੍ਰਚਾਰ ਸਿਖ਼ਰਾਂ ਉਪਰ ਹੈ। ਉਥੇ ਪਿੰਡਾਂ ਵਿੱਚੋਂ ਕੇਵਲ ਢਿੱਲੋਂ ਨੂੰ ਵੱਡਾ ਹੁਲਾਰਾ ਮਿਲ ਰਿਹਾ ਹੈ। ਪਿੰਡ ਫਰਵਾਹੀ ਵਿਖੇ ਕੇਵਲ ਸਿੰਘ ਢਿੱਲੋਂ ਵਲੋਂ ਕੀਤੀ ਗਈ ਚੋਣ ਸਭਾ ਨੇ ਇੱਕ ਰੈਲੀ ਦਾ ਰੂਪ ਧਾਰ ਲਿਆ।

ਇਸ ਮੌਕੇ ਗੱਲਬਾਤ ਕਰਦਿਆਂ ਬੀਜੇਪੀ ਉਮੀਦਵਾਰ ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਬਰਨਾਲਾ ਵਿਧਾਨ ਸਭਾ ਦੀ ਜਿਮਨੀ ਚੋਣ ਦੌਰਾਨ ਬਹੁਤ ਵਧੀਆ ਹੁਲਾਰਾ ਮਿਲ ਰਿਹਾ ਹੈ। ਅੱਜ ਪਿੰਡ ਫ਼ਰਵਾਹੀ ਵਿਖੇ ਹਰ ਵਰਗ ਵਲੋਂ ਸਹਿਯੋਗ ਦੇਣ ਦਾ ਐਲਾਨ ਕੀਤਾ ਹੈ। ਉਹਨਾਂ ਕਿਹਾ ਕਿ ਲੋਕ ਢਾਈ ਸਾਲ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਦੁਖੀ ਹੋ ਚੁੱਕੇ ਹਨ। ਸਰਕਾਰ ਵਲੋਂ ਕੋਈ ਵਿਾਕਸ ਨਹੀਂ ਕੀਤਾ ਗਿਆ। ਸਰਕਾਰ ਨੇ ਵਾਅਦੇ ਅਨੁਸਾਰ ਔਰਤਾਂ ਨੂੰ ਅਜੇ ਤੱਕ 1000 ਰੁਪਏ ਨਹੀਂ ਦਿੱਤੇ। ਉਹਨਾਂ ਕਿਹਾ ਕਿ ਕਿਸਾਨ, ਮਜ਼ਦੂਰ, ਔਰਤਾਂ, ਨੌਜਵਾਨ ਅਤੇ ਆੜਤੀਏ ਸਰਕਾਰ ਦੀਆਂ ਨੀਤੀਆਂ ਤੋਂ ਦੁਖੀ ਹਨ। ਅੱਜ ਦਾ ਫ਼ਰਵਾਹੀ ਪਿੰਡ ਦਾ ਇਕੱਠ ਇਸ ਗੱਲ ਦੀ ਗਵਾਹੀ ਭਰ ਰਿਹਾ ਹੈ ਕਿ 20 ਨਵੰਬਰ ਨੂੰ ਬਰਨਾਲਾ ਹਲਕੇ ਵਿੱਚ ਕਮਲ ਦਾ ਫ਼ੁੱਲ ਖਿੜਣ ਜਾ ਰਿਹਾ ਹੈ। ਉਹਨਾਂ ਕਿਹਾ ਕਿ ਫ਼ਰਵਾਹੀ ਪਿੰਡ ਵਿੱਚ ਸਾਡੇ ਵਲੋਂ ਨੌਜਵਾਨਾਂ ਲਈ ਖੇਡ ਸਟੇਡੀਅਮ ਸ਼ੁਰੂ ਕਰਵਾਇਆ ਸੀ, ਪਰ ਆਪ ਸਰਕਾਰ ਨੇ ਇਸਦਾ ਕੰਮ ਠੱਪ ਕਰਵਾ ਦਿੱਤਾ। ਉਹ ਇਸ ਚੋਣ ਤੋਂ ਬਾਅਦ ਮੁੜ ਇਸ ਪਿੰਡ ਵਿੱਚ ਨੌਜਵਾਨਾਂ ਲਈ ਖੇਡ ਸਟੇਡੀਅਮ ਬਣਾਇਆ ਜਾਵੇਗਾ। ਨਸ਼ਿਆਂ ਨੂੰ ਰੋਕਣ ਲਈ ਨੌਜਵਾਨਾਂ ਲਈ ਖੇਡ ਸਟੇਡੀਅਮ ਅਤੇ ਜਿੰਮ ਆਦਿ ਦੀ ਲੋੜ ਹੈ। ਜਿਸ ਕਰਕੇ ਉਹ ਪਹਿਲ ਦੇ ਆਧਾਰ ਤੇ ਇਹ ਸੁਵਿਧਾ ਹਲਕੇ ਦੇ ਪਿੰਡਾਂ ਵਿੱਚ ਦੇਣਗੇ। ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਪੰਚਾਇਤੀ ਚੋਣਾਂ ਦੌਰਾਨ ਫ਼ਰਵਾਹੀ ਪਿੰਡ ਵਿੱਚ ਧੱਕੇ ਨਾਲ ਸੂਬਾ ਸਰਕਾਰ ਨੇ ਰਾਤ ਨੂੰ ਡੇਢ ਵਜੇ ਧੱਕੇ ਨਾਲ ਜੇਤੂ ਸਰਪੰਚ ਨੂੰ ਹਾਰ ਦਿੱਤਾ ਜਾ ਰਿਹਾ ਸੀ। ਜਿਸ ਕਰਕੇ ਉਹਨਾਂ ਨੂੰ ਅੱਧੀ ਰਾਤ ਨੂੰ ਜੇਤੂ ਸਰਪੰਚ ਨਾਲ ਡੱਟ ਕੇ ਖੜੇ , ਜਿਸਤੋਂ ਬਾਅਦ ਨੌਜਵਾਨ ਇਹ ਚੋਣ ਜਿੱਤ ਸਕਿਆ ਹੈ। ਉਹਨਾਂ ਕਿਹਾ ਕਿ ਮੈਂ ਹਲਕੇ ਦੇ ਲੋਕਾਂ ਨਾਲ ਹਰ ਔਖੀ ਘੜੀ ਵਿੱਚ ਨਾਲ ਖੜਦਾ ਹਾਂ , ਜਿਸ ਕਰਕੇ ਲੋਕ ਵੀ ਮੇਰੇ ਨਾਲ ਚੱਟਾਨ ਵਾਂਗ ਖੜਦੇ ਹਨ। ਉਹਨਾਂ ਕਿਹਾ ਕਿ ਫ਼ਰਵਾਹੀ ਪਿੰਡ ਵਿੱਚ ਢਾਈ ਸਾਲ ਵਿੱਚ ਕੋਈ ਕੰਮ ਨਹੀਂ ਕਰਵਾਇਆ ਗਿਆ। ਜਦਕਿ ਮੇਰੇ ਵਲੋਂ ਇਸ ਪਿੰਡ ਵਿੱਚ ਇੰਟਰਲਾਕਿੰਗ, ਸੀਵਰੇਜ, ਗਲੀਆਂ ਪੱਕੀਆਂ, ਖੇਡ ਸਟੇਡੀਅਮ ਦੇ ਕੰਮ ਕਰਵਾਏ। ਪਰ ਆਪ ਸਰਕਾਰ ਨੇ ਕੋਈ ਕੰਮ ਨਹੀਂ ਕਰਵਾਏ। ਜਿਸ ਕਰਕੇ ਹਲਕੇ ਦੇ ਲੋਕ 20ਨਵੰਬਰ ਨੂੰ ਇਸ ਧੱਕੇ ਦਾ ਮੂੰਹ ਤੋੜਵਾਂ ਜਵਾਬ ਦੇਣਗੇ। ਉਹਨਾਂ ਕਿਹਾ ਕਿ ਦੀਵਾਲੀ ਮੌਕੇ ਰਾਮ ਮੰਦਰ ਵਿੱਚ ਅਯੁੱਧਿਆ ਵਿਖੇ ਅਤੇ ਦਰਬਾਰ ਸਾਹਿਬ ਵਿਖੇ ਮੱਥਾ ਟੇਕ ਕੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ।