ਬਰਨਾਲਾ,4,ਨਵੰਬਰ /ਕਰਨਪ੍ਰੀਤ ਕਰਨ
-ਵਾਈ.ਐੱਸ.ਸਕੂਲ ਬਰਨਾਲਾ ਪ੍ਰੈਕਟਿਕਲ ਅਧਿਆਪਨ ਲਈ ਪੂਰੇ ਖੇਤਰ ਵਿੱਚ ਮਸ਼ਹੂਰ ਹੈ। ਸਕੂਲ ਹਮੇਸ਼ਾ ਵਿਦਿਆਰਥੀਆਂ ਨੂੰ ਅਸਲ ਜ਼ਿੰਦਗੀ ਲਈ ਤਿਆਰ ਕਰਨ ਦੀ ਕੋਸ਼ਿਸ਼ ਕਰਦਾ ਹੈ। ਇਸ ਦਿਸ਼ਾ ਵਿੱਚ ਇੱਕ ਕਦਮ ਹੋਰ ਅੱਗੇ ਵਧਾਉਂਦੇ ਹੋਏ ਪਿਛਲੇ ਦਿਨੀਂਵਾਈ.ਐੱਸ.ਸਕੂਲ ਬਰਨਾਲਾ ਵਿਖੇ ਇੱਕ ਨਾਈਟ ਕੈਂਪ ਲਗਾਇਆ ਗਿਆ।ਜਿਸ ਵਿੱਚ ਪੰਜਵੀਂ ਅਤੇ ਛੇਵੀਂ ਜਮਾਤ ਦੇ 172 ਬੱਚਿਆਂ ਨੇ ਭਾਗ ਲਿਆ। ਵਿਦਿਆਰਥੀਆਂ ਨੂੰ ਉਨ੍ਹਾਂ ਦੇ ਮਾਪਿਆਂ ਵੱਲੋਂ ਸ਼ਾਮ 5 ਵਜੇ ਸਕੂਲ ਵਿੱਚ ਛੱਡਿਆ ਗਿਆ ਅਤੇ ਉਹ ਰੈਂਪ ਵਾਕ ਕਰਕੇ ਸਕੂਲ ਵਿੱਚ ਦਾਖਲ ਹੋਏ। ਇਸ ਉਪਰੰਤ ਵੱਖ-ਵੱਖ ਗਤੀਵਿਧੀਆਂ ਅਤੇ ਖੇਡਾਂ ਨਾਲ ਉਨ੍ਹਾਂ ਦਾ ਸਵਾਗਤ ਕੀਤਾ ਗਿਆ। ਵਿਦਿਆਰਥੀਆਂ ਦੇ ਮਨੋਰੰਜਨ ਲਈ ਸ਼ੈਡੋ-ਫਨ, ਓਪਨ ਆਰਟ ਡਿਸਕੋ ਡਾਂਸ, ਗਰੁੱਪ ਗੇਮਜ਼, ਮੂਵੀ ਟਾਈਮ, ਸਰਕਲ ਟਾਈਮ, ਸਟੋਰੀ ਟੇਲਿੰਗ, ਡਾਈਨ ਐਂਡ ਸ਼ਾਈਨ, ਫਨ ਟਾਈਮ ਵਿਦ ਫਰੈਂਡਜ਼, ਓਪਨ ਡਾਂਸ ਅਤੇ ਬੂਟਿੰਗ ਅੱਪ ਦਾ ਆਯੋਜਨ ਕੀਤਾ ਗਿਆ ਇਸ ਨੇ ਪੂਰੇ ਜੋਸ਼ ਅਤੇ ਖੁਸ਼ੀ ਨਾਲ ਹਰ ਗਤੀਵਿਧੀ ਵਿੱਚ ਹਿੱਸਾ ਲਿਆ।