ਬਰਨਾਲਾ ,4,ਨਵੰਬਰ ਕਰਨਪ੍ਰੀਤ ਕਰਨ /- ਪੰਜਾਬ ਦੀਆਂ ਜਿੱਥੇ ਚਾਰ ਜਿਮਨੀ ਚੋਣਾਂ ਦਾ ਅਖਾੜਾ ਭੱਖ ਚੁੱਕਿਆ ਹੈ ਉਮੀਦਵਾਰਾਂ ਵੱਲੋਂ ਵੋਟਰਾਂ ਨੂੰ ਆਪਣੇ ਪਾਲੇ ਵਿੱਚ ਕਰਨ ਦੇ ਲਈ ਪੂਰੀ ਅੱਡੀ ਚੋਟੀ ਦਾ ਜ਼ੋਰ ਲਾ ਰਿਹਾ ਹੈ ਲਾਇਆ ਜਾ ਰਿਹਾ ਹੈ ਉੱਥੇ ਹੀ ਦਲ ਬਦਲਦੀਆਂ ਦੇ ਦੌਰ ਦੇ ਤਹਿਤ ਵੱਖ ਵੱਖ ਪਾਰਟੀਆਂ ਛੱਡ ਦੂਜੀਆਂ ਪਾਰਟੀਆਂ ਵਿੱਚ ਸ਼ਾਮਿਲ ਹੋਣ ਵਾਲਿਆਂ ਵੱਲੋਂ ਵੀ ਕੋਈ ਕਸਰ ਨਹੀਂ ਛੱਡੀ ਜਾ ਰਹੀ ਜਿਸ ਦੀ ਤਾਜ਼ਾ ਉਦਾਹਰਣ ਬਰਨਾਲਾ ਦੇ ਵਾਰਡ ਨੰਬਰ 22 ਦੇ ਸਾਬਕਾ ਕੌਂਸਲਰ ਸ੍ਰੀਮਤੀ ਰਮਾ ਸ਼ਰਮਾ ਉਨਾਂ ਦੇ ਸਪੁੱਤਰ,ਹਨੀ ਸ਼ਰਮਾ ਜੀ, ਮੰਨੂ ਸ਼ਰਮਾ ਅਤੇ ਵਿੱਕੀ ਸ਼ਰਮਾ ਸਾਬਕਾ ਕੈਬਿਨੇਟ ਮੰਤਰੀ ਤੇ ਬਰਨਾਲਾ ਜਿਮਨੀ ਚੋਣਾਂ ਦੇ ਨਿਰੀਖਕ ਵਿਜੇ ਇੰਦਰ ਸਿੰਗਲਾ ਦੀ ਮੌਜੂਦਗੀ ਵਿਚ ਆਪਣੇ ਸਾਥੀਆਂ ਸਮੇਤ ਅਕਾਲੀ ਦਲ ਛੱਡ ਕੇ ਕਾਂਗਰਸ ਚ ਸ਼ਾਮਲ ਹੋਏ ਜਿਨਾਂ ਦਾ ਪਾਰਟੀ ਵਿੱਚ ਆਉਣ ਤੇ ਭਰਪੂਰ ਸਵਾਗਤ ਕੀਤਾ ਗਿਆ ਅਤੇ ਵਿਜੇ ਇੰਦਰ ਸਿੰਘਲਾ ਉਮੀਦਵਾਰ ਕੁਲਦੀਪ ਸਿੰਘ ਕਾਲਾ ਢਿੱਲੋ ਨੇ ਕਿਹਾ ਕਿ ਅਕਾਲੀ ਦਲ ਛੱਡ ਕਾਂਗਰਸ ਵਿੱਚ ਸ਼ਾਮਿਲ ਹੋਏ ਐਮਸੀ ਅਤੇ ਉਹਨਾਂ ਦੇ ਸਪੁੱਤਰ ਦਾ ਵਾਰਡ ਤੋਂ ਬਿਨਾਂ ਸ਼ਹਿਰ ਵਿੱਚ ਚੰਗਾ ਅਸਰ ਰਸੂਖ ਹੈ ਜੋ ਸਿੱਧੇ ਤੌਰ ਤੇ ਵੱਡੀ ਪੱਧਰ ਤੇ ਵੋਟਰਾਂ ਦੇ ਦਿਲਾਂ ਵਿੱਚ ਵਸੇ ਹੋਏ ਹਨ ਇਸ ਲਈ ਅਸੀ ਪਾਰਟੀ ਵਿੱਚ ਸ਼ਾਮਿਲ ਹੋਣ ਵਾਲੇ ਸਮੂਹ ਸਾਥੀਆਂ ਦਾ ਪਾਰਟੀ ਵਿੱਚ ਹਾਰਦਿਕ ਸਵਾਗਤ ਕਰਦੇ ਹਾਂ ਅਤੇ ਅਸੀਂ ਉਹਨਾਂ ਨੂੰ ਇਹ ਵਿਸ਼ਵਾਸ ਦਵਾਉਂਦੇ ਹਾਂ ਕਿ ਪਾਰਟੀ ਵਿੱਚ ਉਹਨਾਂ ਨੂੰ ਬਣਦਾ ਸਨਮਾਨ ਦਿੱਤਾ ਜਾਵੇਗਾ! ਇਸ ਮੌਕੇ ਕਾਂਗਰਸ ਪਾਰਟੀ ਨਾਲ ਜੁੜੇ ਆਗੂਆਂ ਵਰਕਰਾਂ ਤੋਂ ਬਿਨਾਂ ਵਾਰਡ ਨਿਵਾਸੀਆਂ ਨੇ ਵੱਡੀ ਗਿਣਤੀ ਵਿੱਚ ਸਮੂਲੀਅਤ ਕੀਤੀ.ਇਸ ਮੌਕੇ ਸਾਬਕਾ ਚੇਅਰਮੈਨ ਮੱਖਣ ਸ਼ਰਮਾ,ਮਹੇਸ਼ ਲੋਟਾ ਆਦਿ ਹਾਜਿਰ ਸਨ!
Related Posts
ਕੈਨੇਡਾ, ਅਮਰੀਕਾ ਤੇ ਯੂਰਪ ’ਚ ਸੋਮਵਾਰ ਨੂੰ ਰੱਦ ਹੋਈਆਂ 2800 ਫ਼ਲਾਈਟਸ
ਟੋਰਾਂਟੋ : ਮੌਸਮ ਦੀ ਖਰਾਬੀ ਅਤੇ ਕੋਰੋਨਾ ਮਰੀਜ਼ਾਂ ਦੀ ਵਧਣੀ ਗਿਣਤੀ ਕਰ ਕੇ ਸੋਮਵਾਰ ਨੂੰ ਕੈਨੇਡਾ, ਅਮਰੀਕਾ ਅਤੇ ਯੂਰਪ ਵਿਚ 2800…
46 ਸਾਲ ਦੀ ਉਮਰ ‘ਚ ਜੁੜਵਾ ਬੱਚਿਆਂ ਦੀ ਮਾਂ ਬਣੀ Preity Zinta, ਜਾਣੋ ਕੀ ਰੱਖਿਆ ਹੈ ਨਾਂ
Bollywood News : ਬਾਲੀਵੁੱਡ ਇੰਡਸਟਰੀ ਦੀ ਬਬਲੀ ਅਦਾਕਾਰਾ Preity Zinta ਦੇ ਘਰ ਖੁਸ਼ੀਆਂ ਨੇ ਦਸਤਕ ਦਿੱਤੀ ਹੈ। ਅਦਾਕਾਰਾ ਦੇ ਘਰ ਕਿਲਕਾਰੀਆਂ…
ਚੌੜੀ ਗਲੀ ਚ ਪ੍ਰੱਭੂ ਰਾਮ ਜੀ ਦੇ ਅਯੋਧਿਆ ਆਉਣ ਤੇ ਕੀਤਾ ਰਾਜ ਤਿਲਕ, ਕੱਢੀ ਸ਼ੋਭਾ ਯਾਤਰਾ
ਚੌੜੀ ਗਲੀ ਚ ਪ੍ਰੱਭੂ ਰਾਮ ਜੀ ਦੇ ਅਯੋਧਿਆ ਆਉਣ ਤੇ ਕੀਤਾ ਰਾਜ ਤਿਲਕ, ਕੱਢੀ ਸ਼ੋਭਾ ਯਾਤਰਾ ਬੁਢਲਾਡਾ 17 ਅਕਤੂਬਰ ਦਵਿੰਦਰ…