ਸਿਹਤ ਵਿਭਾਗ ਦੀ ਟੀਮ ਨੇ ਬੁਢਲਾਡਾ ਵਿਖੇ ਭੁਜੀਆ ਅਤੇ ਤੇਲ ਦੇ ਸੈਂਪਲ ਲਏ  

ਬੁਢਲਾਡਾ ( ਦਵਿੰਦਰ ਸਿੰਘ ਕੋਹਲੀ)- ਪੰਜਾਬ ਸਰਕਾਰ ਦੀਆਂ ਹਦਾਇਤਾਂ ‘ਤੇ ਮਿਲਾਵਟੀ ਵਸਤਾਂ ਦੀ ਵਿਕਰੀ ਅਤੇ ਉਤਪਾਦਨ ਰੋਕਣ ਲਈ ਸਿਹਤ ਵਿਭਾਗ ਦੀ ਟੀਮ ਨੇ ਸਥਾਨਕ ਸ਼ਹਿਰ ਦੀ ਇਕ ਭੁਜੀਆ ਮੇਕਰ ਦੇ ਮਾਲ ਅਤੇ ਭੁਜੀਆ ਬਣਾਉਣ ਲਈ ਵਰਤੇ ਜਾਂਦੇ ਮਟੀਰੀਅਲ ਦੇ ਵੱਖ-ਵੱਖ ਸੈਂਪਲ ਲੈ ਕੇ ਜਾਂਚ ਲਈ ਲੈਬਾਰਟਰੀ ਚ ਭੇਜੇ ਗਏ ਹਨ।ਇਹ ਜਾਣਕਾਰੀ ਦਿੰਦਿਆਂ ਜਿਲ੍ਹਾ ਸਿਹਤ ਅਫਰ ਮਾਨਸਾ ਡਾ: ਰਣਜੀਤ ਸਿੰਘ ਰਾਏ ਨੇ ਦੱਸਿਆ ਕਿ ਇੱਕ ਸ਼ਿਕਾਇਤ ਦੇ ਆਧਾਰ ਤੇ ਉਨ੍ਹਾਂ ਅਤੇ ਫੂਡ ਸੇਫਟੀ ਅਫਸਰ ਅਮਰਿੰਦਰਪਾਲ ਸਿੰਘ ਨੇ ਬੁਢਲਾਡਾ ਦੇ ਇੱਕ ਭੁਜੀਆ ਮੇਕਰ ਦੇ ਭੁਜੀਆ ਅਤੇ ਤੇਲ ਦੇ ਸੈਂਪਲ ਲਏ ਹਨ।ਉਨ੍ਹਾਂ ਕਿਹਾ ਕਿ ਖਾਣ ਵਸਤਾ ਦਾ ਕਰੋਬਾਰ ਕਰਦੇ ਹਰ ਕਿਸੇ ਫੈਕਟਰੀ ਮਾਲਕ ਲਈ ਸਰਕਾਰ ਦੀਆ ਲੋੜੀਦੀਆ ਸ਼ਰਤਾਂ ਅਤੇ ਹਦਾੁੲਤਾਂ ਦਾ ਪਾਲਣ ਕਰਨਾਂ ਜਰੂਰੀ ਹੈ