ਬਰਨਾਲਾ,3,ਨਵੰਬਰ /ਕਰਨਪ੍ਰੀਤ ਕਰਨ
ਕਾਂਗਰਸ ਮਹਿਲਾ ਵਿੰਗ ਦੇ ਜਿਲਾ ਪ੍ਰਧਾਨ ਮਨਵਿੰਦਰ ਪੱਖੋਂ ਨੇ ਕਾਂਗਰਸੀ ਉਮੀਦਵਾਰ ਦੀ ਚੋਣ ਮੁਹਿੰਮ ਚ ਚੋਣ ਪ੍ਰਚਾਰ ਕਰਦੇ ਮੀਡਿਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕੁਲਦੀਪ ਸਿੰਘ ਕਾਲਾ ਢਿੱਲੋਂ ਅੱਜ ਸਾਰੇ ਉਮੀਦਵਾਰਾਂ ਵਿਚੋਂ ਟਾਪ ਤੇ ਹਨ ਜਿੱਥੇ ਵੀ ਜਾਂਦੇ ਹਾਂ ਪਿੰਡਾਂ ਸ਼ਹਿਰਾਂ ਦੇ ਵੋਟਰ ਉਹਨਾਂ ਨੂੰ ਆਪਣੀਆਂ ਦੁੱਖ ਤਕਲੀਫ਼ਾਂ ਦੱਸਦੇ ਹਨ ਤੇ ਜਲਦ ਪੰਜਾਬ ਦੀ ਆਪ ਸਰਕਾਰ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹਨ ! ਉਹਨਾਂ ਕਿਹਾ ਕਿ ਪੰਜਾਬ ਨੂੰ ਕਰਜ਼ਾ ਮੁਕਤ ਕਰਨ ਦੇ ਵਾਅਦੇ ਕਰਨ ਵਾਲੀ ‘ਆਪ’ ਸਰਕਾਰ ਨੇ ਪੰਜਾਬ ਨੂੰ ਕਰਜੇ ‘ਚ ਡੋਬ ਦਿੱਤਾ ਹੈ ਤੇ ਹੁਣ 2200 ਕਰੋੜ ਰੁਪਏ ਦੀ ਸਰਕਾਰੀ ਪ੍ਰਾਪਰਟੀ ਵੇਚਣ ਦੀ ਤਾਕ ’ਚ ਹੈ। ਉਨ੍ਹਾਂ ਜਿੱਥੇ ਕੇਂਦਰ ਦੀ ਭਾਜਪਾ ਸਰਕਾਰ ਦੀਆਂ ਨੀਤੀਆਂ ਲੋਕ ਹਿੱਤ ਨਾ ਹੋਕੇ ‘ਲੋਕ ਮਾਰੂ ਹਨ ਉੱਥੇ ਆਪ’ ਸਰਕਾਰ ਦੀ ਕਾਰਗੁਜ਼ਾਰੀ ’ਤੇ ਸਵਾਲ ਚੁੱਕਦਿਆਂ ਕਿਹਾ ਕਿ ਭਗਵੰਤ ਮਾਨ ਸਰਕਾਰ ਵੱਲੋਂ ਸੂਬੇ ਨੂੰ ਕਰਜ਼ਾ ਮੁਕਤ ਕਰਨ ਦੇ ਵਾਅਦੇ ਖੋਖਲੇ ਸਾਬਤ ਹੋ ਰਹੇ ਹਨ। ਹੁਣ ਸਰਕਾਰੀ ਪ੍ਰਾਪਰਟੀ ਵੇਚਣ ਵੱਲ ਤੁਰ ਪਈ ਹੈ।
ਉਨ੍ਹਾਂ ਨੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸੱਤਾ ‘ਚ ਆਉਣ ਤੋਂ ਪਹਿਲਾਂ ਪੰਜਾਬ ਦੇ ਲੋਕਾਂ ਨਾਲ ਅਨੇਕ ਤਰ੍ਹਾਂ ਦੇ ਝੂਠੇ ਵਾਅਦੇ ਕੀਤੇ ਸਨ। ਜਿੰਨਾਂ ‘ਚ ਔਰਤਾਂ ਨੂੰ 1000 ਪ੍ਰਤੀ ਮਹੀਨਾ ਦੇਣਾ, ਪੈਨਸ਼ਨ ‘ਚ ਵਾਧਾ ਕਰਨਾ, ਘਰ-ਘਰ ਰਾਸ਼ਨ ਪਹੁੰਚਾਉਣਾ, ਨੌਜਵਾਨਾਂ ਨੂੰ ਰੁਜ਼ਗਾਰ ਦੇਣਾ ਤੇ ਪੰਜਾਬ ਨੂੰ ਕਰਜ਼ਾ ਮੁਕਤ ਕਰਨ ਦੇ ਝੂਠੇ ਵਾਅਦੇ ਕੀਤੇ ਸਨ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਲੋਕ ਅੱਜ ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਹੇ ਹਨ ਤੇ ਆਮ ਆਦਮੀ ਪਾਰਟੀ ਤੋਂ ਖਹਿੜਾ ਛੁਡਵਾਉਣ ਦੇ ਲਈ ਪੰਜਾਬ ਦੇ ਲੋਕ ਉਤਾਵਲੇ ਹਨ। ਕਾਲਾ ਢਿੱਲੋਂ ਨੂੰ ਮਿਲ ਰਹੇ ਲੋਕ ਫਤਵੇ ਤਹਿਤ ਕਾਂਗਰਸੀ ਉਮੀਦਵਾਰ ਵੱਡੀ ਲੀਡ ਉੱਤੇ ਜਿੱਤ ਕੇ ਹਲਕੇ ਦੇ ਲੋਕਾਂ ਦੀ ਆਵਾਜ਼ ਬਣਕੇ ਹੱਕਾਂ ਦੀ ਆਵਾਜ਼ ਵਿਧਾਨ ਸਭ ਵਿਚ ਚੁੱਕਣਗੇ ! ਇਸ ਮੌਕੇ ਜਿਲਾ ਪ੍ਰੀਸ਼ਦ ਚੇਅਰਪਰਸਨ ਸਰਬਜੀਤ ਕੌਰ, ਜਨਰਲ ਸਕੱਤਰ ਪ੍ਰਵੀਨ ਵਿਸ਼ੇਸ਼ ਤੋਰ ਤੇ ਹਾਜਿਰ ਸਨ !