ਮਾਨਸਾ 2 ਨਵੰਬਰ ਗੁਰਜੰਟ ਸਿੰਘ ਬਾਜੇਵਾਲੀਆਂ
ਪਿੰਡ ਬਾਜੇਵਾਲਾ ਵਿਖੇ ਹਰ ਸਾਲ ਦੀ ਤਰ੍ਹਾਂ ਬਾਬਾ ਵਿਸ਼ਵਕਰਮਾ ਜੀ ਦਾ ਦਿਹਾੜਾ ਧੂਮ ਧਾਮ ਨਾਲ ਮਨਾਇਆ ਗਿਆ।ਪਿੰਡ ਬਾਜੇਵਾਲਾ ਵਿਖੇ ਮਿਸਤਰੀ ਭਾਈਆ ਦੀ ਅਗਵਾਈ ਚ ਪਿੰਡ ਦੀਆਂ ਸਮੁੱਚੀਆਂ ਬਿਰਾਦਰੀਆਂ ਕਿਰਤ ਕਰਨ ਵਾਲੇ ਲੋਕਾਂ ਨੇ ਵਿਸ਼ਵਕਰਮਾਂ ਮੰਦਿਰ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਉਪਰੰਤ ਜਿਥੇ ਲੰਗਰ ਵਰਤਾਇਆ ਗਿਆ ਉਥੇ ਗਿਆਨੀ ਗੁਰਜੰਟ ਸਿੰਘ ਤਰਖਾਣ ਵਾਲਾ ਨੇ ਕੀਰਤਨ ਦੌਰਾਨ ਬਾਬਾ ਵਿਸ਼ਵਕਰਮਾ ਜੀ ਦੇ ਜੀਵਨ ਬਾਰੇ ਚਾਨਣਾ ਪਾਇਆ ਅਤੇ ਉਹਨਾਂ ਦੇ ਮਾਰਗ ਤੇ ਚੱਲਣ ਦੀ ਅਪੀਲ ਕੀਤੀ।ਇਸ ਮੌਕੇ ਸਰਦੂਲਗੜ ਦੇ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਪੁੱਜੇ ਜਿੰਨਾ ਨੇ ਵਿਸ਼ਵਕਰਮਾ ਮੰਦਰ ਦੇ ਸ਼ੈੱਡ ਲਈ ( 1.7000 ਰੁਪਏ )ਦਾ ਨਿਰਮਾਣ ਕਰਵਾਇਆ।ਇਸ ਮੌਕੇ ਬਣਾਂਵਾਲੀ ਨੇ ਕਿਹਾ ਕਿ ਉਹ ਇਲਾਕੇ ਦੇ ਤੇ ਸਮੁੱਚੇ ਪਿੰਡ ਦੇ ਵਿਕਾਸ ਲਈ ਤਤਪਰ ਰਹਿਣਗੇ। ਉਹਨਾਂ ਸਮੁੱਚੇ ਪਿੰਡ ਵਾਸੀਆਂ ਨੂੰ ਅਤੇ ਕਿਰਤ ਕਰਨ ਵਾਲੇ ਲੋਕਾਂ ਨੂੰ ਬਾਬਾ ਵਿਸ਼ਵਕਰਮਾ ਜੀ ਦੇ ਅਵਤਾਰ ਦਿਹਾੜੇ ਦੀਆਂ ਵਧਾਈਆਂ ਦਿੱਤੀਆਂ। ਇਸ ਮੌਕੇ ਵਿਸ਼ਵਕਰਮਾ ਮੰਦਰ ਕਮੇਟੀ ਦੇ ਮੈਂਬਰ ਮਿਸਤਰੀ ਤਰਸੇਮ ਸਿੰਘ, ਮਿਸਤਰੀ ਸੇਵਕ ਸਿੰਘ, ਬਾਰਾ ਸਿੰਘ, ਗੁਰਜੰਟ ਸਿੰਘ, ਕੁਲਦੀਪ ਸਿੰਘ, ਨੈਬ ਸਿੰਘ, ਸੁਖਵਿੰਦਰ ਸਿੰਘ ( ਨਿੱਕਾ) ਭੋਲ਼ਾ ਸਿੰਘ, ਧਰਮ ਸਿੰਘ, ਆਮ ਪਾਰਟੀ ਦੇ ਆਗੂ ਬਲਵੀਰ ਸਿੰਘ, ਹਰਮੀਤ ਸਿੰਘ, ਬਿੰਦਰ ਸਿੰਘ ਆਦਿ ਹਾਜ਼ਰ ਸਨ।ਪਿੰਡ ਦੇ ਸਰਪੰਚ ਪੋਹਲੋਜੀਤ ਸਿੰਘ ਨੇ ਆਈਆਂ ਹੋਈਆਂ ਸੰਗਤਾਂ ਦਾ ਧੰਨਵਾਦ ਕੀਤਾ ਅਤੇ ਵਿਸ਼ਵਕਰਮਾ ਦਿਵਸ ਦੀਆਂ ਵਧਾਈਆਂ ਦਿੱਤੀਆਂ।ਇਸ ਮੌਕੇ ਕਮੇਟੀ ਮੈਂਬਰ ਮਿਸਤਰੀ ਤਰਸੇਮ ਸਿੰਘ ਨੇ ਸਿਰਪਾਓ ਪਾ ਐੱਮ ਐੱਲ ਏ ਗੁਰਪ੍ਰੀਤ ਸਿੰਘ ਬਣਾਂਵਾਲੀ ਦਾ ਸਨਮਾਨ ਕੀਤਾ ਗਿਆ।