ਬਰਨਾਲਾ ਨਿਵਾਸੀ ਕਾਂਗਰਸ ਸਰਕਾਰ ਦੇ ਵਿਕਾਸਮਈ ਕਾਰਜ਼ਕਾਲ ਨੂੰ ਯਾਦ ਕਰ ਰਹੇ ਹਨ ਕਾਲਾ ਢਿੱਲੋਂ

ਕੇਸਟਲ ਪੈਲਸ ਪਹੁੰਚੇ ਕਾਲਾ ਢਿੱਲੋਂ ਦਾ ਕੀਤਾ ਸਾਬਕਾ ਕਾਂਗਰਸ ਜਿਲਾ ਪ੍ਰਧਾਨ ਲੱਕੀ ਪੱਖੋਂ ਅਤੇ ਮਹਿੰਦਰਪਾਲ ਪੱਖੋਂ ਨੇ ਸਵਾਗਤ

ਕਿਹਾ : ਹੋਰਨਾਂ ਵਾਂਗ ਚੋਣਾਂ ਤੋਂ ਬਾਅਦ ਮੈਂ ਜਿੱਤ ਕੇ ਚੰਡੀਗੜ੍ਹ ਨਹੀਂ ਜਾਣਾ, ਬਰਨਾਲੇ ਹੀ ਆਪਣੇ ਲੋਕਾਂ ’ਚ ਰਹਿਣਾ

ਬਰਨਾਲਾ ,1 ਨਵੰਬਰ /ਕਰਨਪ੍ਰੀਤ ਕਰਨ 

ਬਰਨਾਲਾ ਤੋਂ ਜਿਮਨੀ ਚੋਣ ਦੇ ਕਾਂਗਰਸ ਪਾਰਟੀ ਦੇ ਉਮੀਦਵਾਰ ਕਾਲਾ ਢਿੱਲੋਂ ਦਾ ਰਾਇਕੋਟ ਰੋਡ ਤੇ ਸਥਿਤ ਕੇਸਟਲ ਪੈਲਸ ਪਹੁੰਚਣ ਤੇ ਸਾਬਕਾ ਕਾਂਗਰਸ ਜਿਲਾ ਪ੍ਰਧਾਨ ਲੱਕੀ ਪੱਖੋਂ ਅਤੇ ਸੂਬਾ ਸਕੱਤਰ ਮਹਿੰਦਰਪਾਲ ਪੱਖੋਂ ਵਲੋਂ ਭਰਪੂਰ ਸਵਾਗਤ ਕੀਤਾ ਗਿਆ ਅਤੇ ਉਹਨਾਂ ਦੀ ਜਿੱਤ ਲਾਇ ਬਰਨਾਲਾ ਨਿਵਾਸੀਆਂ ਨੂੰ ਪੁਰਜ਼ੋਰ ਅਪੀਲ ਕੀਤੀ ! ਇਸ ਮੌਕੇ ਕਾਲਾ ਢਿੱਲੋਂ ਨੇ ਕਿਹਾ ਕਿ ਪੱਖੋਂ ਪਰਿਵਾਰ ਮੇਰਾ ਆਪਣਾ ਪਾਰਟੀ ਤਹਿਤ ਅਤੇ ਸਮਾਜਿਕ pakhon ਕਾਂਗਰਸ ਪਾਰਟੀ ਦੀ ਸਰਕਾਰ ਨੇ ਪੰਜਾਬ ’ਚ ਆਪਣੇ ਕਾਰਜ਼ਕਾਲ ਦੌਰਾਨ ਅਨੇਕਾਂ ਵਿਕਾਸ ਕਾਰਜ ਕੀਤੇ ਤੇ ਕਿਸੇ ਵੀ ਵਰਗ ਨੂੰ ਕੋਈ ਮੁਸ਼ਕਿਲ ਪੇਸ਼ ਨਹੀਂ ਆਉਣ ਦਿੱਤੀ, ਪਰ ਅੱਜ ਆਮ ਆਦਮੀ ਪਾਰਟੀ ਦੀਆਂ ਲੋਕ ਵਿਰੋਧੀ ਨੀਤੀਆਂ ਤੋਂ ਦੁਖੀ ਲੋਕ ਕਾਂਗਰਸ ਸਰਕਾਰ ਦੇ ਕਾਰਜ਼ਕਾਲ ਨੂੰ ਯਾਦ ਕਰ ਰਹੇ ਹਨ। ਕਾਂਗਰਸੀ ਉਮੀਦਵਾਰ ਕੁਲਦੀਪ ਸਿੰਘ ਕਾਲਾ ਢਿੱਲੋਂ ਦਾ ਸਾਬਕਾ ਜਿਲ੍ਹਾ ਪ੍ਰਧਾਨ ਗੁਰਪ੍ਰੀਤ ਸਿੰਘ ਲੱਕੀ ਪੱਖੋਂ ਅਤੇ ਮਹਿੰਦਰਪਾਲ ਪੱਖੋਂ ਨੇ ਮੂੰਹ ਮਿੱਠਾ ਕਰਵਾਇਆ ਇਸ ਮੌਕੇ ਉਹਨਾਂ ਨਾਲ ਕਾਂਗਰਸੀ ਆਗੂ ਮਹੇਸ਼ ਕੁਮਾਰ ਲੋਟਾ ,ਨਰਿੰਦਰ ਸਰਮਾ,ਹਾਜ਼ਰ ਸਨ|

                                ਕਾਲਾ ਢਿੱਲੋਂ ਨੇ ਕਿਹਾ ਕਿ ਸਿਰਫ਼ ਕਾਂਗਰਸ ਹੀ ਸੂਬੇ ’ਚ ਵਿਕਾਸ ਕਾਰਜ਼ ਕਰਵਾ ਸਕਦੀ ਹੈ ਤੇ ਮੁੜ੍ਹ ਰੰਗਲਾ ਪੰਜਾਬ ਬਣਾ ਸਕਦੀ ਹੈ। ਬਰਨਾਲਾ ਹਲਕੇ ਦੀ ਗੱਲ ਕਰਦਿਆਂ ਕਾਲਾ ਢਿੱਲੋਂ ਨੇ ਅੱਗੇ ਕਿਹਾ ਕਿ ਭਾਜਪਾ ਵਲੋਂ ਬਰਨਾਲਾ ਜ਼ਿਮਨੀ ਚੋਣ ਲਈ ਉਤਾਰਿਆ ਗਿਆ ਉਮੀਦਵਾਰ ਤਾਂ ਚੋਣਾਂ ਤੋਂ ਬਿਨਾਂ ਹਲਕੇ ਵਿੱਚ ਕਦੇ ਦਿਖਾਈ ਤੱਕ ਨਹੀਂ ਦਿੰਦਾ। ਚੋਣ ਲੰਘੀਆਂ ਨਹੀਂ ਕਿ ਉਹ ਮੁੜ੍ਹ ਤੋਂ ਚੰਡੀਗੜ੍ਹ ਵੱਲ ਚਾਲੇ ਪਾ ਲੈਂਦੇ ਹਨ, ਜਿਸ ਤੋਂ ਹਲਕੇ ਦੇ ਲੋਕ ਭਲੀਭਾਂਤ ਜਾਣੂ ਹੋ ਚੁੱਕੇ ਹਨ। ਢਿੱਲੋਂ ਨੇ ਕਿਹਾ ਕਿ ਲੋਕਲ ਹੋਣ ਕਾਰਨ ਤੇ ਆਪਣੇ ਹਲਕੇ ਦੇ ਲੋਕਾਂ ’ਚ 24 ਘੰਟੇ ਵਿਚਰਣ ਤੇ ਉਨ੍ਹਾਂ ਦੇ ਦੁੱਖ-ਸੁੱਖ ’ਚ ਨਾਲ ਖੜ੍ਹਨ ਕਾਰਨ ਹੀ ਕਾਂਗਰਸ ਨੇ ਮੈਨੂੰ ਟਿਕਟ ਦੇ ਕੇ ਨਵਾਜਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਹਲਕੇ ਦੇ ਲੋਕ ਇੰਨ੍ਹਾਂ ਜ਼ਿਮਨੀ ਚੋਣਾਂ ’ਚ ਮੇਰਾ ਸਾਥ ਦੇਕੇ ਜਿੱਤ ਹਾਸਲ ਕਰਵਾਉਂਦੇ ਹਨ ਤਾਂ ਮੈਂ ਜਿੱਤਣ ਤੋਂ ਬਾਅਦ ਵੀ ਬਰਨਾਲਾ ਹਲਕੇ ਦੇ ਆਪਣੇ ਲੋਕਾਂ ’ਚ ਹੀ ਰਹਿਣਾ ਹੈ ਤੇ ਉਨ੍ਹਾਂ ਦੇ ਕੰਮ ਆਉਣਾ ਹੈ ਨਾ ਕਿ ਚੋਣਾਂ ਤੋਂ ਬਾਅਦ ਚੰਡੀਗੜ੍ਹ ਜਾਂ ਕਿਸੇ ਹੋਰ ਵੱਡੇ ਸ਼ਹਿਰ ਜਾਣਾ ਹੈ। ਉਨ੍ਹਾਂ ਕਿਹਾ ਕਿ ਹਲਕੇ ਹੀ ਨਹੀਂ ਸਗੋਂ ਪੂਰੇ ਬਰਨਾਲਾ ਜ਼ਿਲ੍ਹੇ ਦੇ ਲੋਕ ਭਲੀਭਾਂਤ ਜਾਣੂ ਹਨ ਕਿ ਉਹ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਹਮੇਸ਼ਾ ਲੋਕਾਂ ਨਾਲ ਡਟ ਕੇ ਖੜ੍ਹਦੇ ਹਨ ਤੇ ਅੱਧੀ ਰਾਤ ਨੂੰ ਵੀ ਲੋਕਾਂ ਦੇ ਨਾਲ ਤੁਰਦੇ ਹਨ। ਉਨ੍ਹਾਂ ਕਿਹਾ ਕਿ ਜਿਹੜੇ ਉਮੀਦਵਾਰ ਹੀ ਵੋਟਾਂ ਤੋਂ ਬਾਅਦ ਚੰਡੀਗੜ੍ਹ ਚਲੇ ਜਾਣਗੇ, ਉਹ ਲੋਕਾਂ ਦੇ ਨਾਲ ਮੌਕੇ ’ਤੇ ਕਿੱਥੋ ਖੜ੍ਹਣਗੇ। ਇਸ ਲਈ ਉਨ੍ਹਾਂ ਅਪੀਲ ਕੀਤੀ ਕਿ ਲੋਕ ਇੰਨ੍ਹਾਂ ਚੋਣਾਂ ’ਚ ਕਾਂਗਰਸ ਦਾ ਸਾਥ ਦੇਣ।