ਪਟਾਕਿਆਂ ਦੀ ਵਰਤੋਂ ਘੱਟ ਕਰਕੇ ਗ੍ਰੀਨ ਦੀਵਾਲੀ ਮਨਾਉਣ ਦਾ ਦਿੱਤਾ ਸੁਨੇਹਾ :-,ਡਾਕਟਰ ਰਣਜੀਤ ਸਿੰਘ ਰਾਏ ਸਿਵਲ ਸਰਜਨ ਮਾਨਸਾ।

ਗਰੀਨ ਦੀਵਾਲੀ ਮਨਾਉਣ ਦਾ ਮੁੱਖ ਮਕਸਦ ਧਰਤੀ, ਹਵਾ, ਵਾਤਾਵਰਣ ਅਤੇ ਸਾਡੀ ਸਿਹਤ ਤੱਤ ਨੂੰ ਤੰਦਰੁਸਤ ਰੱਖਣਾ ਹੈ:-,ਡਾਕਟਰ ਰਾਏ।

ਬੁਢਲਾਡਾ  ਦਵਿੰਦਰ ਸਿੰਘ ਕੋਹਲੀ

ਪੰਜਾਬ ਸਰਕਾਰ ਵੱਲੋਂ ਆਪਣੇ ਵਚਨ ਵਧਤਾ ਨੂੰ ਦਰਾਉਂਦੇ ਹੋਏ ਲੋਕਾਂ ਨੂੰ ਵਧੀਆ ਅਤੇ ਮਿਆਰੀ ਸਿਹਤ ਸਹੂਲਤਾਂ ਮੁਹਈਆ ਕਰਾਉਣ ਦੇ ਨਾਲ ਨਾਲ , ਗਰੀਨ ਅਤੇ ਪ੍ਰਦੂਸ਼ਣ ਰਹਿਤ ਦਿਵਾਲੀ ਮਨਾਉਣ ਦਾ ਸੁਨੇਹਾ ਦਿੰਦੇ ਹੋਏ ਪ੍ਰਿੰਸੀਪਲ ਬੁੱਧ ਰਾਮ ਹਲਕਾ ਵਿਧਾਇਕ ਬੁੱਢਲਾਡਾ ਕੰਮ ਕਾਰਜ ਕਰਨੀ ਪ੍ਰਧਾਨ ਆਮ ਆਦਮੀ ਪਾਰਟੀ ਪੰਜਾਬ ਅਤੇ ਸਿਵਲ ਸਰਜਨ ਮਾਨਸਾ ਡਾਕਟਰ ਰਣਜੀਤ ਸਿੰਘ ਰਾਏ ਨੇ ਸਬ ਡਿਵੀਜ਼ਨ ਹਸਪਤਾਲ ਬੁੱਢਲਾਡਾ ਦੇ ਐਮਰਜੰਸੀ ਵਾਰਡ ਦਾ ਦੌਰਾ ਕੀਤਾ ਅਤੇ ਦਾਖਲ ਮਰੀਜਾ ਦਾ ਹਾਲ ਚਾਲ ਪੁੱਛਿਆ। ਇਸ ਮੌਕੇ ਡਾਕਟਰ ਰਾਏ ਨੇ ਸਿਹਤ ਵਿਭਾਗ ਦੇ ਜਿਲੇ ਦੇ ਸਮੂਹ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਹਦਾਇਤ ਕੀਤੀ ਕਿ ਦਿਵਾਲੀ ਦੇ ਤਿਓਹਾਰ ਨੂੰ ਮੁੱਖ ਰੱਖਦੇ ਹੋਏ ਆਪਣੀ ਡਿਊਟੀ ਤਨਦੇਹੀ ਨਾਲ ਕੀਤੀ ਜਾਵੇ ਤਾਂ ਜੋ ਦਾਖਲ ਮਰੀਜ਼ਾਂ ਅਤੇ ਦਿਵਾਲੀ ਦੇ ਮੌਕੇ ਕੋਈ ਐਮਰਜੈਂਸੀ ਦੇ ਮੌਕੇ ਕਿਸੇ ਵੀ ਮਰੀਜ਼ ਨੂੰ ਕਿਸੇ ਵੀ ਕਿਸਮ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ।ਇਸ ਦੇ ਨਾਲ ਹੀ ਡਾ. ਰਣਜੀਤ ਸਿੰਘ ਰਾਏ ਸਿਵਲ ਸਰਜਨ ਮਾਨਸਾ ਨੇ ਜਿਲਾ ਵਾਸੀਆਂ ਨੂੰ ਅਪੀਲ ਕੀਤੀ ਕਿ ਦੀਵਾਲੀ ਦੇ ਤਿਉਹਾਰ ਨੂੰ ਪ੍ਰਦੂਸ਼ਣ ਮੁਕਤ ਗਰੀਨ ਦੀਵਾਲੀ ਦੇ ਤੌਰ ਤੇ ਮਨਾਇਆ ਜਾਵੇ । ਇਸ ਦੇ ਤਹਿਤ ਸਰਕਾਰ ਵੱਲੋਂ ਮਾਨਤਾ ਪ੍ਰਾਪਤ ਪਟਾਕਿਆਂ ਦੀ ਵਰਤੋਂ ਕੀਤੀ ਜਾਵੇ ,ਜ਼ਿਆਦਾ ਵੱਡੇ ਅਤੇ ਖ਼ਤਰਨਾਕ ਪਟਾਕਿਆਂ ਦੀ ਵਰਤੋਂ ਨਾ ਕੀਤੀ ਜਾਵੇ ,ਪਟਾਕੇ ਦੀ ਵਰਤੋ ਨਾ ਕਰਨ ਜਾ ਘੱਟੋ=ਘੱਟ ਚਲਾਉਣ ਲਈ ਆਪਣੇ ਬੱਚਿਆਂ ਨੂੰ ਸੁਝਾਅ ਦਿੱਤੇ ਜਾਣ,ਇਸ ਦੇ ਨਾਲ ਇਹ ਵੀ ਅਪੀਲ ਕੀਤੀ ਜਾਂਦੀ ਹੈ ਕਿ ਪਟਾਕਿਆਂ ਦੀ ਵਰਤੋ ਕਰਨ ਨਾਲ ਜਿੱਥੇ ਹਵਾ ਵਿੱਚ ਪ੍ਰਦੂਸ਼ਣ ਫੈਲਦਾ ਹੈ ,ਹਵਾ ਜ਼ਹਿਰੀਲੀ ਹੁੰਦੀ ਹੈ, ਉੱਥੇ ਸਾਡੀ ਲੰਬੇ ਸਮੇਂ ਤੋਂ ਮਿਹਨਤ ਕਰਕੇ ਲਗਾਈ ਗਈ ਕੇਂਦਰੀ ਘਾਹ ਫਲ ਦੇ ਬੂਟੇ ਅਤੇ ਵੱਡੇ ਦਰੱਖਤਾਂ ਨੂੰ ਵੀ ਨੁਕਸਾਨ ਪਹੁੰਚਦਾ ਹੈ ਤੇ ਨਾਲ ਹੀ ਛੋਟੇ ਜੀਵ ਜੰਤੂਆਂ ਦੀ ਵੀ ਮੌਤ ਹੁੰਦੀ ਹੈ ਸੋ ਸਾਨੂੰ ਉੱਥੇ ਜੀਵ ਜੰਤੂ ਅਤੇ ਆਪਣੀ ਜ਼ਿੰਦਗੀ ਦਾ ਧਿਆਨ ਰੱਖ ਕੇ ਪਟਾਕੇ ਮੁਕਤ ਦੀਵਾਲੀ ਹੀ ਮਨਾਉਣੀ ਚਾਹੀਦੀ ਹੈ।

        ਇਸ ਮੌਕੇ ਵਿਜੇ ਕੁਮਾਰ ਜਿਲਾ ਸਮੂਹ ਸਿੱਖਿਆ ਤੇ ਸੂਚਨਾ ਅਫਸਰ ਨੇ ਦੱਸਿਆ ਕਿ ਸਵੱਛ ਭਾਰਤ ਮੁਹਿੰਮ ਅਧੀਨ ਗਰੀਨ ਦੀਵਾਲੀ ਮਨਾਉਣ ਨਾਲ ਜਿੱਥੇ ਆਰਥਿਕ ਤੌਰ ਤੇ ਲਾਭ ਹੋਵੇਗਾ ਉਥੇ ਵਾਤਾਵਰਣ ਦੀ ਸ਼ੁੱਧਤਾ ਧਰਤੀ,ਹਵਾ ਅਤੇ ਮਨੁੱਖੀ ਜਿੰਦਗੀ ਨੂੰ ਤੰਦਰੁਸਤ ਰੱਖਣ ਵਿੱਚ ਵੀ ਲਾਭ ਹੋਵੇਗਾ,ਅੱਜ ਦੀ ਭੱਜ ਦੌੜ ਦੀ ਜ਼ਿੰਦਗੀ ਵਿੱਚ ਸਾਨੂੰ ਸ਼ੁੱਧ ਹਵਾ,ਸ਼ੁੱਧ ਖਾਣਾ,ਸ਼ੁੱਧ ਵਾਤਾਵਰਣ ਤੰਦਰੁਸਤ ਰਹਿਣ ਲਈ ਸਮੇਂ ਦੀ ਮੁੱਖ ਲੋਡ਼ ਹੈ,ਗਰੀਨ ਦੀਵਾਲੀ ਮਨਾਉਣ ਦੇ ਨਾਲ ਨਾਲ ਉਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਸਾਨੂੰ ਸਾਰੀਆਂ ਨੂੰ ਫਾਸਟ ਫੂਡ, ਤਲੀਆਂ ਚੀਜ਼ਾਂ, ਬਾਜ਼ਾਰ ਦਾ ਖਾਣਾ ਅਤੇ ਜ਼ਿਆਦਾ ਮਿੱਠਾ ਖਾਣ ਤੋਂ ਪ੍ਰਹੇਜ਼ ਕਰਕੇ ਘਰ ਦਾ ਬਣਿਆ ਸਾਦਾ ਖਾਣਾ,ਫਲ ਤੇ ਫਰੂਟ ਵੱਧ ਤੋਂ ਵੱਧ ਖਾਣਾ ਚਾਹੀਦਾ ਹੈ,ਤਾਂ ਜੋ ਤੰਦਰੁਸਤ ਰਹਿ ਕੇ ਆਪਣੀ ਵਧੀਆ ਜ਼ਿੰਦਗੀ ਬਤੀਤ ਕੀਤੀ ਜਾ ਸਕੇ, ਇਸ ਦੇ ਨਾਲ ਹੀ ਸਮੂਹ ਸਟਾਫ ਦੇ ਸਹਿਯੋਗ ਨਾਲ ਸਬ ਡਿਵੀਜ਼ਨ ਹਸਪਤਾਲ ਬੁੱਧਲਾਡਾ ਵਿਖੇ ਫ਼ਲ ਅਤੇ ਫੁੱਲਦਾਰ ਬੂਟਿਆਂ ਨੂੰ ਲਗਾ ਕੇ ਗ੍ਰੀਨ ਦੀਵਾਲੀ ਦਾ ਸੁਨੇਹਾ ਦਿੱਤਾ ਗਿਆ। ਇਸ ਮੌਕੇ ਵਿਜੇ ਕੁਮਾਰ ਜਿਲਾ ਸਮੂਹ ਸਿੱਖਿਆ ਤੇ ਸੂਚਨਾ ਅਫਸਰ ਮਾਨਸਾ ਸੰਜੀਵ ਮਸੀਹ ਸਿਹਤ ਕਰਮਚਾਰੀ ਤੋਂ ਇਲਾਵਾ ਸਿਹਤ ਵਿਭਾਗ ਦੇ ਹੋਰ ਅਧਿਕਾਰੀ ਅਤੇ ਕਰਮਚਾਰੀ ਵੀ ਮੌਜੂਦ ਸਨ।