ਬਰਨਾਲਾ 31 ਅਕਤੂਬਰ ਕਰਨਪ੍ਰੀਤ ਕਰਨ
ਬਰਨਾਲਾ ਤੋਂ ਭਾਰਤੀ ਜਨਤਾ ਪਾਰਟੀ ਵੱਲੋਂ ਜਿਮਨੀ ਚੋਣ ਦੇ ਉਮੀਦਵਾਰ ਕੇਵਲ ਸਿੰਘ ਢਿੱਲੋ ਪਹੁੰਚੇ ਅਯੁੱਧਿਆ ਸ੍ਰੀ ਰਾਮ ਰਾਮ ਲੱਲਾ ਤੋਂ ਲਿਆ ਜਿੱਤ ਦਾ ਅਸ਼ੀਰਵਾਦ
ਜਿੱਥੇ ਉਹਨਾਂ ਭਗਵਾਨ ਸ੍ਰੀ ਰਾਮ ਅੱਗੇ ਨਤਮਸਤਕ ਹੁੰਦਿਆਂ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ
ਮੋਬਾਇਲ ਫੋਨ ਰਾਹੀਂ ਮੀਡੀਆ ਨਾਲ ਗੱਲਬਾਤ ਕਰਦਿਆਂ ਸਰਦਾਰ ਕੇਵਲ ਸਿੰਘ ਢਿੱਲੋ ਨੇ ਦੱਸਿਆ ਕਿ ਅਯੁੱਧਿਆ ਵਿਖੇ ਭਗਵਾਨ ਸ੍ਰੀ ਰਾਮ ਦੇ ਜਨਮ ਅਸਥਾਨ ਪਵਿੱਤਰ ਸ੍ਰੀ ਰਾਮ ਮੰਦਰ ਦੇ ਦਰਸ਼ਨ ਕੀਤੇ ਗਏ। ਉਹਨਾਂ ਇਸ ਦੌਰਾਨ ਮੰਦਰ ਵਿੱਚ ਵਿੱਚ ਮੱਥਾ ਟੇਕਿਆ ਅਤੇ ਰਾਮ ਭਗਵਾਨ ਅੱਗੇ ਸਰਬੱਤ ਦੇ ਭਲੇ ਦੀ ਪੂਜਾ ਅਰਚਨਾ ਕੀਤੀ।
ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਦੀਵਾਲੀ ਦੇ ਪਵਿੱਤਰ ਦਿਹਾੜੇ ਤੇ ਰਾਮ ਮੰਦਰ ਵਿਖੇ ਨਤਮਸਤਕ ਹੋਣਾ ਅਤੇ ਮੱਥਾ ਟੇਕਣਾ ਮੇਰੇ ਲਈ ਬਹੁਤ ਸ਼ੁਭਾਗ ਭਰਿਆ ਹੈ। ਇਹ ਬਹੁਤ ਹੀ ਪਵਿੱਤਰ ਅਸਥਾਨ ਹੈ ਅਤੇ ਜਿੱਥੇ ਹਿੰਦੂਆਂ ਸਮੇਤ ਹਰੇਕ ਵਰਗ ਦੇ ਲੋਕ ਆਸਥਾ ਰਖਦੇ ਹਨ ਮੈਂ ਬੜਾ ਖੁਸ਼ਕਿਸਮਤ ਹਾਂ ਕਿ ਮੈਨੂੰ ਇਹ ਮੌਕਾ ਮਿਲਿਆ ਹੈ
ਅਯੁੱਧਿਆ ਦੇ ਇਤਿਹਾਸਿਕ ਪਲਾਂ ਨੂੰ ਯਾਦ ਕਰਦਿਆਂ ਉਹਨਾਂ ਕਿਹਾ ਕਿ ਭਗਵਾਨ ਸ੍ਰੀ ਰਾਮ ਬਨਵਾਸ ਕੱਟ ਕੇ ਅਯੁੱਧਿਆ ਵਾਪਸ ਆਪਣੇ ਘਰ ਪਰਤੇ ਸਨ ਜਿਸ ਕਰਕੇ ਅਯੁੱਧਿਆ ਨਿਵਾਸੀਆਂ ਸਮੇਤ ਸਮੁੱਚੀ ਲੁਕਾਈ ਵੱਲੋਂ ਦੀਵੇ ਜਗਾ ਕੇ ਉਹਨਾਂ ਦਾ ਸਵਾਗਤ ਕੀਤਾ ਗਿਆ ਸੀ ਉਹਨਾਂ ਦੇ ਪਵਿੱਤਰ ਅਸਥਾਨ ’ਤੇ ਮੱਥਾ ਟੇਕਣਾ ਅਤੇ ਭਗਵਾਨ ਦੇ ਦਰਸ਼ਨ ਕਰਨੇ ਬਹੁਤ ਖੁਸ਼ਕਿਸ਼ਮਤੀ ਵਾਲੀ ਗੱਲ ਹੈ।
ਕੇਵਲ ਢਿੱਲੋਂ ਨੇ ਕਿਹਾ ਕਿ ਰਾਮ ਲੱਲਾ ਜੀ ਅੱਗੇ ਇਹੋ ਅਰਦਾਸ ਕੀਤੀ ਗਈ ਕਿ ਬਰਨਾਲਾ, ਪੰਜਾਬ ਅਤੇ ਪੂਰੇ ਦੇਸ਼ ਦੁਨੀਆਂ ‘ਤੇ ਆਪਣਾ ਆਸ਼ੀਰਵਾਦ ਬਣਾਈ ਰੱਖਣ । ਉਹਨਾਂ ਉਹਨਾਂ ਚੋਣਾਂ ਸਮੇਂ ਇਸ ਅਸਥਾਨ ਉੱਤੇ ਆਉਣ ਸਬੰਧੀ ਕਿਹਾ ਕਿ ਇਹ ਕੋਈ ਧਾਰਮਿਕ ਜਾਂ ਰਾਜਨੀਤਿਕ ਮਸਲਾ ਨਹੀਂ ਇਹ ਮਨ ਦੀ ਸ਼ਰਧਾ ਹੈ ਜਿੱਥੇ ਮੈਂ ਆਪਣੇ ਹਲਕੇ ਪੰਜਾਬ ਅਤੇ ਸਮੁੱਚੇ ਦੇਸ਼ ਦੇ ਲੋਕਾਂ ਲਈ ਸਮਰਪਣ ਭਾਵਨਾ ਦੇ ਨਾਲ ਆਇਆ ਹਾਂ