ਜਿਲਾ ਰੂਰਲ ਯੂਥ ਕਲੱਬਜ ਐਸੋਸੀਏਸ਼ਨ ਮਾਨਸਾ ਨੇ ਵਾਤਾਵਰਣ ਨੂੰ ਬਚਾਉਣ ਲਈ ਲੋਕਾਂ ਨੂੰ ਗਰੀਨ ਦਿਵਾਲੀ ਮਨਾਉਣ ਦੀ ਕੀਤੀ ਅਪੀਲ 

ਮਾਨਸਾ 29 ਅਕਤੂਬਰ ਗੁਰਜੰਟ ਸਿੰਘ ਬਾਜੇਵਾਲੀਆ

ਰਜਿੰਦਰ ਵਰਮਾ ਪ੍ਰਧਾਨ ਜਿਲਾ ਰੂਰਲ ਯੂਥ ਕਲੱਬਜ ਐਸੋਸੀਏਸ਼ਨ ਮਾਨਸਾ ਤੇ ਮਾਸਟਰ ਕੁਲਵੰਤ ਸਿੰਘ ਅਮਨਦੀਪ ਸ਼ਰਮਾ ਅਜਾਇਬ ਸਿੰਘ ਸੁਖਪਾਲ ਸਿੰਘ ਗੁਰਪ੍ਰੀਤ ਸਿੰਘ ਅਵਤਾਰ ਕੋਰ ਰੱਲਾ ਮੰਜੂ ਜਿੰਦਲ ਡਾ ਗਿਆਨ ਚੰਦਨ ਕੁਮਾਰ ਸਟੇਟ ਅਵਾਰਡੀ ਮਨੋਜ ਕੁਮਾਰ ਸੁਰਿੰਦਰ ਭੀਖੀ ਨਿਰਵੈਰ ਸਿੰਘ ਬੁਰਜਹਰੀ ਹਰਿੰਦਰ ਮਾਨਸਾਹੀਆ ਬਰਜਿੰਦਰ ਸੰਗੀਲਾ ਸਟੇਟ ਅਵਾਰਡੀ ਅਮਨ ਹੀਰਕੇ ਸਟੇਟ ਅਵਾਰਡੀ ਨਿਰਮਲ ਮੋਜੀਆ ਨੇ ਗਰੀਨ ਦਿਵਾਲੀ ਮਨਾਉਣ ਲਈ ਲੋਕਾਂ ਨੂੰ ਕੀਤੀ ਅਪੀਲ ਉਹਨਾਂ ਨੇ ਕਿਹਾ ਕਿ ਵਾਤਾਵਰਨ ਨੂੰ ਬਚਾਉਣ ਲਈ ਆਪਾਂ ਸਭ ਨੂੰ ਮਿਲ ਕੇ ਗਰੀਨ ਦਿਵਾਲੀ ਮਨਾਉਣ ਦਾ ਉਪਰਾਲਾ ਕਰਨਾ ਚਾਹੀਦਾ ਹੈ ਕਿਉਂਕਿ ਸਮਾਜ ਵਿੱਚ ਬਹੁਤ ਸਾਰੇ ਲੋਕ ਸਾਹ ਦੇ ਬਹੁਤ ਗੰਭੀਰ ਬਿਮਾਰੀਆਂ ਦੇ ਸ਼ਿਕਾਰ ਹੋ ਰਹੇ ਹਨ ਇਸ ਲਈ ਆਪਾਂ ਨੂੰ ਇਹ ਗੱਲ ਨੂੰ ਧਿਆਨ ਵਿੱਚ ਰੱਖਦਿਆਂ ਹੋਇਆ ਪਟਾਕਿਆਂ ਨੂੰ ਨਾ ਮਚਾ ਕੇ ਇੱਕ ਇੱਕ ਪੌਦਾ ਲਗਾ ਕੇ ਗ੍ਰੀਨ ਦੀਵਾਲੀ . ਮਨਾਉਣੀ ਚਾਹੀਦੀ ਹੈ ਜਿਸ ਨਾਲ ਵਾਤਾਵਰਨ ਨੂੰ ਪ੍ਰਦੂਸ਼ਿਤ ਹੋਣ ਤੋਂ ਅਤੇ ਸਿਹਤ ਸਬੰਧੀ ਬਿਮਾਰੀਆਂ ਤੋਂ ਵੀ ਬਚਾਇਆ ਜਾ ਸਕਦਾ ਹੈ ਇਹਦੇ ਨਾਲ ਹੀ ਇਸ ਸਟੇਟ ਅਵਾਰਡੀ ਰਜਿੰਦਰ ਵਰਮਾ ਜੀ ਨੇ ਸਾਰੇ ਦੇਸ਼ ਵਾਸੀਆਂ ਨੂੰ ਦੀਵਾਲੀ ਦੀਆਂ ਬਹੁਤ ਬਹੁਤ ਮੁਬਾਰਕਾਂ ਦਿੱਤੀਆਂ