ਸਮੇ ਦੇ ਹਾਕਮ ਕਿਸਾਨੀ ਨੂੰ ਬਰਬਾਦ ਕਰਨ ਵਾਲੀਆ ਨਵੳਦਾਰਵਾਦੀ ਨੀਤੀਆਂ ਲਾਗੂ ਕਰਨ ਤੇ ਤੁਲੀਆਂ : ਕਿਸਾਨ ਆਗੂ
ਮਾਨਸਾ 29 ਅਕਤੂਬਰ ਗੁਰਜੰਟ ਸਿੰਘ ਬਾਜੇਵਾਲੀਆਂ ਝੋਨੇ ਦੀ ਵਿਕਰੀ ਕਰਵਾਉਣ , ਡੀਏਪੀ ਦੀ ਕਾਲਾਬਾਜ਼ਾਰੀ ਰੋਕਣ ਤੇ ਝੋਨੇ ਦੀ ਰਹਿੰਦ-ਖੂੰਹਦ ਦਾ ਯੋਗ ਪ੍ਰਬੰਧ ਕਰਵਾਉਣ ਲਈ ਸੰਯੁਕਤ ਕਿਸਾਨ ਮੋਰਚੇ ਦੇ ਸੂਬਾਈ ਸੱਦੇ ਤੇ ਡਿਪਟੀ ਕਮਿਸਨਰ ਦੇ ਦਫਤਰ ਦਾ ਘਿਰਾਓ ਕੀਤਾ । ਇਸ ਮੌਕੇ ਤੇ ਸੰਬੋਧਨ ਕਰਦਿਆ ਸੰਯੁਕਤ ਕਿਸਾਨ ਮੋਰਚੇ ਦੇ ਆਗੂਆ ਰੁਲਦੂ ਸਿੰਘ ਮਾਨਸਾ , ਬੂਟਾ ਸਿੰਘ ਬੁਰਜ ਗਿੱਲ , ਬੋਘ ਸਿੰਘ ਮਾਨਸਾ , ਐਡਵੋਕੇਟ ਕੁਲਵਿੰਦਰ ਸਿੰਘ ਉੱਡਤ , ਕੁਲਵੰਤ ਸਿੰਘ ਕਿਸ਼ਨਗੜ੍ਹ , ਨਿਰਮਲ ਸਿੰਘ ਝੰਡੂਕੇ , ਪਰਮਜੀਤ ਸਿੰਘ ਗਾਗੋਵਾਲ , ਮਾਹਿਦਰ ਸਿੰਘ ਭੈਣੀਬਾਘਾ , ਗੁਰਨਾਮ ਸਿੰਘ ਭੀਖੀ ਤੇ ਗੁਰਚਰਨ ਸਿੰਘ ਮੀਆ ਨੇ ਕਿਹਾ ਕਿ ਦੇਸ ਦੀ ਮੋਦੀ ਸਰਕਾਰ ਪੰਜਾਬ ਦੀ ਕਿਸਾਨੀ ਤੋਂ ਕਾਲੇ ਕਾਨੂੰਨਾਂ ਵਿਰੁੱਧ ਇਤਿਹਾਸਕ ਜੇਤੂ ਸੰਘਰਸ ਤੋਂ ਆਹਤ ਹੈ ਤੇ ਬਦਲਾ ਲੈਣ ਲਈ ਪੰਜਾਬ ਨੂੰ ਤੇ ਕਿਸਾਨੀ ਨੂੰ ਬਰਬਾਦੀ ਕਰਨ ਤੇ ਤੁਲੀ ਹੋਈ ਹੈ । ਆਗੂਆਂ ਨੇ ਕਿਹਾ ਕਿ ਸਮੇ ਦੇ ਹਾਕਮ ਕਿਸਾਨਾ , ਮਜਦੂਰਾ ਤੇ ਸੈਲਰਾ ਨੂੰ ਬਰਬਾਦ ਕਰਕੇ ਵੱਡੇ ਕਾਰਪੋਰੇਟ ਘਰਾਣਿਆਂ ਦੇ ਹਿੱਤਾਂ ਦੀ ਪੂਰਤੀ ਕਰ ਰਹੇ ਹਨ ।
ਆਗੂਆਂ ਨੇ ਕਿਹਾ ਕਿ ਪੰਜਾਬ ਦੀ ਧਰਤੀ ਦੇ ਜਾਏ ਸਦਾ ਜੁਲਮ ਦੇ ਖਿਲਾਫ਼ ਜੂਝਦੇ ਰਹੇ ਹਨ ਤੇ ਜਾਬਰਾਂ ਨੂੰ ਲੋਹੇ ਦੇ ਚਣੇ ਚਬਾਉਂਦੇ ਰਹੇ ਹਨ ।
ਆਗੂਆਂ ਨੇ ਕਿਹਾ ਕਿ ਝੋਨੇ ਦੀ ਲਿਫਟਿੰਗ ਤੇਜ਼ੀ ਨਾਲ ਕਰਵਾਈ ਜਾਵੇ , ਕਣਕ ਦੀ ਬਿਜਾਈ ਲਈ ਕਿਸਾਨਾਂ ਨੂੰ ਡੀਏਪੀ ਬਿਨਾਂ ਬਲੈਕ ਤੋ ਮੁਹੱਈਆ ਕਰਵਾਈ ਜਾਵੇ ਤੇ ਝੋਨੇ ਦੀ ਪਰਾਲੀ ਦਾ ਪ੍ਰਬੰਧ ਕੀਤਾ ਜਾਵੇ ਜਾ ਕਿਸਾਨਾਂ ਨੂੰ ਅੱਗ ਲਾਉਣ ਦੀ ਖੁੱਲ ਦਿੱਤੀ ਜਾਵੇ ।
ਇਸ ਮੌਕੇ ਤੇ ਹੋਰਨਾਂ ਤੋ ਇਲਾਵਾ ਸਾਥੀ ਜੁਗਰਾਜ ਸਿੰਘ ਹੀਰਕੇ , ਮੱਖਣ ਸਿੰਘ ਭੈਣੀਬਾਘਾ , ਬਲਵਿੰਦਰ ਖਿਆਲਾ , ਅਵੀ ਸਿੰਘ , ਧੰਨਾ ਮੱਲ ਗੋਇਲ , ਜਸਵੀਰ ਕੌਰ ਨੱਤ ਆਦਿ ਆਗੂਆ ਨੇ ਵੀ ਵਿਚਾਰ ਸਾਂਝੇ ਕੀਤੇ ।