ਬਠਿੰਡਾ 29 ਅਕਤੂਬਰ ਮਨਪ੍ਰੀਤ ਖੁਰਮੀ ਪੀਰਕੋਟੀਆ
ਖਾਲਸਾ ਸੀਨੀਅਰ ਸੈਕੰਡਰੀ ਸਕੂਲ ਤਲਵੰਡੀ ਸਾਬੋ ਵਿਖੇ 68 ਵੀਆਂ ਸੂਬਾ ਪੱਧਰੀ ਖੇਡਾਂ ਬਾਕਸਿੰਗ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਸ਼ਿਵ ਪਾਲ ਗੋਇਲ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਸਿਕੰਦਰ ਸਿੰਘ ਬਰਾੜ ਦੀ ਅਗਵਾਈ ਵਿੱਚ ਸਫਲਤਾ ਪੂਰਵਕ ਚੱਲ ਰਹੀਆਂ ਹਨ।
ਜੇਤੂ ਖਿਡਾਰੀਆਂ ਨੂੰ ਇਨਾਮ ਵੰਡਣ ਦੀ ਰਸਮ ਪ੍ਰਿੰਸੀਪਲ ਅਮਨਪ੍ਰੀਤ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਹੀਨੰਗਲ ਅਤੇ ਪ੍ਰਿੰਸੀਪਲ ਬਿਕਰਮਜੀਤ ਸਿੰਘ ਸਿੱਧੂ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਤਲਵੰਡੀ ਸਾਬੋ ਵਲੋਂ ਕੀਤੀ ਗਈ।
ਅੱਜ ਹੋਏ ਮੁਕਾਬਲਿਆਂ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਜਸਵੀਰ ਸਿੰਘ ਗਿੱਲ ਨੇ ਦੱਸਿਆ ਕਿ ਅੰਡਰ 17 ਮੁੰਡੇ 46 ਕਿਲੋ ਤੋਂ ਘੱਟ ਭਾਰ ਵਿੱਚ ਸਿਧਾਰਥ ਮਸਤੂਆਣਾ ਨੇ ਪਹਿਲਾ ਸ਼ੁਭਵੀਰ ਸ੍ਰੀ ਅੰਮ੍ਰਿਤਸਰ ਸਾਹਿਬ ਨੇ ਦੂਜਾ, 46 ਤੋਂ 48 ਕਿਲੋ ਵਿੱਚ ਇੰਦਰਪ੍ਰੀਤ ਸ੍ਰੀ ਫਤਿਹਗੜ੍ਹ ਸਾਹਿਬ ਨੇ ਪਹਿਲਾ ਚਿਰਾਗ ਮੋਹਾਲੀ ਵਿੰਗ ਨੇ ਦੂਜਾ, 48 ਤੋਂ 50 ਕਿਲੋ ਵਿੱਚ ਸਾਹਿਲ ਬਰਨਾਲਾ ਨੇ ਪਹਿਲਾ, ਸ਼ਿਵਮ ਪਟਿਆਲਾ ਵਿੰਗ ਨੇ ਦੂਜਾ, 50 ਤੋਂ 52 ਕਿਲੋ ਵਿੱਚ ਰਜਕ ਜਲੰਧਰ ਵਿੰਗ ਨੇ ਪਹਿਲਾ, ਸੁਖਪ੍ਰੀਤ ਬਠਿੰਡਾ ਨੇ ਦੂਜਾ, 52 ਤੋਂ 54 ਕਿਲੋ ਵਿੱਚ ਅਰਸ਼ਪ੍ਰੀਤ ਮਸਤੂਆਣਾ ਨੇ ਪਹਿਲਾ, ਅਨੂਰਾਗ ਮਲੇਰਕੋਟਲਾ ਨੇ ਦੂਜਾ, 54 ਤੋਂ 57 ਕਿਲੋ ਵਿੱਚ ਮੁਰਤਾਜ ਮਲੇਰਕੋਟਲਾ ਨੇ ਪਹਿਲਾ, ਸਾਹਿਲ ਸੰਗਰੂਰ ਨੇ ਦੂਜਾ, 57 ਤੋਂ 60 ਕਿਲੋ ਵਿੱਚ ਮਨਵੀਰ ਪਟਿਆਲਾ ਨੇ ਪਹਿਲਾ, ਸਾਹਿਲ ਬਠਿੰਡਾ ਨੇ ਦੂਜਾ, 60 ਤੋਂ 63 ਕਿਲੋ ਵਿੱਚ ਇਸ਼ਵਿੰਦਰ ਮੋਹਾਲੀ ਨੇ ਪਹਿਲਾ, ਅਰਮਾਨ ਪਟਿਆਲਾ ਵਿੰਗ ਨੇ ਦੂਜਾ, 63 ਤੋਂ 66 ਕਿਲੋ ਵਿੱਚ ਰਾਹੁਲ ਮਸਤੂਆਣਾ ਨੇ ਪਹਿਲਾ, ਕਨਵਰਪ੍ਰਤਾਪ ਸਿੰਘ ਪਟਿਆਲਾ ਨੇ ਦੂਜਾ, 66 ਤੋਂ 70 ਕਿਲੋ ਵਿੱਚ ਸਵਰੂਪ ਸ਼੍ਰੀ ਅੰਮ੍ਰਿਤਸਰ ਸਹਿਬ ਨੇ ਪਹਿਲਾ, ਖੁਸ਼ਪ੍ਰੀਤ ਬਰਨਾਲਾ ਨੇ ਦੂਜਾ, 70 ਤੋਂ 75 ਕਿਲੋ ਵਿੱਚ ਅਸ਼ੀਸ਼ ਸੰਗਰੂਰ ਨੇ ਪਹਿਲਾ, ਰਣਵੀਰ ਰਾਏ ਫਿਰੋਜ਼ਪੁਰ ਨੇ ਦੂਜਾ, 75 ਤੋਂ 80 ਕਿਲੋ ਵਿੱਚ ਸ੍ਰੀਅੰਸ ਜਲੰਧਰ ਨੇ ਪਹਿਲਾ, ਸੁਖਪ੍ਰੀਤ ਮੋਹਾਲੀ ਨੇ ਦੂਜਾ, 80 ਕਿਲੋ ਤੋਂ ਵੱਧ ਭਾਰ ਵਿੱਚ ਹਰਸ਼ਜੋਤ ਸੰਗਰੂਰ ਨੇ ਪਹਿਲਾ, ਯਮਨਵੀਰ ਮਲੇਰਕੋਟਲਾ ਨੇ ਦੂਜਾ ਸਥਾਨ ਪ੍ਰਾਪਤ ਕੀਤਾ।
ਅੰਡਰ 14 ਮੁੰਡੇ 28 ਤੋਂ 30 ਕਿਲੋ ਵਿੱਚ ਨਿਤਿਨ ਸ੍ਰੀ ਫ਼ਤਹਿਗੜ੍ਹ ਸਾਹਿਬ ਨੇ ਯੁਵਰਾਜ ਪਠਾਨਕੋਟ ਨੂੰ, 30 ਤੋਂ 32 ਕਿਲੋ ਵਿੱਚ ਮਨਿੰਦਰ ਗੁਰਦਾਸਪੁਰ ਨੇ ਸਮਰਵੀਰ ਪਠਾਨਕੋਟ ਨੂੰ, 32 ਤੋਂ 34 ਕਿਲੋ ਵਿੱਚ ਲੱਕੀ ਜਲੰਧਰ ਨੇ ਦਿਲਜੀਤ ਲੁਧਿਆਣਾ ਨੂੰ, ਪ੍ਰਭਜੋਤ ਸੰਗਰੂਰ ਨੇ ਕਰਨ ਕਪੂਰਥਲਾ ਨੂੰ, ਨਿਕਿਤ ਸ੍ਰੀ ਫ਼ਤਹਿਗੜ੍ਹ ਸਾਹਿਬ ਨੇ ਜਸ਼ਨ ਫਾਜ਼ਿਲਕਾ ਨੂੰ, 36 ਤੋਂ 38 ਕਿਲੋ ਵਿੱਚ ਲਕਸ਼ ਪਟਿਆਲਾ ਨੇ ਮਾਨਵ ਬਠਿੰਡਾ ਨੂੰ, 38 ਤੋਂ 40 ਕਿਲੋ ਵਿੱਚ ਤਨਵੀਰ ਫਾਜ਼ਿਲਕਾ ਇੰਦਰਪ੍ਰੀਤ ਮੋਗਾ ਨੂੰ, ਰਾਜਵੀਰ ਲੁਧਿਆਣਾ ਨੇ ਕਰਨਵੀਰ ਸੰਗਰੂਰ ਨੂੰ, ਬਿਕਰਮ ਮੁਕਤਸਰ ਨੇ ਗੁਰਵਿੰਦਰ ਮਲੇਰਕੋਟਲਾ ਨੂੰ, 44 ਤੋਂ 46 ਕਿਲੋ ਵਿੱਚ ਹਰਜੋਤ ਤਰਨਤਾਰਨ ਨੇ ਉਪਿੰਦਰਜੀਤ ਸੰਗਰੂਰ ਨੂੰ, 48 ਤੋਂ 50 ਕਿਲੋ ਵਿੱਚ ਦਿਲਪ੍ਰੀਤ ਬਠਿੰਡਾ ਨੇ ਜਸਪ੍ਰਤਾਪ ਮਾਨਸਾ ਨੂੰ ਹਰਾਇਆ।
ਓਵਰ ਆਲ ਅੰਡਰ 19 ਮੁੰਡੇ ਵਿੱਚ ਸ੍ਰੀ ਅੰਮ੍ਰਿਤਸਰ ਸਾਹਿਬ ਨੇ ਪਹਿਲਾ, ਮਸਤੂਆਣਾ ਨੇ ਦੂਜਾ, ਜਲੰਧਰ ਵਿੰਗ ਨੇ ਤੀਜਾ, ਅੰਡਰ 17 ਮੁੰਡੇ ਵਿੱਚ ਸੰਗਰੂਰ ਨੇ ਪਹਿਲਾ, ਮਲੇਰਕੋਟਲਾ ਨੇ ਦੂਜਾ ਅਤੇ ਮਸਤੂਆਣਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਇਸ ਮੌਕੇ ਗੁਰਸ਼ਰਨ ਸਿੰਘ ਕਨਵੀਨਰ ਅਤੇ ਹਰਦੀਪ ਸਿੰਘ ਬਾਕਸਿੰਗ ਕੋਚ ਹਾਜ਼ਰ ਸਨ।