ਬਰਨਾਲਾ, 29ਅਕਤੂਬਰ/ਕਰਨਪ੍ਰੀਤ ਕਰਨ/-ਬਰਨਾਲਾ ਸ਼ùਹਿਰ ਵਿੱਚ ਦੁਕਾਨਦਾਰਾਂ ਅਤੇ ਵਪਾਰੀਆਂ ਨੂੰ ਜੀਐਸਟੀ ਦੇ ਨਾਮ ਤੇ ਅਧਿਕਾਰੀਆਂ ਅਤੇ ਟ੍ਰੈਫਿਕ ਪੁਲਿਸ ਵਲੋਂ ਪ੍ਰੇਸ਼ਾਨ ਕਰਨਾ ਬਰਦਾਸ਼ਤ ਨਹੀਂ ਕਰਾਂਗੇ। ਇਹ ਪ੍ਰਗਟਾਗਾ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਕੇਵਲ ਸਿੰਘ ਢਿੱਲੋਂ ਸਾਬਕਾ ਵਿਧਾਇਕ ਨੇ ਬਰਨਾਲਾ ਵਿਖੇ ਵਪਾਰੀਆਂ ਨਾਲ ਮੀਟਿੰਗ ਉਪਰੰਤ ਕੀਤਾ। ਉਹਨਾਂ ਕਿਹਾ ਕਿ ਦੇਸ਼ ਵਿੱਚ ਤਿਉਹਾਰਾਂ ਦੇ ਦਿਨ ਚੱਲ ਰਹੇ ਹਨ ਅਤੇ ਇਹਨਾਂ ਦਿਨਾਂ ਵਿੱਚ ਸਾਡੇ ਵਪਾਰੀ ਭਰਾਵਾਂ ਦਾ ਕਾਰੋਬਾਰ ਚੱਲਣਾ ਹੁੰਦਾ ਹੈ। ਸਾਰੇ ਸਾਲ ਦੀ ਜਿਆਦਾ ਕਮਾਈ ਇਹਨਾਂ ਦਿਨਾਂ ਵਿੱਚ ਹੀ ਹੁੰਦੀ ਹੈ। ਪਰ ਇਹਨਾਂ ਦਿਨਾਂ ਵਿੱਚ ਹੀ ਸਾਡੇ ਵਪਾਰੀ ਭਰਾਵਾਂ ਨੂੰ ਜੀਐਸਟੀ ਦੇ ਨਾਮ ਤੇ ਅਧਿਕਾਰੀ ਤੰਗ ਪ੍ਰੇਸ਼ਾਨ ਕਰ ਰਹੇ ਹਨ। ਇਸਤੋਂ ਇਲਾਵਾ ਪਿੰਡਾਂ ਤੋਂ ਖ਼ਰੀਦਦਾਰੀ ਕਰਨ ਲੋਕ ਆਉਂਦੇ ਹਨ। ਜਿਹਨਾਂ ਦੇ ਵਹੀਕਲਾਂ ਨੂੰ ਲੈ ਕੇ ਟ੍ਰੈਫਿਕ ਪੁਲਿਸ ਵਲੋਂ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਜਦਕਿ ਦੁਕਾਨਦਾਰਾਂ ਦੇ ਸਮਾਨ ਵਗੈਰਾ ਨੂੰ ਲੈ ਕੇ ਵੀ ਸਮੱਸਿਆ ਪੈਦਾ ਕੀਤੀ ਜਾ ਰਹੀ ਹੈ, ਜੋ ਬਹੁਤ ਗਲਤ ਹੈ। ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਸਾਡੇ ਦੁਕਾਨਦਾਰਾਂ ਤੇ ਵਪਾਰੀਆਂ ਨਾਲ ਉਹ ਡੱਟ ਕੇ ਖੜ੍ਹੇ ਹਨ ਅਤੇ ਇਸ ਤਰ੍ਹਾਂ ਦਾ ਧੱਕਾ ਬਰਦਾਸ਼ਤ ਨਹੀਂ ਹੋਵੇਗਾ। ਉਹਨਾਂ ਕਿਹਾ ਕਿ ਸਿਵਲ ਅਤੇ ਪੁਲਿਸ ਅਧਿਕਾਰੀਆਂ ਨਾਲ ਵੀ ਇਸ ਸਬੰਧੀ ਗੱਲ ਕਰਕੇ ਵਪਾਰੀਆਂ ਨੂੰ ਪ੍ਰੇਸ਼ਾਨ ਨਾ ਕਰਨ ਬਾਰੇ ਕਿਹਾ ਗਿਆ ਹੈ। ਇਸ ਮੌਕੇ ਸੀਨੀਅਰ ਬੀਜੇਪੀ ਨੇਤਾ ਨਰਿੰਦਰ ਗਰਗ ਨੀਟਾ, ਜਿਲ੍ਹਾ ਪ੍ਰੀਸ਼ਦ ਮੈਂਬਰ ਕੁਲਦੀਪ ਸਿੰਘ ਧਾਲੀਵਾਲ, ਕਰਨ ਢਿੱਲੋਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਵਪਾਰੀ ਤੇ ਦੁਕਾਨਦਾਰ ਹਾਜ਼ਰ ਸਨ।
Related Posts
ਸਾਬਕਾ ਕਾਂਗਰਸੀ ਮੰਤਰੀ ਵਿਜੇਇੰਦਰ ਸਿੰਗਲਾ ਨੇ ਕਾਂਗਰਸੀ ਉਮੀਦਵਾਰ ਕਾਲਾ ਢਿੱਲੋਂ ਦੇ ਹੱਕ ’ਚ ਕੀਤਾ ਚੋਣ ਪ੍ਰਚਾਰ
ਆਪ ,ਭਾਜਪਾ ਨੂੰ ਲਾਏ ਰਗੜੇ ਕਲਾ ਢਿੱਲੋਂ ਦੀ ਜਿੱਤ ਅੱਟਲ ਬਰਨਾਲਾ, 3 ਨਵੰਬਰ /ਕਰਨਪ੍ਰੀਤ ਕਰਨ ਆਮ ਆਦਮੀ ਪਾਰਟੀ ਪੰਜਾਬ ਨੂੰ…
ਗੁਰਮੀਤ ਸਿੰਘ ਖੁੱਡੀਆਂ ਵੱਲੋਂ ਗੰਨਾ ਕਾਸ਼ਤਕਾਰਾਂ ਨੂੰ 1 ਕਰੋੜ ਰੁਪਏ ਤੋਂ ਵੱਧ ਰਾਸ਼ੀ ਜਾਰੀ ਕਰਨ ਦੇ ਹੁਕਮ
ਚੰਡੀਗੜ੍ਹ,-ਪੰਜਾਬ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਅੱਜ ਵਿਭਾਗ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਹਨ ਕਿ…
ਪੰਜਾਬ ਵਿਚ ਰਾਮੂਵਾਲੀਆ ਮੁੜ ਸੁਰਜੀਤ ਕਰਨਗੇ ਲੋਕ ਭਲਾਈ ਪਾਰਟੀ
ਲੁਧਿਆਣਾ : ਛੇ ਸਾਲ ਉਤਰ ਪ੍ਰਦੇਸ਼ ਵਿਚ ਸਿਆਸਤ ਕਰਨ ਵਾਲੇ ਬਲਵੰਤ ਸਿੰਘ ਰਾਮੂਵਾਲੀਆ ਪੰਜਾਬ ਪਰਤ ਰਹੇ ਹਨ। 2022 ਵਿਧਾਨ ਸਭਾ…