ਦਿਵਿਆਂਗ ਵਿਅਕਤੀਆਂ ਨੂੰ ਖੇਡਾਂ ਵੱਲ ਉਤਸ਼ਾਹਿਤ ਕਰਨ ਲਈ ਭੀਖੀ ਵਿਖੇ ਕਰਵਾਏ ਗਏ ਮੁਕਾਬਲੇ।

ਬੁਢਲਾਡਾ:-(ਦਵਿੰਦਰ ਸਿੰਘ ਕੋਹਲੀ)-ਸਥਾਨਕ ਸ਼ਹਿਰ ਦੇ ਸਮਾਜ ਸੇਵੀ ਮਾ ਵਰਿੰਦਰ ਸੋਨੀ ਵਲੋ ਦਿਵਿਆਂਗ ਵਿਅਕਤੀਆਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਲਈ ਦੂਜੇ ਦਿਵਿਆਂਗ ਖੇਡ ਮੁਕਾਬਲੇ ਨੈਸ਼ਨਲ ਕਾਲਜ ਭੀਖੀ ਵਿੱਖੇ ਕਰਵਾਏ ਗਏ।ਜਿਸ ਵਿੱਚ ਵੱਖ ਵੱਖ ਪਿੰਡਾਂ ਕਸਬਿਆਂ ਦੇ ਦਿਵਿਆਂਗ ਵਿਅਕਤੀਆਂ, ਬੱਚਿਆਂ, ਔਰਤਾਂ ਨੇ ਭਾਗ ਲਿਆ। ਇਸ ਖੇਡ ਮੁਕਾਬਲੇ ਵਿੱਚ ਟਰੱਕ ਯੂਨੀਅਨ ਦੇ ਪ੍ਰਧਾਨ ਰਿੰਪੀ ਮਾਨਸ਼ਾਹੀਆ ਤੇ ਡਾ ਮਨਪ੍ਰੀਤ ਭੀਖੀ ਨੇ ਸ਼ਿਰਕਤ ਕੀਤੀ। ਇਸ ਦਿਵਿਆਂਗ ਖੇਡ ਮੁਕਾਬਲੇ ਵਿੱਚ ਨੈਸ਼ਨਲ ਅਵਾਰਡੀ ਉੱਘੀ ਸਮਾਜ ਸੇਵਕਾਂ ਜੀਤ ਕੌਰ ਵੀ ਦਿਵਿਆਂਗ ਵਿਅਕਤੀਆਂ ਦੀ ਹੌਂਸਲਾ ਅਫਜ਼ਾਈ ਕਰਨ ਲਈ ਵਿਸ਼ੇਸ਼ ਤੌਰ ਤੇ ਪਹੁੰਚੇ। ਇਸ ਵਾਰੇ ਜਾਣਕਾਰੀ ਦਿੰਦਿਆਂ ਖੇਡ ਮੁਕਾਬਲੇ ਦੇ ਪ੍ਸਰਤ ਮਾ ਵਰਿੰਦਰ ਸੋਨੀ ਨੇ ਦੱਸਿਆ ਕਿ ਇਹ ਪਲੇਟ ਫਾਰਮ ਦਿਵਿਆਂਗ ਵਿਅਕਤੀਆਂ ਵਿੱਚ ਆਕਸੀਜਨ ਦਾ ਕੰਮ ਕਰੇਗਾ। ਇਹਨਾਂ ਛੋਟੇ ਛੋਟੇ ਮੌਕਿਆਂ ਨਾਲ ਸਾਡੇ ਦਿਵਿਆਂਗ ਖੇਡਾਂ ਵੱਲ ਪ੍ਰੇਰਿਤ ਹੋਣਗੇ। ਮੈਨੂੰ ਮੇਰੇ ਦਿਵਿਆਂਗ ਵਿਅਕਤੀਆਂ ਨੂੰ ਸਮਾਜ ਦੇ ਹਾਨੀ ਬਣਾਉਣ ਤੇ ਖੇਡਾਂ ਵੱਲ ਪ੍ਰੇਰਿਤ ਕਰਨ ਨਾਲ ਦਿਲ ਨੂੰ ਸਕੂਨ ਮਿਲਦਾ ਹੈ। ਮੇਰਾ ਜੀਵਨ ਦਿਵਿਆਂਗ ਵਿਅਕਤੀਆਂ ਨੂੰ ਸਮਾਜ ਚ ਆਪਣੀ ਵੱਖਰੀ ਪਹਿਚਾਣ ਬਣਾਉਣ ਤੇ ਆਪਣੀ ਪ੍ਰਤੀਭਾ ਨੂੰ ਨਿਖਾਰਨ ਲਈ ਹਮੇਸ਼ਾ ਤਿਆਰ ਰਹੇਗਾ। ਇਸ ਖੇਡ ਮੁਕਾਬਲੇ ਵਿੱਚ ਟਰਾਫੀ ਸਾਇਕਲ ਦੋੜ ਮੁਕਾਬਲੇ ਵਿੱਚ ਮਾਲੇਰਕੋਟਲਾ ਤੋਂ ਮੁਹੰਮਦ ਬਿਲਾਲ ਨੇ ਪਹਿਲਾਂ ਸਥਾਨ,ਵੀਰਪਾਲ ਸਿੰਘ ਦਲੇਲ ਸਿੰਘ ਵਾਲਾ ਨੇ ਦੂਜਾ ਸਥਾਨ, ਮਨਦੀਪ ਸਿੰਘ ਖੀਵਾ ਕਲਾਂ ਤੀਸਰਾ ,ਮਹਿੰਦੇ ਮੁਕਾਬਲੇ ਅੰਮ੍ਰਿਤਪਾਲ ਕੌਰ ਫਫੜੇ ਭਾਈਕੇ ਪਹਿਲਾਂ ਸਥਾਨ, ਦੂਸਰਾ ਸਥਾਨ,ਪਰਮਜੀਤ ਕੌਰ ਜਾਤੀ ਸਥਾਨ, ਰੰਗੋਲੀ ਵਿੱਚ ਹਰਮਨ ਸ਼ਰਮਾ ਬਠਿੰਡਾ ਪਹਿਲਾਂ ਸਥਾਨ, ਜਿੰਦਰਪਾਲ ਕੌਰ ਦੂਸਰਾ ਸਥਾਨ, ਪਰਮਜੀਤ ਕੌਰ ਤੀਜਾ ਸਥਾਨ ਜਾਤੀ ਮਾਜਰਾ ਤੋਂ, ਰੱਸਾਕਸੀ ਵਿੱਚ ਜਖੇਪਲ ਟੀਮ ਪਹਿਲਾਂ ਸਥਾਨ, ਮਾਨਸਾ ਸੁੱਖਵਿੰਦਰ ਸਿੰਘ ਪ੍ਧਾਨ ਦੀ ਟੀਮ ਦੂਸਰਾ ਸਥਾਨ, ਸੁਰਵੀਰ ਸਿੰਘ ਨੰਦਗੜ੍ਹ ਨੇ ਪਹਿਲਾਂ ਸਥਾਨ ਗੋਲਾ ਸੁੱਟ ਮੁਕਾਬਲੇ, ਗੋਲਾ ਸੁੱਟ ਮੁਕਾਬਲੇ ਵਿੱਚ ਸੁਖਵੀਰ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ, ਬੈਠਕੇ ਗੋਲਾ ਸੁੱਟ ਮੁਕਾਬਲੇ ਵਿਚੋਂ ਪਹਿਲਾਂ ਸਥਾਨ, ਮੁੰਹਮਦ ਬਿਲਾਲ ਨੇ ਪਹਿਲਾਂ ਸਥਾਨ,ਬੈਠਕੇ ਗੋਲਾ ਸੁੱਟ ਮੁਕਾਬਲੇ ਅਜ਼ੀਮ ਸਰਦੂਲਗੜ੍ਹ ਨੇ ਦੂਸਰਾ ਸਥਾਨ , ਤੀਸਰਾ ਸਥਾਨ ਮਨਦੀਪ ਸਿੰਘ ਖੀਵਾ ਸਥਾਨ ਮਿਲਿਆ ਨੋਰਮਨ ਦੋੜ ਮੁਕਾਬਲੇ ਵਿੱਚ, ਲਵਪ੍ਰੀਤ ਕੌਰ ਖਿੱਲਰੀਆਂ ਨੇ ਪਹਿਲਾਂ ਸਥਾਨ , ਦੂਸਰਾਂ ਸਥਾਨ ਦਿਲਪ੍ਰੀਤ ਕੌਰ ਨੇ ਪ੍ਰਾਪਤ ਕੀਤਾ।

ਇਸ ਮੌਕੇ ਹਲਕਾ ਵਿਧਾਇਕ ਡਾ ਵਿਜੈ ਸਿੰਗਲਾ ਨੇ ਜੇਤੂ ਖਿਡਾਰੀਆਂ ਨੂੰ ਟਰਾਫੀ ਕੱਪ,ਨਗਦ ਇਨਾਮ ਤੇ ਪ੍ਰਸੰਸਾ ਪੱਤਰ ਦੇਕੇ ਸਨਮਾਨਿਤ ਕੀਤਾ। ਡਾ ਵਿਜੈ ਸਿੰਗਲਾ ਵਿਧਾਇਕ ਨੇ ਦਿਵਿਆਂਗ ਵਿਅਕਤੀਆਂ ਨੂੰ ਆ ਰਹੀਆਂ ਮੁਸ਼ਕਿਲਾਂ ਨੂੰ ਸਰਕਾਰ ਤੱਕ ਪਹੁੰਚਾਉਣ ਦਾ ਵਿਸ਼ਵਾਸ ਦਿਵਾਇਆ।ਇਸ ਖੇਡ ਮੁਕਾਬਲੇ ਵਿੱਚ ਮੈਚ ਰੈਫਰੀ ਦੀ ਡਿਊਟੀ ਮਾ ਗੁਰਜੰਟ ਸਿੰਘ ਡੀ ਪੀ, ਧਰਮਪਾਲ ਸਿੰਘ ਡੀ ਪੀ, ਮੈਡਮ ਸਰਬਜੀਤ ਕੌਰ ਡੀ ਪੀ ਨੇ ਸੰਭਾਲੀ।ਇਸ ਮੌਕੇ ਨੈਸ਼ਨਲ ਕਾਲਜ ਦੇ ਚੈਅਰਮੈਨ ਹਰਬੰਸ ਦਾਸ ਬਾਵਾ,ਅਮਨਦੀਪ ਸਿੰਘ, ਗੁਰਜੰਟ ਸਿੰਘ,ਰਾਜ ਕੁਮਾਰ ਸਿੰਗਲਾ,ਰਾਜਨ ਬੰਟੀ ,ਪਰਸ਼ੋਤਮ ਗੋਇਲ, ਜਸਪਾਲ ਸਿੰਘ ਦਾਤੇਵਾਸ ਸੂਬਾ ਸੈਕਟਰੀ ਬੁੱਧੀਜੀਵੀ ਵਿੰਗ, ਸਰਪੰਚ ਹਰਦੀਪ ਸਿੰਘ ਦਲੇਲ ਸਿੰਘ ਵਾਲਾ ਗੁਰਸੇਵਕ ਸਿੰਘ, ਪ੍ਰਗਟ ਸਿੰਘ ਜ਼ਿਲ੍ਹਾ ਪ੍ਰਧਾਨ ਸਪੋਰਟਸ ਵਿੰਗ, ਗੁਰਮੀਤ ਸਿੰਘ ਕੋਟੜਾ ਕਲਾਂ, ਸਰਪੰਚ ਰਮੇਸ਼ ਖਿਆਲਾਂ, ਅਵਿਨਾਸ਼ ਸ਼ਰਮਾ,ਸਵਰਨ ਸਿੰਘ ਮੂਲਾ ਸਿੰਘ ਵਾਲਾ,ਅਜੇ ਮਾਸਟਰ ,ਰਾਜਿੰਦਰ ਕੌਰ, ਪਰਮਜੀਤ ਕੌਰ ਤੇ ਰਣਪ੍ਰੀਤ ਤੇ ਸਟੇਜ ਸੈਕਟਰੀ ਰਾਜਿੰਦਰ ਜਾਫ਼ਰੀ ,ਤੇ ਭੀਮ ਭੁਪਾਲ ਨੇ ਕੀਤੀ।