ਸੁਲਤਾਨਪੁਰ ਲੋਧੀ 27 ਅਕਤੂਬਰ ਲਖਵੀਰ ਵਾਲੀਆ :- ਕ੍ਰਾਂਤੀਕਾਰੀ ਬਸਪਾ ਅੰਬੇਡਕਰ ਦੀ ਮੀਟਿੰਗ ਪਿੰਡ ਮਾਸ਼ੀਜੋਆ ਵਿੱਚ ਬੀਬੀ ਅਮਰਜੀਤ ਕੌਰ ਦੇ ਨਿਵਾਸ ਅਸਥਾਨ ਤੇ ਇਸ ਮੀਟਿੰਗ ਵਿੱਚ ਪਾਰਟੀ ਪ੍ਰਧਾਨ ਸ: ਪ੍ਰਕਾਸ਼ ਸਿੰਘ ਜੱਬੋਵਾਲ ਵਿਸ਼ੇਸ਼ ਤੌਰ ਤੇ ਮੀਟਿੰਗ ਵਿਚ ਪਹੁੰਚੇ ਇਸ ਮੀਟਿੰਗ ਵਿੱਚ ਪਾਰਟੀ ਦੀਆਂ ਅਗਲੀਆਂ ਗਤੀਵਿ ਧੀਆਂ ਤੇ ਵਿਚਾਰ ਵਟਾਂਦਰਾ ਕੀਤਾ ਗਿਆ।ਪਾਰਟੀ ਪ੍ਰਧਾਨ ਦੀ ਅਗਵਾਈ ਵਿੱਚ ਬੀਬੀ ਅਮਰਜੀਤ ਕੌਰ ਪ੍ਰਧਾਨ ਮਹਿਲਾ ਵਿੰਗ ਸੁਲਤਾਨਪੁਰ ਲੋਧੀ ਦੀ ਪ੍ਰੇਰਨਾ ਸਦਕਾ ਬਸਪਾ ਅੰਬੇਡਕਰ ਦੇ ਜਿਲਾ ਕਪੂਰਥਲਾ ਦੇ ਉਪ ਪ੍ਰਧਾਨ ਕਸ਼ਮੀਰ ਸਿੰਘ ਮੁਲਕਲਾ ਸਾਥੀਆ ਸਮੇਤ ਕ੍ਰਾਂਤੀਕਾਰੀ ਬਸਪਾ ਅੰਬੇਡਕਰ ਵਿੱਚ ਸ਼ਾਮਲ ਹੋਏ,ਜਿਨਾ ਵਿੱਚ ਹਰਭਜਨ ਸਿੰਘ ਤੋਤੀ ਸਰਕਲ ਪ੍ਰਧਾਨ ਅਤੇ ਬਲਵਿੰਦਰ ਸਿੰਘ,ਕ੍ਰਾਂਤੀਕਾਰੀ ਬਸਪਾ ਅੰਬੇਡਕਰ ਵਿੱਚ ਸ਼ਾਮਲ ਹੋਏ ਇੰਨਾ ਅਹੁਦੇਦਾਰਾਂ ਨੇ ਪਾਰਟੀ ਪ੍ਰਧਾਨ ਨੂੰ ਵਿਸ਼ਵਾਸ ਦਿਵਾਇਆ ਉਹ ਅੰਬੇਡਕਰ ਦੇ ਮਿਸ਼ਨ ਨੂੰ ਘਰ–ਘਰ ਪੁਹੰਚਾਉਣ ਵਿੱਚ ਦਿਨ ਰਾਤ ਮਿਹਨਤ ਕਰਨਗੇ। ਇਸ ਮੀਟਿੰਗ ਵਿੱਚ ਇੰਨਾ ਆਗੂਆਂ ਤੋਂ ਇਲਾਵਾ ਕੇਵਲ ਸਿੰਘ ਘਾਰੂ, ਉੱਪ ਪ੍ਰਧਾਨ ਪੰਜਾਬ ਬਲਦੇਵ ਸਿੰਘ ਮਨੀਆਲਾ, ਜਰਨਲ ਸਕੱਤਰ ਪੰਜਾਬ ਬਲਵੀਰ ਸਿੰਘ,ਸੁਨੀਲ ਬਾਂਸਲ, ਕਸ਼ਮੀਰ ਮਸੀਹ, ਵਿਕੀ ਸੁਲਤਾਨਪੁਰ ਲੋਧੀ ਸ਼ਹਿਰੀ ਪ੍ਰਧਾਨ, ਕੁਲਵਿੰਦਰ ਕੌਰ, ਅਤੇ ਗੁਰਬਖਸ਼ ਕੌਰ ਆਦਿ ਹਾਜ਼ਰ ਸੀ।
Related Posts
ਕੇਂਦਰ ਸਰਕਾਰ ਪੰਜਾਬ ਨੂੰ ਅਟਲ-ਭੂ ਜਲ ਯੋਜਨਾ ਵਿੱਚ ਸ਼ਾਮਲ ਕਰੇ: ਚੇਤਨ ਸਿੰਘ ਜੌੜਾਮਾਜਰਾ
ਰਾਜ ਸਭਾ ਮੈਂਬਰ ਬਲਬੀਰ ਸਿੰਘ ਸੀਚੇਵਾਲ ਨੂੰ ਕੇਂਦਰ ਸਰਕਾਰ ਕੋਲ ਮੰਗ ਉਠਾਉਣ ਦੀ ਅਪੀਲ ਚੰਡੀਗੜ੍ਹ,-ਪੰਜਾਬ ਦੇ ਜਲ ਸਰੋਤ ਅਤੇ ਭੂਮੀ…
ਜਿਲਾ ਬਰਨਾਲਾ ਦੇ ਹਲਕਾ ਮਹਿਲ ਕਲਾਂ ਦੇ ਪਿੰਡ ਕਲਾਲਾ ਰਣਜੀਤ ਸਿੰਘ“ਰਾਣਾ” ਮੈਦਾਨ ਚ ਜਿੱਤ ਦੇ ਆਸਾਰ ਹੁਣੇ ਤੋਂ ਬਣੇ
ਜਿਲਾ ਬਰਨਾਲਾ ਦੇ ਹਲਕਾ ਮਹਿਲ ਕਲਾਂ ਦੇ ਪਿੰਡ ਕਲਾਲਾ ਰਣਜੀਤ ਸਿੰਘ“ਰਾਣਾ” ਮੈਦਾਨ ਚ ਜਿੱਤ ਦੇ ਆਸਾਰ ਹੁਣੇ ਤੋਂ ਬਣੇ ਬਰਨਾਲਾ,1…
ਪੰਜਾਬ ਵਿੱਚ ਆਮ ਆਦਮੀ ਦੀ ਬਣੀ ਸਰਕਾਰ ਤੋ ਹਰ ਵਰਗ ਪ੍ਰੇਸ਼ਾਨ-ਕੁਲਵੰਤ ਸਿੰਘ ਕੀਤੂ
ਕੈਲਗਰੀ-ਸ੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਬਰਨਾਲਾ ਤੋ ਹਲਕਾ ਇੰਚਾਰਜ ਕੁਲਵੰਤ ਸਿੰਘ ਕੀਤੂ ਨੇ ਕਿਹਾ ਕਿ ਪੰਜਾਬ ਵਿੱਚ ਆਮ…