68 ਵੀਆ ਸੂਬਾ ਪੱਧਰੀ ਬਾਕਸਿੰਗ ਵਿੱਚ ਹੋਏ ਫਸਵੇਂ ਮੁਕਾਬਲੇ

ਮੌੜ ਮੰਡੀ 26 ਅਕਤੂਬਰ ਮਨਪ੍ਰੀਤ ਖੁਰਮੀ ਪੀਰਕੋਟੀਆ 

ਸਕੂਲ ਸਿੱਖਿਆ ਵਿਭਾਗ ਪੰਜਾਬ, ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਸ਼ਿਵ ਪਾਲ ਗੋਇਲ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸਿਕੰਦਰ ਸਿੰਘ ਬਰਾੜ ਦੇ ਦਿਸ਼ਾ ਨਿਰਦੇਸ਼ਾਂ ਹੇਠ 68 ਵੀਆਂ ਸੂਬਾ ਪੱਧਰੀ ਖੇਡਾਂ ਬਾਕਸਿੰਗ ਵਿੱਚ ਦੂਸਰੇ ਦਿਨ ਦਿਲਚਸਪ ਮੁਕਾਬਲੇ ਹੋ ਰਹੇ ਹਨ।

         ਅੱਜ ਹੋਏ ਸੈਮੀਫਾਈਨਲ ਮੁਕਾਬਲਿਆਂ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਜਸਵੀਰ ਸਿੰਘ ਗਿੱਲ ਨੇ ਦੱਸਿਆ ਕਿ ਅੰਡਰ 19 ਮੁੰਡੇ 46 ਕਿਲੋ ਵਿੱਚ ਨਿਰਮਲ ਸਿੰਘ ਜਲੰਧਰ ਵਿੰਗ ਨੇ ਸ਼ਮੀਰ ਪਟਿਆਲਾ ਵਿੰਗ ਨੂੰ, ਵਿਸ਼ਵ ਨੇ ਅਦਿੱਤਿਆ ਸ੍ਰੀ ਅਮ੍ਰਿਤਸਰ ਸਾਹਿਬ ਨੂੰ, 46 ਤੋਂ 49 ਕਿਲੋ ਵਿੱਚ ਪਰਨਵ ਲੁਧਿਆਣਾ ਨੇ ਜਤਿਨ ਸ਼੍ਰੀ ਅੰਮ੍ਰਿਤਸਰ ਸਹਿਬ ਨੂੰ, ਗਨੇਸ਼ ਜਲੰਧਰ ਨੇ ਕਨਵਰ ਪਟਿਆਲਾ ਨੂੰ, 49 ਤੋਂ 52 ਕਿਲੋ ਵਿੱਚ ਦਿਲਸ਼ਾਦ ਮਲੇਰਕੋਟਲਾ ਨੇ ਪੰਜਨ ਸੰਗਰੂਰ ਨੂੰ, ਬੰਟੀ ਜਲੰਧਰ ਵਿੰਗ ਨੇ ਤਨਿਸ ਲੁਧਿਆਣਾ ਨੂੰ, 52 ਤੋਂ 56 ਕਿਲੋ ਵਿੱਚ ਸੰਦੀਪ ਸ੍ਰੀ ਅੰਮ੍ਰਿਤਸਰ ਸਾਹਿਬ ਨੇ ਭਵਜੀਤ ਬਠਿੰਡਾ ਨੂੰ, 56 ਤੋਂ 60 ਕਿਲੋ ਵਿੱਚ ਤੇਜਿੰਦਰ ਮਸਤੂਆਣਾ ਨੇ ਦਿਵੇਸ ਸ੍ਰੀ ਫ਼ਤਹਿਗੜ੍ਹ ਸਾਹਿਬ ਨੂੰ, ਅਨੂਪਮ ਲੁਧਿਆਣਾ ਨੇ ਗੁਰਤੇਜ ਮਾਨਸਾ ਨੂੰ, 60 ਤੋਂ 64 ਕਿਲੋ ਵਿੱਚ ਅਲਫ਼ਾਜ਼ ਮਲੇਰਕੋਟਲਾ ਨੇ ਇਜਦਾਇਲ ਹੁਸ਼ਿਆਰਪੁਰ ਨੂੰ, ਕੁਨਾਲ ਮੋਹਾਲੀ ਨੇ ਨਿਖਲ ਪਟਿਆਲਾ ਵਿੰਗ ਨੂੰ, 64 ਤੋਂ 69 ਕਿਲੋ ਵਿੱਚ ਇਕਲੱਭਿਆ ਪਟਿਆਲਾ ਨੇ ਮਨਜੋਤ ਪਟਿਆਲਾ ਨੂੰ, ਅਰਨਵ ਪਟਿਆਲਾ ਨੇ ਗੁਰਪ੍ਰੀਤ ਮਲੇਰਕੋਟਲਾ ਨੂੰ, 69 ਤੋਂ 75 ਕਿਲੋ ਤੱਕ ਅਨਮੋਲ ਫਾਜ਼ਿਲਕਾ ਨੇ ਦਿਲਪ੍ਰਸ ਬਠਿੰਡਾ ਨੂੰ, ਸੁਭਦੀਪ ਸਿੰਘ ਮਸਤੂਆਣਾ ਨੇ ਗੁਰਸਾਹਿਬ ਸਿੰਘ ਲੁਧਿਆਣਾ ਨੂੰ, 75 ਤੋਂ 81 ਕਿਲੋ ਵਿੱਚ ਵੰਸ਼ ਸ੍ਰੀ ਅਮ੍ਰਿਤਸਰ ਸਾਹਿਬ ਨੇ ਪੰਕਜ ਜਲੰਧਰ ਵਿੰਗ ਨੂੰ, ਉਦੈਵੀਰ ਪਟਿਆਲਾ ਨੇ ਅਮਨਪ੍ਰੀਤ ਲੁਧਿਆਣਾ ਨੂੰ, 81 ਤੋਂ 91 ਕਿਲੋ ਵਿੱਚ ਬਲਵਿੰਦਰ ਬਰਨਾਲਾ ਨੇ ਗੁਰਕਮਲ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ, ਦਮਨਪ੍ਰੀਤ ਸੰਗਰੂਰ ਨੇ ਸਤਵਿੰਦਰ ਬਠਿੰਡਾ ਨੂੰ, 91 ਕਿਲੋ ਤੋਂ ਵੱਧ ਭਾਰ ਵਿੱਚ ਅਰਸ਼ਦੀਪ ਸਿੰਘ ਪਟਿਆਲਾ ਵਿੰਗ ਨੇ ਤਰੁਣ ਸ੍ਰੀ ਅਮ੍ਰਿਤਸਰ ਸਾਹਿਬ ਨੂੰ, ਹਾਰਦਿਕ ਹੁਸ਼ਿਆਰਪੁਰ ਨੇ ਗੁਰਪ੍ਰੀਤ ਸੰਗਰੂਰ ਨੂੰ ਹਰਾਇਆ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਮਹੁੰਮਦ ਹਬੀਬ, ਆਰੀਅੰਤ, ਦੀਪਕ ਕੁਮਾਰ, ਹਰਪ੍ਰੀਤ ਸਿੰਘ, ਮਨਪ੍ਰੀਤ ਸਿੰਘ, ਜਸਪ੍ਰੀਤ ਸਿੰਘ, ਜਤਿੰਦਰ ਸਿੰਘ (ਸਾਰੇ ਬਾਕਸਿੰਗ ਕੋਚ) ਗੁਰਸ਼ਰਨ ਸਿੰਘ ਕਨਵੀਨਰ ਹਾਜ਼ਰ ਸਨ।