ਦੁੱਧ,ਦਹੀਂ,ਪਨੀਰ,ਖੋਆ,ਕਰੀਮ,ਹਲਦੀ ਮਿਰਚ,ਸਰ੍ਹੌਂ ਤੇਲ,ਦੇਸੀ ਘਿਓ,ਪਾਣੀ,ਗੁਲਾਬ ਜਾਮੁਣ ਪਦਾਰਥਾਂ ਦੀ ਜਾਂਚ- ਜਸਪ੍ਰੀਤ ਗਿੱਲ
ਬਰਨਾਲਾ,25,ਅਕਤੂਬਰ /ਕਰਨਪ੍ਰੀਤ ਕਰਨ
ਮਿਸ਼ਨ ਸਿਹਤਮੰਦ ਪੰਜਾਬ ਤਹਿਤ ਲੋਕਾਂ ਨੂੰ ਮਿਆਰੀ ਤੇ ਸ਼ੁੱਧ ਖਾਧ ਪਦਾਰਥਾਂ ਉਪਲਬਧ ਕਰਾਉਣ ਲਈ ਕਮਿਸ਼ਨਰ ਫੂਡ ਸੇਫ਼ਟੀ ਪੰਜਾਬ ਅਤੇ ਡਿਪਟੀ ਕਮਿਸ਼ਨਰ ਬਰਨਾਲਾ ਪੂਨਮਦੀਪ ਕੌਰ ਆਈ ਏ ਐਸ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਿਹਤ ਵਿਭਾਗ ਬਰਨਾਲਾ ਦੀ ਫੂਡ ਸੇਫ਼ਟੀ ਵੈਨ ਵੱਲੋਂ ਜ਼ਿਲ੍ਹਾ ਬਰਨਾਲਾ ਦੇ ਪਿੰਡਾਂ ਤੇ ਸ਼ਹਿਰਾਂ ‘ਚ ਜਾ ਕੇ ਖਾਣ ਵਾਲੇ ਪਦਾਰਥਾਂ ਦੀ ਜਾਂਚ ਕਰਕੇ ਮੌਕੇ ‘ਤੇ ਰਿਪੋਰਟ ਦਿੱਤੀ ਜਾਵੇਗੀ। ਇਨ੍ਹਾਂ ਸਬਦਾਂ ਦਾ ਪ੍ਰਗਟਾਵਾ ਸਿਵਲ ਸਰਜਨ ਬਰਨਾਲਾ ਡਾ. ਤਪਿੰਦਰਜੋਤ ਕੌਸ਼ਲ ਵੱਲੋਂ ਕੀਤਾ ਗਿਆ।
ਜ਼ਿਲ੍ਹਾ ਸਿਹਤ ਅਫ਼ਸਰ ਡਾ. ਜਸਪ੍ਰੀਤ ਸਿੰਘ ਗਿੱਲ ਨੇ ਦੱਸਿਆ ਕਿ ਇਸ ਵੈਨ ਵੱਲੋਂ ਦੁੱਧ, ਦਹੀਂ, ਪਨੀਰ, ਖੋਆ , ਕਰੀਮ, ਹਲਦੀ ਮਿਰਚ, ਸਰ੍ਹੌਂ ਤੇਲ, ਦੇਸੀ ਘਿਓ, ਪਾਣੀ, ਗੁਲਾਬ ਜਾਮੁਣ ਆਦਿ ਖਾਣ ਵਾਲੇ ਪਦਾਰਥਾਂ ਦੀ ਜਾਂਚ ਕਰਕੇ ਮੌਕੇ ‘ਤੇ ਹੀ ਰਿਪੋਰਟ ਦਿੱਤੀ ਜਾਂਦੀ ਹੈ। ਜੇਕਰ ਕਿਸੇ ਵੀ ਕਰਿਆਨਾ ਦੁਕਾਨਦਾਰ,ਹਲਵਾਈ, ਢਾਬਾ ਅਤੇ ਹੋਟਲ ਜਾਂ ਆਮ ਵਿਆਕਤੀ ਨੂੰ ਖਾਣ ਵਾਲੇ ਕਿਸੇ ਪਦਾਰਥ ‘ਚ ਮਿਲਾਵਟ ਦਾ ਸ਼ੱਕ ਹੋਵੇ ਤਾਂ ਉਹ 50 ਰੁਪਏ ਪ੍ਰਤੀ ਸੈਂਪਲ ਚੈੱਕ ਕਰਵਾ ਸਕਦਾ ਹੈ।ਫੂਡ ਸੇਫ਼ਟੀ ਅਫ਼ਸਰ ਸੀਮਾ ਰਾਣੀ ਨੇ ਦੱਸਿਆ ਕਿ ਆਮ ਲੋਕ ਅਤੇ ਦੁਕਾਨਦਾਰ ਮਿਆਰੀ ਤੇ ਸ਼ੁੱਧ ਖਾਣ ਵਾਲੇ ਪਦਾਰਥਾਂ ਲਈ ਉਨ੍ਹਾਂ ਕੋਲ ਸਪਲਾਈ ਹੋ ਰਹੇ ਪਦਾਰਥਾਂ ਦੀ ਸ਼ੁੱਧਤਾ ਦੀ ਜਾਂਚ ਕਰਾਉਣ। ਜੇਕਰ ਕਿਸੇ ਖਾਧ ਪਦਾਰਥ ‘ਚ ਮਿਲਾਵਟ ਪਾਈ ਜਾਂਦੀ ਹੈ ਤਾਂ ਕਾਰਵਾਈ ਲਈ ਜ਼ਿਲ੍ਹਾ ਸਿਹਤ ਅਫ਼ਸਰ ਦਫਤਰ ਸਿਵਲ ਸਰਜਨ ਬਰਨਾਲਾ ਨਾਲ ਸੰਪਰਕ ਕੀਤਾ ਜਾ ਸਕਦਾ ਹੈ।