ਆਪ ਉਮੀਦਵਾਰ ਹਰਿੰਦਰ ਧਾਲੀਵਾਲ ਲਾਇ ਵੱਡੀ ਸਿਰਦਰਦੀ ਬਣ ਸਕਦੇ ਗੁਰਦੀਪ ਬਾਠ
ਬਰਨਾਲਾ,25,ਅਕਤੂਬਰ /ਕਰਨਪ੍ਰੀਤ ਕਰਨ
ਆਪ ਉਮੀਦਵਾਰ ਨੂੰ ਟਿਕਟ ਦਿੱਤੇ ਜਾਂ ਤੋਂ ਵਿਰੁੱਧ ਹੋਏ ਗੁਰਦੀਪ ਸਿੰਘ ਬਾਠ ਵਲੋਂ ਜ਼ਿਮਨੀ ਚੋਣ ਵਿੱਚ ਸੱਤਧਾਰੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਿੰਦਰ ਧਾਲੀਵਾਲ ਵਿਰੁੱਧ ਕਾਗਜ਼ ਭਰਨ ਨੂੰ ਲੈਕੇ ਲਈ ਵੱਡੀ ਚੁਣੌਤੀ ਖੜੀ ਹੋ ਗਈ ਹੈ। ਬਰਨਾਲਾ ਤੋਂ ਉਮੀਦਵਾਰ ਬਣਾਏ ਗਏ ਸੰਸਦ ਮੈਂਬਰ ਮੀਤ ਹੇਅਰ ਦੇ ਦੋਸਤ ਹਰਿੰਦਰ ਸਿੰਘ ਧਾਲੀਵਾਲ ਦੇ ਵਿਰੋਧ ਵਜੋਂ ਜਿਲ੍ਹਾ ਪ੍ਰਧਾਨ ਗੁਰਦੀਪ ਸਿੰਘ ਬਾਠ ਨੇ ਅਜ਼ਾਦ ਉਮੀਦਵਾਰ ਵਜੋਂ ਭਰੇ ਨਾਮਜ਼ਦਗੀ ਪੱਤਰ ਦਾਖ਼ਲ ਕਰ ਦਿੱਤਾ ਹੈ।ਬਾਠ ਵਲੋਂ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਤੋਂ ਪਹਿਲਾਂ ਸ਼ਹਿਰ ਵਿੱਚ ਕੀਤੀ ਵੱਡੀ ਚੋਣ ਸਭਾ ਕੀਤੀ। ਇਸ ਚੋਣ ਸਭਾ ਵਿੱਚ ਵੱਡੇ ਪੱਧਰ ਉੱਤੇ ਆਪ ਪਾਰਟੀ ਨਾਲ ਜੁੜੇ ਆਗੂ ਅਤੇ ਵਰਕਰ ਪੁੱਜੇ, ਜਿਹਨਾਂ ਗੁਰਦੀਪ ਸਿੰਘ ਬਾਠ ਦਾ ਸਾਥ ਦੇਣ ਦਾ ਐਲਾਨ ਕੀਤਾ। ਜਿਸ ਉਪਰੰਤ ਗੁਰਦੀਪ ਬਾਠ ਆਪ ਪਾਰਟੀ ਦੇ ਟਕਸਾਲੀ ਆਗੂਆਂ ਨਾਲ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਐਸਡੀਐਮ ਦਫ਼ਤਰ ਪੁੱਜੇ।
ਇਸ ਮੌਕੇ ਪੰਜਾਬ ਇੰਡੀਆ ਨਿਊਜ ਤੇ ਮੀਡਿਆ ਪੰਜਾਬ ਨਾਲ ਗੱਲਬਾਤ ਕਰਦਿਆਂ ਗੁਰਦੀਪ ਸਿੰਘ ਬਾਠ ਨੇ ਕਿਹਾ ਕਿ ਆਪਣੇ ਸਮਰਥਕਾਂ ਆਗੂਆਂ ਵਰਕਰਾਂ ਦੀ ਸਹਿਮਤੀ ਅਨੁਸਾਰ ਵਿਧਾਨ ਸਭਾ ਦੀ ਜ਼ਿਮਨੀ ਚੋਣ ਲਈ ਆਜ਼ਾਦ ਉਮੀਦਵਾਰ ਵਜੋਂ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਹਨ। ਉਹਨਾਂ ਕਿਹਾ ਕਿ ਮੈਂ ਲੋਕਾਂ ਵਿੱਚ ਜਾਵਾਂਗਾ ਅਤੇ ਲੋਕ ਮੇਰੇ ਉੱਪਰ ਵਿਸਵਾਸ਼ ਕਰਨਗੇ ਕਿਉਂਕਿ ਮੈਂ ਪਿਛਲੇ ਲੰਬੇ ਸਮੇਂ ਤੋਂ ਪਾਰਟੀ ਦੀ ਸੇਵਾ ਕੀਤੀ ਅਤੇ ਲੋਕਾਂ ਦੀ ਵੀ ਸੇਵਾ ਕੀਤੀ। ਜਿਲ੍ਹਾ ਯੋਜਨਾ ਬੋਰਡ ਦਾ ਚੇਅਰਮੈਨ ਰਿਹਾ ਅਤੇ ਇਸ ਦੌਰਾਨ ਮੈਂ ਸਾਲ ਪੂਰੀ ਇਮਾਨਦਾਰੀ ਨਾਲ ਕੰਮ ਕੀਤਾ।ਪਰੰਤੂ ਆਪ ਦੀ ਲੋਕਲ ਲੀਡਰਸ਼ਿਪ ਨੇ ਮੇਰੀ ਪਿੱਠ ਚ ਛੁਰਾ ਮਾਰਿਆ
ਉਹਨਾਂ ਕਿਹਾ ਕਿ ਪਾਰਟੀ ਅਤੇ ਸਰਕਾਰ ਇਥੋਂ ਤੱਕ ਕਿ ਪੰਜਾਬ ਦੇ ਮੁੱਖਮੰਤਰੀ ਵਲੋਂ ਲਗਾਤਾਰ ਉਹਨਾਂ ਨਾਲ ਸੰਪਰਕ ਕਰਕੇ ਉਹਨਾਂ ਨੂੰ ਮਨਾਉਣ ਦੀ ਕੋਸ਼ਿਸ਼ ਕਰਦੇ ਰਹੇ ਹਨ ਪਰ ਹੁਣ ਉਹ ਬਹੁਤ ਅੱਗੇ ਲੰਘ ਆਏ ਹਨ। ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਅਤੇ ਸਮੱਰਥਕ ਮੇਰੇ ਨਾਲ ਹੋਏ ਧੱਕੇ ਵਿਰੁੱਧ ਮੇਰਾ ਸਾਥ ਦੇ ਰਹੇ ਹਨ। ਉਹਨਾਂ ਕਿਹਾ ਕਿ ਹਲਕੇ ਦੇ ਲੋਕ ਮੇਰੇ ਨਾਲ ਹਨ, ਜਿਸ ਕਰਕੇ ਲੋਕਾਂ ਦੀ ਗੱਲ ਉਹ ਮੋੜ ਨਹੀਂ ਸਕਦੇ। ਉਹਨਾਂ ਅੱਜ ਜਿਲ੍ਹਾ ਸੰਗਰੂਰ ਦੇ ਪ੍ਰਧਾਨ ਅਤੇ ਪਲੈਨਿੰਗ ਬੋਰਡ ਦੇ ਚੇਅਰਮੈਨ ਗੁਰਮੇਲ ਸਿੰਘ ਘਰਾਚੋਂ ਦੀ ਮੁਲਾਕਾਤ ਬਾਰੇ ਵੀ ਗੱਲ ਕੀਤੀ ਕਿਉਂਕਿ ਉਹ ਵੀ ਪਾਰਟੀ ਟੁੱਟਣਾ ਦੇਖਣਾ ਨਹੀਂ ਚਾਹੁੰਦੇ, ਪਰ ਉਹ ਹੁਣ ਪਿੱਛੇ ਨਹੀਂ ਮੁੜ ਸਕਦੇਹੁਣ ਜੋ ਫੈਸਲਾ ਹੋ ਗਿਆ ਤਾਂ ਹੋ ਗਿਆ ਅੰਜਾਮ ਪ੍ਰਮਾਤਮਾ ਜਾਣੇ ! ਕਾਗਜ਼ ਭਰਨ ਸਮੇਂ ਉਹਨਾਂ ਨਾਲ ਆਪ ਦੇ ਪੁਰਾਣੇ ਆਗੂ ਰਹੇ ਲੱਕੀ ਹਰਿ ਓਮ ਸਮੇਤ ਵੱਡੀ ਗਿਣਤੀ ਚ ਸਮਰਥਕ ਹਾਜਿਰ ਸਨ !