ਚੰਡੀਗੜ੍ਹ: ਨਵਜੋਤ ਸਿੱਧੂ ਨੇ ਅੱਜ ਫਿਰ ਧੜਾਧੜ ਟਵੀਟ ਦਾਗੇ ਹਨ। ਉਨ੍ਹਾਂ ਟਵੀਟ ਕਰਕੇ ਇੱਕ ਵਾਰ ਫਿਰ ਸੂਬੇ ‘ਤੇ ਚੜ੍ਹੇ ਕਰਜ਼ੇ ਬਾਰੇ ਸਵਾਲ ਉਠਾਏ ਹਨ। ਉਨ੍ਹਾਂ ਕਿਹਾ ਹੈ ਕਿ ਅੱਜ ਪੰਜਾਬ ਭਾਰਤ ਦਾ ਸਭ ਤੋਂ ਵੱਧ ਕਰਜ਼ਾਈ ਸੂਬਾ ਹੈ। ਸਾਡੇ ਖਰਚੇ ਦਾ ਅੱਧਾ ਹਿੱਸਾ ਮਹਿੰਗੇ ਕਰਜ਼ੇ ਦੁਆਰਾ ਫ਼ੰਡ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਹੈ ਕਿ ਅਸਲ ਮੁੱਦਿਆਂ ਨੂੰ ਪਟੜੀ ਤੋਂ ਨਾ ਉੱਤਰਨ ਦਿੱਤਾ ਜਾਵੇ, ਜਿਨ੍ਹਾਂ ਦਾ ਪਾਰਟੀ ਵਰਕਰ ਤੇ ਹਰ ਪੰਜਾਬੀ ਹੱਲ ਚਾਹੁੰਦਾ ਹੈ।ਟਵੀਟ ਵਿੱਚ ਸਿੱਧੂ ਨੇ ਲਿਖਿਆ ਕਿ ਵਿੱਤੀ ਜਵਾਬਦੇਹੀ ਤੇ ਪਾਰਦਰਸ਼ਤਾ ਪੰਜਾਬ ਮਾਡਲ ਦੇ ਥੰਮ੍ਹ ਹਨ ਤੇ ਉਧਾਰ ਲੈਣਾ ਅੱਗੇ ਦਾ ਰਸਤਾ ਨਹੀਂ। ਟੈਕਸ ਦਾ ਪੈਸਾ ਕਰਜ਼ਿਆਂ ਦੇ ਨਿਬੇੜੇ ਲਈ ਨਹੀਂ ਜਾਣਾ ਚਾਹੀਦਾ ਸਗੋਂ ਵਿਕਾਸ ਦੇ ਰੂਪ ਵਿੱਚ ਲੋਕਾਂ ਕੋਲ ਜਾਣਾ ਚਾਹੀਦਾ ਹੈ। ਸਿੱਧੂ ਦਾ ਕਹਿਣਾ ਹੈ ਕਿ ਵਿੱਤੀ ਰਿਪੋਰਟ ਨੂੰ ਹਰ ਮਹੀਨੇ ਜਨਤਕ ਕੀਤਾ ਜਾਵੇ।ਦੱਸ ਦਈਏ ਕਿ ਨਵਜੋਤ ਸਿੱਧੂ ਪਿਛਲੇ ਸਮੇਂ ਤੋਂ ਪੰਜਾਬ ਦੇ ਅਹਿਮ ਮੁੱਦੇ ਉਠਾ ਰਹੇ ਹਨ। ਅਜਿਹਾ ਕਰਨ ਨਾਲ ਉਨ੍ਹਾਂ ਦੀ ਆਪਣੀ ਹੀ ਸਰਕਾਰ ਕਈ ਵਾਰ ਕਸੂਤੀ ਘਿਰ ਜਾਂਦੀ ਹੈ। ਨਵਜੋਤ ਸਿੱਧੂ ਦਾ ਕਹਿਣਾ ਹੈ ਕਿ ਉਹ ਮੁੱਦਿਆਂ ਦੀ ਸਿਆਸਤ ਕਰਦੇ ਹਨ। ਇਸ ਲਈ ਉਹ ਪੰਜਾਬੀਆਂ ਦੇ ਮੁੱਦੇ ਉਠਾ ਰਹੇ ਹਨ।
Related Posts
ਲੋਕਾਂ ਨੇ PM Modi ਤੋਂ ਮੰਗਿਆ ਸਵੱਛਤਾ, ਸਿਰਜਣਾ ਅਤੇ ਆਤਮ-ਨਿਰਭਰ ਭਾਰਤ ਦਾ ਸੰਕਲਪ
ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸੰਸਦੀ ਖੇਤਰ ਆਪਣੀ ਸਨਾਤਨ ਪਰੰਪਰਾ ਅਤੇ ਇਸ ਦੇ ਨਵੇਂ ਰੂਪ ਨੂੰ ਅੱਗੇ…
ਮੁੱਖ ਉਦੇਸ਼ ਐੱਨਜੀਓ/ਐੱਨਪੀਓਜ਼ ਨੂੰ ਐੱਫਏਟੀਐੱਫ, ਇਨਕਮ ਟੈਕਸ ਦੇ ਉਪਬੰਧਾਂ ਬਾਰੇ ਜਾਗਰੁਕ ਕਰਨਾ ਸੀ: ਆਈਜੀਪੀ ਨੀਲਭ ਕਿਸ਼ੋਰ
ਚੰਡੀਗੜ੍ਹ,-ਗੈਰ-ਸਰਕਾਰੀ ਸੰਸਥਾਵਾਂ (ਐਨ.ਜੀ.ਓਜ਼)/ਗੈਰ-ਮੁਨਾਫ਼ਾ ਸੰਸਥਾਵਾਂ (ਐਨ.ਪੀ.ਓ.) ਨੂੰ ਟੈਰਰ ਫੰਡਿੰਗ ਜਾਂ ਮਨੀ ਲਾਂਡਰਿੰਗ ਜਹੀ ਦੁਰਵਰਤੋਂ ਤੋਂ ਬਚਾਉਣ ਲਈ, ਪੰਜਾਬ ਪੁਲਿਸ ਨੇ ਵਿੱਤੀ…
ਕੈਬਨਿਟ ਨੇ 76,000 ਕਰੋੜ ਰੁਪਏ PLI ਯੋਜਨਾ ਨੂੰ ਦਿੱਤੀ ਮਨਜ਼ੂਰੀ
ਨਵੀਂ ਦਿੱਲੀ : ਭਾਰਤ ਸਰਕਾਰ ਨੇ ਬੁੱਧਵਾਰ ਨੂੰ ਪ੍ਰੋਡਕਸ਼ਨ ਲਿੰਕਡ ਇਨੀਸ਼ੀਏਟਿਵ (PLI) ਸਕੀਮ ਲਈ 76,000 ਕਰੋੜ ਰੁਪਏ ਦੇ ਨਿਵੇਸ਼ ਨੂੰ ਮਨਜ਼ੂਰੀ…