ûüਜੰਗਲਾਤ ਵਿਭਾਗ ਫੀਲਡ ਵਰਕਰ ਯੂਨੀਅਨ ਵੱਲੋ ਵਣ ਮੰਡਲ ਅਫਸਰ ਦੇ ਦਫਤਰ ਦਾ ਘਿਰਾਓ
ਮਾਨਸਾ 25 ਅਕਤੂਬਰ ਗੁਰਜੰਟ ਸਿੰਘ ਬਾਜੇਵਾਲੀਆਂ ਜੰਗਲਾਤ ਵਿਭਾਗ ਫੀਲਡ ਵਰਕਰ ਯੂਨੀਅਨ ਜਿਲ੍ਹਾ ਮਾਨਸਾ ਵੱਲੋ ਵਣ ਮੰਡਲ ਅਫਸਰ ਮਾਨਸਾ ਦੇ ਦਫਤਰ ਦਾ ਘਿਰਾਓ ਕੀਤਾ , ਵਰਕਰਾ ਨੇ ਨਾਅਰੇਬਾਜ਼ੀ ਕਰਦਿਆ ਮੰਗ ਕੀਤੀ ਕਿ ਉਨ੍ਹਾਂ ਦੀਆ ਰਹਿੰਦੀਆ ਤਨਖਾਹਾ ਦਿੱਤੀਆਂ ਜਾਣ, ਸੀਨੀਆਰਤਾ ਸੂਚੀ ਸੋਧ ਕੇ ਬਣਾਈ ਜਾਵੇ , ਰਹਿੰਦਾ ਏਰੀਅਰ ਦਿੱਤਾ ਜਾਵੇ , ਲੋੜੀਦੇ ਸੰਦ , ਬੂਟ ਤੇ ਵਰਦੀਆਂ ਦਿੱਤੀਆ ਜਾਣ ।
ਇਸ ਮੌਕੇ ਤੇ ਸੰਬੋਧਨ ਕਰਦਿਆ ਆਲ ਇੰਡੀਆ ਟਰੇਡ ਯੂਨੀਅਨ ਕਾਗਰਸ ( ਏਟਕ) ਦੇ ਸੂਬਾਈ ਆਗੂ ਐਡਵੋਕੇਟ ਕੁਲਵਿੰਦਰ ਸਿੰਘ ਉੱਡਤ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋ ਬਜਟ ਆ ਜਾਣ ਦੇ ਬਾਵਜੂਦ ਵਰਕਰਾ ਨੂੰ ਤਨਖਾਹਾ ਦੀ ਅਦਾਇਗੀ ਨਹੀ ਕੀਤੀ ਜਾ ਰਹੀ , ਜਾਪਦਾ ਹੈ ਕਿ ਅਫਸਰਸਾਹੀ ਵਰਕਰਾ ਤੇ ਉਨ੍ਹਾ ਦੇ ਬੱਚਿਆ ਨੂੰ ਕਾਲੀ ਦੀਵਾਲੀ ਮਨਾਉਣ ਲਈ ਮਜਬੂਰ ਕਰ ਹੈ ।
ਜੰਗਲਾਤ ਵਿਭਾਗ ਫੀਲਡ ਵਰਕਰ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਕਾਲਾ ਖਾਂ ਭੰਮੇ ਤੇ ਜਿਲ੍ਹਾ ਸਕੱਤਰ ਸਾਥੀ ਨਿਰਮਲ ਸਿੰਘ ਬੱਪੀਆਣਾ ਨੇ ਕਿਹਾ ਕਿ ਅਫਸਰਾ ਨੂੰ ਵਾਰ-2 ਮਿਲ ਕੇ ਮੰਗਾ ਨੂੰ ਪੂਰਾ ਕਰਨ ਦੀਆ ਅਪੀਲਾ ਕਰ ਚੁੱਕੇ ਹਾ , ਪਰੰਤੂ ਅਫ਼ਸਰਸ਼ਾਹੀ ਦੇ ਕੰਨ ਤੋ ਜੂੰਅ ਨਹੀ ਸਰਕ ,ਮਜਬੂਰ ਹੋ ਕੇ ਜੱਥੇਬੰਦੀ ਨੂੰ ਅੱਜ ਦਾ ਘਿਰਾਓ ਕਰਨਾ ਪਿਆ
ਅਖੀਰ ਵਿੱਚ ਵਣ ਮੰਡਲ ਅਫ਼ਸਰ ਮਾਨਸਾ ਨੇ ਜਦੋ ਧਰਨੇ ਵਿੱਚ ਆ ਕੇ ਦੋ ਦਿਨਾ ਵਿੱਚ ਵਰਕਰਾ ਦੀਆ ਸਮੱਸਿਆਵਾ ਹੱਲ ਕਰਨ ਦਾ ਭਰੋਸਾ ਦਿੱਤਾ ਤਾ ਜੱਥੇਬੰਦੀ ਨੇ ਪ੍ਰਦਰਸਨ ਸਮਾਪਤ ਕੀਤਾ
ਇਸ ਮੌਕੇ ਤੇ ਹੋਰਨਾਂ ਤੋ ਇਲਾਵਾ ਜੰਟਾ ਖਾਂ ਕੋਟਧਰਮੂ , ਗੁਰਜਿੰਦਰ ਸਿੰਘ ਜੋਗਾ , ਜਗਤਾਰ ਤਾਰਾ , ਸੁਖਦੇਵ ਸਿੰਘ ਦਲੇਲ ਵਾਲਾ , ਪੱਪੂ ਬੁਰਜ ਰਾਠੀ , ਕਰਮਜੀਤ ਭੈਣੀਬਾਘਾ , ਬਲਦੇਵ ਸਿੰਘ ਬੁਰਜ ਰਾਠੀ , ਮੱਖਣ ਸਿੰਘ ਰਾਮਾਨੰਦੀ , ਬੱਬੂ ਭੀਖੀ , ਰਾਜਿੰਦਰ ਸਿੰਘ ਝੁਨੀਰ , ਕੇਵਲ ਸਿੰਘ ਚਾਹਿਲਾਵਾਲੀ , ਅਜੀਤ ਸਿੰਘ ਜਟਾਣਾਂ , ਮਨਪ੍ਰੀਤ ਸਿੰਘ ਸਰਦੂਲਗੜ੍ਹ , ਕ੍ਰਿਸਨ ਮਾਖਾ ਤੇ ਨਿਰਦੇਵ ਰੱਲਾ ਆਦਿ ਨੇ ਵੀ ਵਿਚਾਰ ਸਾਂਝੇ ਕੀਤੇ ।