ਸੀਐੱਚਟੀ ਵਿਜੈ ਕੁਮਾਰ ਮਿੱਤਲ ਦੀ ਅਗਵਾਈ ਹੇਠ ਲਗਾਤਾਰ ਤੀਸਰੀ ਵਾਰ ਚੈਂਪੀਅਨ ਬਣ ਕੇ ਸਿਰਜਿਆ ਇਤਿਹਾਸ
ਬਰੇਟਾ, 25 ਅਕਤੂਬਰ: ਪੰਜਾਬ ਇੰਡੀਆ ਨਿਊਜ਼ ਬਿਊਰੋ
ਪੰਜਾਬ ਸਰਕਾਰ ਸਿੱਖਿਆ ਵਿਭਾਗ ਵੱਲੋਂ ਰਾਜ ਭਰ ਦੇ ਪ੍ਰਾਇਮਰੀ ਸਕੂਲਾਂ ਅੰਦਰ ਕਰਵਾਏ ਜਾ ਰਹੇ ਖੇਡ ਟੂਰਨਾਮੈਟਾਂ ਤਹਿਤ ਮਾਨਸਾ ਜ਼ਿਲ੍ਹੇ ਦੇ ਕਲੱਸਟਰ ਬਹਾਦਰਪੁਰ ਨੇ ਕਲੱਸਟਰ ਪੱਧਰੀ ਖੇਡ ਮੁਕਾਬਲਿਆਂ ‘ਚ ਲਗਾਤਾਰ ਤੀਸਰੇ ਸਾਲ ਓਵਰਆਲ ਟਰਾਫੀ ਤੇ ਕਬਜ਼ਾ ਕਰ ਕੇ ਸਭ ਨੂੰ ਚਿੱਤ ਕਰ ਦਿੱਤਾ ਹੈ। ਦੱਸਣਯੋਗ ਹੈ ਕਿ ਬਲਾਕ ਬਰੇਟਾ ਦੇ ਕਲੱਸਟਰ ਬਹਾਦਰਪੁਰ ਵਿੱਚ ਜਦੋਂ ਦਾ ਸੀਐਚਟੀ ਵਿਜੈ ਕੁਮਾਰ ਮਿੱਤਲ ਨੇ ਆਪਣਾ ਅਹੁਦਾ ਸੰਭਾਲਿਆ ਹੈ, ਇਸ ਕਲੱਸਟਰ ਨੇ ਲਗਾਤਾਰ ਤੀਸਰੇ ਸਾਲ ਬਲਾਕ ਪੱਧਰੀ ਖੇਡਾਂ ਵਿੱਚ ਆਪਣੀ ਧਾਕ ਜਮਾਈ ਹੋਈ ਹੈ। ਖੇਡਾਂ ਤੋਂ ਇਲਾਵਾ ਸੀਐਚਟੀ ਵਿਜੈ ਕੁਮਾਰ ਮਿੱਤਲ ਦੀ ਅਗਵਾਈ ਹੇਠ ਇਹ ਕਲੱਸਟਰ ਪੜ੍ਹਾਈ, ਨਵੋਦਿਆ, ਸੱਭਿਆਚਾਰਕ ਪ੍ਰੋਗਰਾਮਾਂ ਅਤੇ ਵੱਖ-ਵੱਖ ਗਤੀਵਿਧੀਆਂ ਵਿੱਚ ਵੀ ਮੂਹਰਲੀਆਂ ਕਤਾਰਾਂ ਵਿੱਚ ਆਪਣਾ ਅਹਿਮ ਰੋਲ ਅਦਾ ਕਰ ਰਿਹਾ ਹੈ। ਇਹ ਬਲਾਕ ਪੱਧਰੀ ਟੂਰਨਾਮੈਂਟ ਬਲਾਕ ਸਿੱਖਿਆ ਅਫ਼ਸਰ ਅਮਨਦੀਪ ਸਿੰਘ ਔਲਖ ਦੀ ਰਹਿਨੁਮਾਈ ਹੇਠ ਸਰਕਾਰੀ ਪ੍ਰਾਇਮਰੀ ਸਕੂਲ ਧਰਮਪੁਰਾ ਵਿਖੇ ਕਰਵਾਏ ਗਏ। ਬਲਾਕ ਬਰੇਟਾ ਦੇ ਇਨ੍ਹਾਂ ਮੁਕਾਬਲਿਆਂ ਵਿੱਚੋਂ ਕਲੱਸਟਰ ਬਹਾਦਰਪੁਰ ਨੇ ਲੜਕਿਆਂ ਵਿੱਚੋਂ ਫੁੱਟਬਾਲ, ਬੈਡਮਿੰਟਨ ਸਿੰਗਲ ਤੇ ਡਬਲ ਯੋਗਾ ਵਿਅਕਤੀਗਤ, ਯੋਗਾ ਗਰੁੱਪ, ਯੋਗਾ ਰਿਧਮਿਕ, ਕੁਸ਼ਤੀ 32 ਕਿਲੋ, ਸ਼ਤਰੰਜ, ਰੱਸਾਕਸ਼ੀ, ਦੌੜ 400 ਮੀਟਰ, ਹੈਂਡਬਾਲ, ਕਰਾਟੇ 20, 23, 26, 32, 36 ਕਿਲੋ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ। ਜਦ ਕਿ ਲੜਕੀਆਂ ਦੇ ਹੋਏ ਮੁਕਾਬਲੇ ਵਿੱਚੋਂ ਰਿਧਮਿਕ ਜਿਮਨਾਸਟਿਕ, ਬੈਡਮਿੰਟਨ ਸਿੰਗਲ ਤੇ ਡਬਲ, ਯੋਗਾ ਵਿਅਕਤੀਗਤ, ਯੋਗਾ ਰਿਧਮਿਕ, ਸ਼ਤਰੰਜ, ਦੋੜ 100 ਮੀਟਰ, 200 ਮੀਟਰ, ਰਿਲੇਅ, ਲੰਬੀ ਛਾਲ, ਹੈਂਡਬਾਲ, ਕਰਾਟੇ 34 ਕਿਲੋ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਲੜਕਿਆਂ ਵਿੱਚੋਂ ਕਬੱਡੀ ਸਰਕਲ ਸਟਾਈਲ, ਕੁਸ਼ਤੀ 28 ਕਿਲੋ, 30 ਕਿਲੋ, ਦੋੜਾਂ 200 ਮੀਟਰ, 600 ਮੀਟਰ, ਹਾਕੀ ਛੇ ਸਾਈਡ, ਕਰਾਟੇ 29 ਕਿਲੋ ਵਿੱਚ ਦੂਸਰਾ ਸਥਾਨ ਪ੍ਰਾਪਤ ਕੀਤਾ। ਜਦ ਕਿ ਕੁੜੀਆਂ ਦੇ ਮੁਕਾਬਲਿਆਂ ਵਿੱਚੋਂ ਫੁੱਟਬਾਲ, ਯੋਗਾ ਗਰੁੱਪ, ਦੌੜ 100 ਮੀਟਰ, ਦੌੜ 200 ਮੀਟਰ, ਕਰਾਟੇ 18, 24, 27, 30, 34 ਕਿਲੋ ਵਿੱਚੋਂ ਦੂਸਰਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਬਹੁਤ ਸਾਰੇ ਮੁਕਾਬਲਿਆਂ ਵਿੱਚੋਂ ਤੀਸਰਾ ਸਥਾਨ ਪ੍ਰਾਪਤ ਕਰਕੇ ਸੈਂਟਰ ਬਹਾਦਰਪੁਰ ਨੇ ਜ਼ਿਲ੍ਹਾ ਪੱਧਰੀ ਟੂਰਨਾਮੈਂਟ ਵਿੱਚ ਆਪਣੀ ਵਿਸ਼ੇਸ ਥਾਂ ਮੱਲ ਲਈ ਹੈ। ਇੱਥੇ ਇਹ ਵੀ ਵਰਣਨਯੋਗ ਹੈ ਕਿ ਇਸ ਸੈਂਟਰ ਦੇ ਬੱਚਿਆਂ ਦੀਆਂ ਜ਼ਿਲ੍ਹਾ ਪੱਧਰੀ ਖੇਡਾਂ ਅਤੇ ਸਟੇਟ ਪੱਧਰੀ ਖੇਡ ਟੂਰਨਾਮੈਂਟਾਂ ਵਿੱਚ ਵੀ ਅਹਿਮ ਪੋਜ਼ੀਸ਼ਨਾਂ ਆਉਂਦੀਆਂ ਹਨ। ਇਸ ਅਹਿਮ ਪ੍ਰਾਪਤੀ ਲਈ ਕਲੱਸਟਰ ਖੇਡ ਇੰਚਾਰਜ਼ ਵਿਨੋਦ ਕੁਮਾਰ, ਹਰਮੀਤ ਸਿੰਘ, ਹਰਜਿੰਦਰ ਸਿੰਘ, ਰਮੇਸ਼ ਕੁਮਾਰ, ਸੁਖਵਿੰਦਰ ਸਿੰਗਲਾ, ਸੋਨੂ ਰਾਮ, ਕਰਮਦੀਨ ਖਾਨ, ਨਾਇਬ ਸਿੰਘ, ਅਮਨਦੀਪ, ਜਗਜੀਵਨ ਕੁਮਾਰ, ਜਗਸੀਰ ਸਿੰਘ, ਰਾਮਜਸ ਸਿੰਘ, ਕੇਵਲ ਕ੍ਰਿਸ਼ਨ, ਪਾਰਸਮਨੀ, ਰਜਨੀਸ਼ ਅਰੋੜਾ, ਗੁਰਵਿੰਦਰ ਸਿੰਘ, ਬ੍ਰਿਛ ਭਾਨ, ਅਰਚਿਤ ਅਤੇ ਲਖਵਿੰਦਰ ਸਿੰਘ ਦਾ ਵਿਸ਼ੇਸ਼ ਸਹਿਯੋਗ ਰਿਹਾ। ਉੱਧਰ ਕਲੱਸਟਰ ਬਹਾਦਰਪੁਰ ਨੂੰ ਲਗਾਤਾਰ ਤੀਸਰੀ ਵਾਰ ਚੈਂਪੀਅਨ ਬਣਨ ਤੇ ਵੱਖ-ਵੱਖ ਸਿੱਖਿਆ ਸੰਸਥਾਵਾਂ ਅਤੇ ਜੰਥੇਬੰਦੀਆਂ ਨੇ ਵਧਾਈ ਦਿੱਤੀ।