ਕੋਰਵਾਲਾ ਦੀ ਨਵੀਂ ਬਣੀ ਪੰਚਾਇਤ ਸਰਬੱਤ ਦੇ ਭਲੇ ਲਈ ਸ਼੍ਰੀ ਸਹਿਜ ਪਾਠ ਜੀ ਦੇ ਭੋਗ ਪਾਏ

ਇਸ ਮੌਕੇ ਗੁਰਦੁਆਰਾ ਕਮੇਟੀ ਅਤੇ ਕਲੱਬ ਵੱਲੋਂ ਸਰਪੰਚ ਦਾ ਸਨਮਾਨਿਤ ਕੀਤਾ 

ਸਰਦੂਲਗੜ੍ਹ 24 ਅਕਤੂਬਰ ਗੁਰਜੰਟ ਸਿੰਘ=ਪਿਛਲੇ ਦਿਨੀ ਹੋਈਆਂ ਪੰਜਾਬ ਰਾਜ ਪੰਚਾਇਤੀ ਚੋਣਾਂ ਵਿੱਚ ਪਿੰਡ ਕੋਰਵਾਲਾ ਦੀ ਚੋਣ ਦੌਰਾਨ ਪਰਮਜੀਤ ਕੌਰ ਪਤਨੀ ਮੇਜਰ ਸਿੰਘ ਨੇ ਸਰਪੰਚ ਦੀ ਚੋਣ ਜਿੱਤੀ।ਇਸ ਦੌਰਾਨ ਉਨ੍ਹਾਂ ਨੇ ਆਪਣੇ ਇਸ ਜਿੱਤ ਦੀ ਖੁਸ਼ੀ ਮਿਲਣ ਕਰਕੇ ਸੇਵਕ ਸਿੰਘ ਮਾਨ ਸਰਪੰਚਣੀ ਦੇ ਪੁੱਤਰ ਵਲੋਂ ਪਿੰਡ ਦੇ ਸ਼੍ਰੀ ਗੁਰਦੁਆਰਾ ਸਾਹਿਬ ਵਿਖੇ ਸ਼੍ਰੀ ਸਹਿਜ ਪਾਠ ਜੀ ਦੇ ਪ੍ਰਾਰੰਭ ਕਰਵਾਏ ਸਨ ਜਿਨ੍ਹਾਂ ਦੇ ਅੱਜ ਭੋਗ ਪਾਏ ਗਏ।ਇਸ ਮੌਕੇ ਸ਼੍ਰੀ ਗੁਰੂ ਰਵਿਦਾਸ ਭਗਤ ਜੀ ਸਪੋਰਟਸ ਐਂਡ ਵ/ਫ਼ ਯੁਵਕ ਸੇਵਾਵਾਂ ਕਲੱਬ, ਕੋਰਵਾਲਾ ਵਲੋਂ ਨਵੀਂ ਬਣੀ ਪੰਚਾਇਤ ਅਤੇ ਭੋਗ ਪੈਣ ਮੌਕੇ ਪੁੱਜੇ ਕੋਪ੍ਰੇਟਿਵ ਬੈਂਕ ਪੰਜਾਬ ਦੇ ਡਾਇਰੈਕਟਰ ਗੁਰਸੇਵਕ ਸਿੰਘ ਖਹਿਰਾ ਝੁਨੀਰ, ਐੱਮ ਐੱਲ ਏ ਗੁਰਪ੍ਰੀਤ ਸਿੰਘ ਬਣਾਂਵਾਲੀ ਦੇ ਨਿੱਜੀ ਸਹਾਇਕ ਸੰਦੀਪ ਸਿੰਘ ਦਾ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਯੁਵਕ ਕਲੱਬ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ।ਇਸ ਮੌਕੇ ਐਡਵੋਕੇਟ ਰਾਜਵਿੰਦਰ ਸਿੰਘ,ਸਾਬਕਾ ਸਰਪੰਚ ਬਲਵੰਤ ਸਿੰਘ,ਗਿਆਨੀ ਹਰਬੰਸ ਸਿੰਘ,ਗੁਰੂ ਘਰ ਦੇ ਗ੍ਰੰਥੀ ਦਾਰਾ ਸਿੰਘ,ਕਲੱਬ ਪ੍ਰਧਾਨ ਜੀਵਨ ਸਿੰਘ ਭੱਟੀ, ਸੱਤਪਾਲ ਸਿੰਘ ਗੱਗੀ,ਜਗਸੀਰ ਸਿੰਘ ਮਾਨ ਪੰਚ,ਬਲਵੀਰ ਸਿੰਘ ਮਾਨ, ਗੋਰਖਾ ਸਿੰਘ ਅਤੇ ਸਮੂਹ ਨਗਰ ਨਿਵਾਸੀ ਅਤੇ ਨਵੀਂ ਬਣੀ ਪੰਚਾਇਤ ਦੇ ਸਾਰੇ ਹੀ ਪੰਚ ਸਾਹਿਬਾਨ ਹਾਜ਼ਰ ਸਨ।