ਬਰਨਾਲਾ,24,ਅਕਤੂਬਰ /ਕਰਨਪ੍ਰੀਤ ਕਰਨ
ਇਕਾਲੇ ਦੀ ਨਾਮਵਰ ਸੰਸਥਾ ਐਸ ਬੀ ਐਸ ਪਬਲਿਕ ਸਕੂਲ, ਸੁਰਜੀਤਪੁਰਾ ਜਿੱਥੇ ਬੱਚਿਆਂ ਨੂੰ ਆਧੁਨਿਕ ਅਤੇ ਪ੍ਰੈਕਟੀਕਲ ਤਰੀਕਿਆਂ ਰਾਹੀ ਸਿੱਖਿਅਤ ਕੀਤਾ ਜਾਂਦਾ ਹੈ, ਜਿਸ ਨਾਲ ਬੱਚਿਆਂ ਅੰਦਰ ਪੜ੍ਹਾਈ ਪ੍ਰਤੀ ਰੁਚੀ ਪੈਦਾ ਹੁੰਦੀ ਹੈ। ਇਸੇ ਸੰਬੰਧ ਵਿੱਚ ਅਧਿਆਪਕ ਨਰਾਇਣ ਗਰਗ ਵੱਲੋ ਅੱਠਵੀਂ ਕਲਾਸ ਦੇ ਬੱਚਿਆਂ ਦੀ ਸਾਇੰਸ ਵਿਸ਼ੇ ਦੇ ਸੰਬੰਧ ਵਿੱਚ ਵਾਯੂਮੰਡਲੀ ਦਬਾਅ ਦੇ ਪ੍ਰਭਾਵ ਬਾਰੇ ਗਤੀਵਿਧੀ ਕਰਵਾਈ ਗਈ। ਜਿਸ ਵਿੱਚ ਬੱਚਿਆਂ ਨੇ ਜਾਲੀ ਉੱਪਰ ਪਾਣੀ ਪਾ ਕੇ ਦਿਖਾਇਆ ਕਿ ਪਾਣੀ ਗਰੁਤਾ ਆਕਰਸਣ ਦੇ ਖਿਚਾਵ ਕਾਰਨ ਪਾਣੀ ਨੀਚੇ ਚਲਾ ਗਿਆ। ਪ੍ਰੰਤੂ ਇਸ ਦੇ ਉਲਟ ਜਾਲੀ ਉੱਪਰ ਪਾਣੀ ਦਾ ਗਲਾਸ ਉਲਟਾ ਕਰਕੇ ਪਾਣੀ ਨੀਚੇ ਵੱਲ ਨਹੀ ਗਿਆ। ਅਧਿਆਪਕ ਨੇ ਦੱਸਿਆ ਕਿ ਇਸ ਦਾ ਕਾਰਨ ਵਾਯੂਮੰਡਲ ਦਬਾਅ ਦਾ ਪ੍ਰਭਾਵ ਹੈ, ਗਲਾਸ ਨੂੰ ਉਲਟਾ ਕਰਨ ਨਾਲ ਉਸ ਅੰਦਰ ਹਵਾ ਦਾ ਪ੍ਰੈਸ਼ਰ ਵੱਧ ਜਾਂਦਾ ਹੈ ਅਤੇ ਪਾਣੀ ਰੁਕ ਜਾਂਦਾ ਹੈ। ਗਰੁਤਾ ਆਰਕਸ਼ਣ ਦਾ ਖਿਚਾਵ ਘੱਟ ਜਾਂਦਾ ਹੈ ਇਸ ਕਰਕੇ ਪਾਣੀ ਜਾਲੀ ਰਾਹੀ ਗਲਾਸ ਵਿੱਚੋਂ ਬਾਹਰ ਨਹੀ ਨਿਕਲਦਾ। ਬੱਚਿਆਂ ਨੇ ਇਸ ਗਤੀਵਿਧੀ ਨੂੰ ਬੜੇ ਉਤਸ਼ਾਹ ਨਾਲ ਪੂਰਾ ਕੀਤਾ। ਅਧਿਆਪਕ ਨਰਾਇਣ ਗਰਗ ਨੇ ਦੱਸਿਆਂ ਕਿ ਸਾਇੰਸ, ਅਚਰਜ ਅਤੇ ਹੈਰਾਨੀਜਨਕ ਭਰਿਆ ਵਿਸ਼ਾ ਹੈ, ਜਿਸ ਵਿੱਚ ਅਨੇਕਾਂ ਹੀ ਅਜਿਹੇ ਪ੍ਰਯੋਗ ਹਨ ਹੋ ਕਿਸੇ ਜਾਦੂ ਤੋਂ ਘੱਟ ਨਹੀ ਲੱਗਦੇ। ਇਸ ਲਈ ਸਕੂਲ ਵੱਲੋਂ ਬੱਚਿਆਂ ਨੂੰ ਸਾਇੰਸ ਦਾ ਵਿਸ਼ਾਂ ਵੱਖ-ਵੱਖ ਗਤੀਵਿਧੀਆਂ ਅਤੇ ਪ੍ਰਯੋਗਾ ਰਾਹੀਂ ਕਰਵਾਇਆ ਜਾਂਦਾ ਹੈ ਤਾ ਕਿ ਬੱਚੇ ਸਾਇੰਸ ਵਿੱਚ ਵਧੀਆਂ ਮੁਹਾਰਤ ਹਾਸਿਲ ਕਰ ਸਕਣ।