ਕੇਵਲ ਸਿੰਘ ਢਿੱਲੋਂ ਨੇ ਬਰਨਾਲਾ ਤੋਂ ਨੇ ਵੱਡੇ ਕਾਫ਼ਿਲੇ ਨਾਲ ਕੀਤੇ ਨਾਮਜ਼ਦਗੀ ਪੱਤਰ ਦਾਖਲ

ਪਹਿਲਾਂ 2 ਵਾਰ ਬਰਨਾਲਾ ਦੇ ਵੋਟਰਾਂ ਨੇ ਮੈਨੂੰ ਮਾਣ ਬਖਸ਼ਿਆ ਤੇ ਇਹ ਜਿੱਤ 2027 ਵਿੱਚ ਭਾਜਪਾ ਸਰਕਾਰ ਦਾ ਮੁੱਢ ਬੰਨ੍ਹੇਗੀ -ਕੇਵਲ ਢਿੱਲੋਂ

 

ਬਰਨਾਲਾ,24,ਅਕਤੂਬਰ /ਕਰਨਪ੍ਰੀਤ ਕਰਨ

ਬਰਨਾਲਾ ਵਿਧਾਨ ਸਭਾ ਜ਼ਿਮਨੀ ਚੋਣ ਲਈ ਅੱਜ ਭਾਜਪਾ ਉਮੀਦਵਾਰ ਕੇਵਲ ਸਿੰਘ ਢਿੱਲੋਂ ਨੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ। ਕਾਗਜ਼ ਭਰਨ ਤੋਂ ਪਹਿਲਾਂ ਕੇਵਲ ਸਿੰਘ ਢਿੱਲੋਂ ਵੱਡੇ ਕਾਫ਼ਲੇ ਨਾਲ ਆਪਣੇ ਘਰ ਤੋਂ ਰਵਾਨਾ ਹੋਏ। ਉਹਨਾਂ ਦੇ ਘਰ ਤੋਂ ਡੀਸੀ ਦਫ਼ਤਰ ਕੰਪਲੈਕਸ ਤੱਕ ਸੜਕ ਉਪਰ ਉਤਰੇ ਵੱਡੇ ਕਾਫ਼ਿਲੇ ਨੇ ਕੇਵਲ ਸਿੰਘ ਢਿੱਲੋਂ ਦੀ ਜਿੱਤ ‘ਤੇ ਮੋਹਰ ਲਗਾਈ। ਇਸ ਮੌਕੇ ਉਨ੍ਹਾਂ ਨਾਲ ਭਾਜਪਾ ਆਗੂ ਮਨੋਰੰਜਨ ਕਾਲੀਆ, ਪਰਮਪਾਲ ਕੌਰ ਮਲੂਕਾ ਅਤੇ ਜ਼ਿਲ੍ਹੇ ਦੀ ਭਾਜਪਾ ਲੀਡਰਸ਼ਿਪ ਮੌਜੂਦ ਸੀ।

            ਨਾਮਜ਼ਦਗੀ ਪੱਤਰ ਦਾਖ਼ਲ ਕਰਨ ਤੋਂ ਬਾਅਦ ਕੇਵਲ ਸਿੰਘ ਢਿੱਲੋਂ ਨੇ ਕਿਹਾ ਪਹਿਲਾਂ ਵੀ 2 ਵਾਰ ਬਰਨਾਲਾ ਦੇ ਵੋਟਰਾਂ ਨੇ ਮੈਨੂੰ ਮਾਣ ਬਖਸ਼ਿਆ ਕਿਓਂ ਕਿ ਮੇਰਾ ਜੱਦੀ ਪਿੰਡ ਜਿਲਾ ਬਰਨਾਲਾ ਤੇ ਪੱਕੀ ਰਿਹਾਇਸ ਵੀ ਬਰਨਾਲਾ ਚ ਹੋਣ ਕਾਰਨ ਮੇਰਾ ਬਰਨਾਲਾ ਦੇ ਲੋਕਾਂ ਨਾਲ ਇਕ ਅਟੁੱਟ ਪਰਿਵਾਰਿਕ ਰਿਸ਼ਤਾ ਹੈ ਤੇ ਇਹ ਜਿੱਤ 2027 ਵਿੱਚ ਭਾਜਪਾ ਸਰਕਾਰ ਦਾ ਮੁੱਢ ਬੰਨ੍ਹੇਗੀ ਉਹਨਾਂ ਬਰਨਾਲਾ ਵਿਧਾਨ ਸਭਾ ਹਲਕੇ ਤੋਂ ਵੱਡੀ ਜਿੱਤ ਦਾ ਦਾਅਵਾ ਕੀਤਾ ਹੈ। ਪੰਜਾਬ ਦੀ ਆਪ ਸਰਕਾਰ ਸੰਬੰਧੀ ਕੇਵਲ ਢਿੱਲੋਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬੁਰੀ ਤਰ੍ਹਾਂ ਫੇਲ੍ਹ ਹੋ ਚੁੱਕੀ ਹੈ। ਰੰਗਲੇ ਪੰਜਾਬ ਦਾ ਨਾਅਰਾ ਦੇ ਕੇ ਸੱਤਾ ਵਿੱਚ ਆਈ ਆਮ ਆਦਮੀ ਪਾਰਟੀ ਨੇ ਪੰਜਾਬ ਨੂੰ ਕੰਗਲਾ ਬਣਾ ਕੇ ਛੱਡ ਦਿੱਤਾ ਹੈ। ਸਰਕਾਰ ਦੀਆਂ ਨੀਤੀਆਂ ਤੋਂ ਹਰ ਵਰਗ ਪ੍ਰੇਸ਼ਾਨ ਹੈ।

             ਝੋਨੇ ਦੀ ਖਰੀਦ ਨੂੰ ਲੈ ਕੇ ਕਿਸਾਨ, ਮਜ਼ਦੂਰ, ਆੜਤੀ ਅਤੇ ਸੈਲਰ ਮਾਲਕ ਪ੍ਰੇਸ਼ਾਨ ਹਨ। ਮੇਰੇ ਵੱਲੋਂ ਬਰਨਾਲਾ ਵਿੱਚ ਇੱਕ ਮਲਟੀ ਸਪੈਸ਼ਲਿਸਟ ਹਸਪਤਾਲ ਲਿਆਂਦਾ ਗਿਆ ਸੀ, ਜਿਸ ਨੂੰ ਆਮ ਆਦਮੀ ਪਾਰਟੀ ਸਰਕਾਰ ਨੇ ਆਪਣੇ ਨਿੱਜੀ ਮੁਫਾਦਾਂ ਕਾਰਣ ਬਨਣ ਨਹੀਂ ਦਿੱਤਾ। ਕਾਂਗਰਸ ਪਾਰਟੀ ਵਿਰੋਧੀ ਧਿਰ ਦੀ ਸਹੀ ਭੂਮਿਕਾ ਨਿਭਾਉਣ ਦੀ ਬਜਾਏ ਘਿਓ ਖਿਚੜੀ ਦੀ ਖੇਡ ਖੇਡ ਰਹੀ ਹੈ। ਉਨ੍ਹਾਂ ਕਿਹਾ ਕਿ ਬਰਨਾਲਾ ਵਿਧਾਨ ਸਭਾ ਦੀ ਜਿੱਤ 2017 ਵਿੱਚ ਭਾਜਪਾ ਦੀ ਸਰਕਾਰ ਦੀ ਨੀਂਹ ਰੱਖੇਗੀ। ਉਹਨਾਂ ਕਿਹਾ ਕਿ ਮੇਰਾ ਇੱਕੋ ਇੱਕ ਏਜੰਡਾ ਵਿਕਾਸ ਦਾ ਹੈ। ਬਰਨਾਲਾ ਨੂੰ ਜ਼ਿਲ੍ਹਾ ਬਣਾਉਣ ਤੋਂ ਬਾਅਦ ਇਸ ਪੱਛੜੇ ਇਲਾਕੇ ਦਾ ਵਿਕਾਸ ਸ਼ੁਰੂ ਕਰਵਾਇਆ। ਉਹਨਾਂ ਕਿਹਾ ਕਿ ਜਿਸ ਤਰ੍ਹਾਂ ਹਰਿਆਣੇ ਦੇ ਲੋਕਾਂ ਨੇ ਭਾਰਤੀ ਜਨਤਾ ਪਾਰਟੀ ਮੁੜ ਸਰਕਾਰ ਬਣਾਈ, ਉਸੇ ਤਰ੍ਹਾਂ ਪੰਜਾਬ ਅਤੇ ਬਰਨਾਲਾ ਦੇ ਲੋਕਾਂ ਨੂੰ ਬੀਜੇਪੀ ਦਾ ਸਾਥ ਦੇ ਕੇ ਵਿਕਾਸ ਦੇ ਮਾਡਲ ਉੱਪਰ ਮੋਹਰ ਲਾਉਣੀ ਚਾਹੀਦੀ ਹੈ। ਇਸ ਮੌਕੇ ਜਿਲਾ ਪ੍ਰਧਾਨ ਬੀ.ਜੇ.ਪੀ ਯਾਦਵਿੰਦਰ ਸ਼ੰਟੀ,ਸਾਬਕਾ ਵਾਈਸ ਪ੍ਰਧਾਨ ਨਗਰ ਕੌਂਸਲ ਨਰਿੰਦਰ ਗਰਗ ਨੀਟਾ, ਸਾਬਕਾ ਚੇਅਰਮੈਨ ਕਰਨ ਢਿੱਲੋਂ, ਕੰਵਰ ਢਿੱਲੋਂ, ਕੁਲਦੀਪ ਧਾਲੀਵਾਲ, ਰਜਿੰਦਰ ਉਪਲ, ਪਰਮਜੀਤ ਚੀਮਾ, ਗੁਰਜੰਟ ਕਰਮਗੜ੍ਹ, ਮੱਖਣ ਸਿੰਘ ਧਨੌਲਾ, ਅਸ਼ਵਨੀ ਆਸ਼ੂ ਹੰਡਿਆਇਆ, ਜੱਗਾ ਸਿੰਘ ਮਾਨ, ਗੁਰਜਿੰਦਰ ਸਿੰਘ ਪੱਪੀ ਸੰਧੂ, ਜਸਵੀਰ ਸਿੰਘ ਗੱਗੀ, ਬਲਜਿੰਦਰ ਸਿੰਘ, ਚੇਅਰਮੈਨ ਜੀਵਨ ਧਨੌਲਾ, ਸੁਰਜੀਤ ਸਿੰਘ ਸਰਪੰਚ ਸੇਖਾ, ਬੂਟਾ ਸਿੰਘ, ਜਸਵੀਰ ਸਿੰਘ ਸੇਖਾ, ਜੱਗਾ ਸਰਪੰਚ ਫ਼ਰਵਾਹੀ, ਹਰਵਿੰਦਰ ਸਰਪੰਚ ਫ਼ਰਵਾਹੀ, ਬੱਬੂ ਸਰਪੰਚ, ਰਜਿੰਦਰ ਫਰਵਾਹੀ, ਜਗਤਾਰ ਸਰਪੰਚ ਬਡਬਰ, ਬੀਰਬਲ ਭੈਣੀ ਮਹਿਰਾਜ, ਲੱਖਾ ਸਿੰਘ ਭੱਠਲ, ਬੂਟਾ ਸਿੰਘ ਅਮਲਾ ਸਿੰਘ ਵਾਲਾ, ਹਰਪ੍ਰੀਤ ਕਰਮਗੜ੍ਹ, ਬਲਵੀਰ ਸਰਪੰਚ ਕਰਮਗੜ੍ਹ, ਦਰਸ਼ਨ ਸਰਪੰਚ ਨੰਗਲ, ਸਰਦਾਰ ਸਿੰਘ ਸਰਪੰਚ ਠੁੱਲ੍ਹੇਵਾਲ, ਏਕਮ ਖੁੱਡੀ ਸਮੇਤ ਵੱਡੀ ਗਿਣਤੀ ਵਿੱਚ ਵਰਕਰ ਤੇ ਆਗੂ ਹਾਜਰ਼ ਸਨ।