ਹਲਕਾ ਕੇਂਦਰੀ ਵਿਧਾਨ ਸਭਾ ਨੂੰ ਪੰਜਾਬ ਦਾ ਨੰਬਰ ਇਕ ਦਾ ਹਲਕਾ ਬਣਾਉਣਾ ਮੁੱਖ ਮਕਸਦ : ਦਲਵੀਰ ਕੌਰ

ਅੰਮਿ੍ਤਸਰ : ਹਲਕਾ ਕੇਂਦਰੀ ਦੇ ਅਧੀਨ ਆਉਂਦੀ ਵਾਰਡ ਨੰਬਰ 70 ਦੀ ਅਬਾਦੀ ਹਿੰਮਤਪੁਰਾ ਵਿਚ ਬਾਬਾ ਧਰੇਕਾਂ ਵਾਲਾ ਵਿਖੇ ਬਹੁਜਨ ਸਮਾਜ ਪਾਰਟੀ ਅਤੇ ਸੋ੍ਮਣੀ ਅਕਾਲੀ ਦਲ ਦੇ ਵਰਕਰਾਂ ਦੀ ਇਕ ਭਰਵੀਂ ਮੀਟਿੰਗ ਹਲਕਾ ਕੇਂਦਰੀ ਦੇ ਪ੍ਰਧਾਨ ਵਸਣ ਸਿੰਘ ਕਾਲਾ ਦੀ ਅਗਵਾਈ ਵਿਚ ਕੀਤੀ ਗਈ, ਜਿਸ ਵਿਚ ਮੁੱਖ ਤੌਰ ਤੇ ਮਨਜੀਤ ਸਿੰਘ ਅਟਵਾਲ ਜਨਰਲ ਸਕੱਤਰ ਪੰਜਾਬ, ਹਲਕਾ ਇੰਚਾਰਜ ਅਤੇ ਬਸਪਾ ਅਕਾਲੀ ਦਲ ਗਠਜੋੜ ਦੀ ਸਾਂਝੀ ਉਮੀਦਵਾਰ ਦਲਵੀਰ ਕੌਰ ਸ਼ਾਮਿਲ ਹੋਏ। ਮੀਟਿੰਗ ਨੂੰ ਸੰਬੋਧਨ ਕਰਦਿਆਂ ਦਲਵੀਰ ਕੌਰ ਨੇ ਕਿਹਾ ਕਿ ਜਦ ਉਹ ਕੌਂਸਲਰ ਸਨ ਤਾਂ ਉਦੋਂ ਵੀ ਅਤੇ ਉਸ ਤੋ ਬਾਅਦ ਵੀ ਉਹ ਹਮੇਸ਼ਾਂ ਹੀ ਜਨਤਾ ਦੀਆਂ ਹੱਕੀ ਮੰਗਾਂ ਲਈ ਸੰਘਰਸ਼ ਕਰਦੇ ਆ ਰਹੇ ਹਨ ਅਤੇ ਜਿਨਾਂ੍ਹ ਵਿਕਾਸ ਉਨਾਂ੍ਹ ਕੌਂਸਲਰ ਹੁੰਦੇ ਹੋਏ ਅਪਣੀ ਵਾਰਡ ਦਾ ਕੀਤਾ ਸੀ ਉਸ ਦੇ 10 ਪ੍ਰਤੀਸ਼ਤ ਵੀ ਹਿੱਸੇ ਦਾ ਵਿਕਾਸ ਵਾਰਡ ਨੰਬਰ 70 ਵਿਚ ਨਹੀਂ ਹੋਇਆ ਹੈ। ਉਨਾਂ੍ਹ ਕਿਹਾ ਕਿ ਇਲਾਕੇ ਵਿਚ ਪੀਣ ਵਾਲਾ ਪਾਣੀ ਸਾਫ ਨਹੀਂ ਆ ਰਹੀ ਹੈ ਅਤੇ ਨਾ ਹੀ ਡੇਂਗੂ ਦੇ ਬਚਾਅ ਲਈ ਕੰਮ ਕੀਤਾ ਗਿਆ ਹੈ। ਉਨਾਂ੍ਹ ਕਿਹਾ ਕਿ ਸਾਡੀ ਸਰਕਾਰ ਆਉਣ ਤੇ ਅੌਰਤਾਂ ਦਾ ਮਾਣ ਸਨਮਾਨ ਵਧਾਉਂਦੇ ਹੋਏ ਉਨਾਂ੍ਹ ਦੀ ਪੜ੍ਹਾਈ ਲਿਖਾਈ ਦਾ ਅਤੇ ਸੁਰੱਖਿਆ ਦਾ ਖਾਸ ਪ੍ਰਬੰਧ ਕੀਤਾ ਜਾਵੇਗਾ ਅਤੇ ਮਾਤਾ ਖੀਵੀ ਜੀ ਯੋਜਨਾ ਦੇ ਤਹਿਤ ਨੀਲਾ ਕਾਰਡ ਧਾਰਕ ਅੌਰਤਾਂ ਨੂੰ ਹਰ ਮਹੀਨੇ 2000 ਰੁਪਏ ਮਾਣ ਭੱਤਾ ਦਿੱਤਾ ਜਾਵੇਗਾ। ਇਸ ਮੌਕੇ ਬਾਜ ਸਿੰਘ ਬਾਜਾ ਨੂੰ ਵਾਰਡ ਨੰਬਰ 70 ਦਾ ਪ੍ਰਧਾਨ ਅਤੇ ਨਿਸ਼ਾਨ ਸਿੰਘ ਨੂੰ ਵਾਰਡ ਦਾ ਜਰਨਲ ਸਕੱਤਰ ਨਿਯੁਕਤ ਕੀਤਾ ਗਿਆ। ਇਸ ਮੌਕੇ ਜਿਲ੍ਹਾ ਪ੍ਰਧਾਨ ਤਾਰਾ ਚੰਦ ਭਗਤ, ਜੌਨ ਇੰਚਾਰਜ ਰਤਨ ਸਿੰਘ ਚਵਿੰਡਾ, ਜੌਨ ਇੰਚਾਰਜ ਸੁਰਜੀਤ ਸਿੰਘ ਭੈਲ, ਜਿਲਾ ਇੰਚਾਰਜ ਇੰਜੀ. ਅਮਰੀਕ ਸਿੰਘ ਸਿੱਧੂ, ਸ਼ਹਿਰੀ ਮੀਤ ਪ੍ਰਧਾਨ ਐਡਵੋਕੇਟ ਵਿਕਰਮ ਲੰਕੇਸ਼, ਸ਼ਹਿਰੀ ਜਰਨਲ ਸਕੱਤਰ ਮੁਕੇਸ਼ ਕੁਮਾਰ, ਹਲਕਾ ਕੇਂਦਰੀ ਦੇ ਉਪ ਪ੍ਰਧਾਨ ਸੁਖਦੇਵ ਸਿੰਘ, ਹਲਕਾ ਜਰਨਲ ਸਕੱਤਰ ਬੋਬੀ ਗਿੱਲ, ਰਜੇਸ਼ ਕੌਸ਼ਿਕ, ਚਰਨ ਕਮਲ, ਹਲਕਾ ਸਕੱਤਰ ਅਤੁਲ ਮੱਟੂ, ਕਮਲ ਕੁਮਾਰ, ਜਨਕ ਰਾਜ, ਮਹਾਜਨ, ਜਗਤਾਰ ਸਿੰਘ, ਲਖਵਿੰਦਰ ਸਿੰਘ ਆਦਿ ਹਾਜ਼ਰ ਸਨ।