ਦੂਜੇ ਦਿਵਿਆਂਗ (ਅੰਗਹੀਣ)‌ ਖੇਡ ਟਰਾਫ਼ੀ ਮੁਕਾਬਲੇ ਭੀਖੀ ਵਿਖੇ 26 ਅਕਤੂਬਰ ਨੂੰ।

ਦਿਵਿਆਂਗ ਵਿਅਕਤੀਆਂ ਨੂੰ ਖੇਡਾਂ ਵੱਲ ਉਤਸ਼ਾਹਿਤ ਕਰਨਾ ਸਾਡਾ ਮੁੱਖ ਉਦੇਸ਼-ਮਾਸਟਰ ਵਰਿੰਦਰ ਸੋਨੀ 

 

ਬੁਢਲਾਡਾ :- ਦਵਿੰਦਰ ਸਿੰਘ ਕੋਹਲੀ

ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਗੁੰਗੇ- ਬੋਲੇ,ਅਪਾਹਜ਼, ਵਿਅਕਤੀਆਂ ਨੂੰ ਵੀ ਸਮਾਜ ਵਿੱਚ ਅਹਿਮ ਜਗ੍ਹਾ ਬਣਾਉਣ ਲਈ ਅਤੇ ਖੇਡਾਂ ਵੱਲ ਪ੍ਰੇਰਿਤ ਕਰਨ ਲਈ 26 ਅਕਤੂਬਰ ਦਿਨ ਸ਼ਨੀਵਾਰ ਨੂੰ ਸਥਾਨਕ ਨੈਸ਼ਨਲ ਕਾਲਜ, ਭੀਖੀ ਜ਼ਿਲ੍ਹਾ ਮਾਨਸਾ ਵਿਖੇ ਦੂਜੇ ਦਿਵਿਆਂਗ(ਅੰਗਹੀਣ) ਖੇਡ ਟਰਾਫ਼ੀ ਦੇ ਮੁਕਾਬਲੇ ਕਰਵਾਏ ਜਾ ਰਹੇ ਹਨ। ਇਸ ਖੇਡ ਮੁਕਾਬਲੇ ਵਿੱਚ ਦਿਵਿਆਂਗ ਵਿਅਕਤੀਆਂ ਲਈ ਟਰਾਈ ਸਾਇਕਲ ਦੌੜ, ਰੱਸਾਕਸ਼ੀ ਮੁਕਾਬਲਾ, ਪੰਜਾਂ ਤੇ ਗੋਲਾ ਸੁੱਟਣ ਮੁਕਾਬਲੇ, ਔਰਤਾਂ ਲਈ ਰੰਗੋਲੀ, ਮਹਿੰਦੀ ਅਤੇ ਹੋਰ ਕਈ ਰੌਚਕ ਮੁਕਾਬਲੇ ਕਰਵਾਏ ਜਾਣਗੇ। ਇਸ ਤੋਂ ਇਲਾਵਾ ਨੌਜਵਾਨ ਦਿਵਿਆਂਗਾਂ(ਅੰਗਹੀਣਾਂ) ਲਈ ਦੌੜ ਮੁਕਾਬਲੇ ਵੀ ਕਰਵਾਏ ਜਾ ਰਹੇ ਹਨ।ਇਸ ਮੌਕੇ ਸਮਾਜ ਸੇਵੀ ਮਾਸਟਰ ਵਰਿੰਦਰ ਸੋਨੀ ਨੇ ਕਿਹਾ ਕਿ ਇਨ੍ਹਾਂ ਖੇਡਾਂ ਨੂੰ ਕਰਵਾਉਣ ਦਾ ਮੁੱਖ ਉਦੇਸ਼ ਦਿਵਿਆਂਗ ਵਿਅਕਤੀਆਂ ਨੂੰ ਖੇਡਾਂ ਪ੍ਰਤੀ ਜਾਗਰੂਕ ਕਰਨਾ ਹੈ। ਉਨ੍ਹਾਂ ਕਿਹਾ ਕਿ ਸਰੀਰਕ ਅਪਾਹਜਤਾ ਹੋ ਕੇ ਕਈ ਹੋਣਹਾਰ ਨੌਜਵਾਨ ਖੇਡਾਂ ਪ੍ਰਤੀ ਵਾਂਝੇ ਰਹਿ ਜਾਂਦੇ ਹਨ ਕਿਉਂਕਿ ਉਨ੍ਹਾਂ ਨੂੰ ਮੌਕਾ ਨਹੀਂ ਮਿਲ ਪਾਉਂਦਾ। ਇਨ੍ਹਾਂ ਖੇਡਾਂ ਨੂੰ ਕਰਵਾਏ ਜਾਣ ਦਾ ਮੰਤਵ ਹੀ ਖੇਡਾਂ ਸੰਬੰਧੀ ਰੁਚੀ ਦਿਵਾ‌ਉਣਾ ਹੈ ਅਤੇ ਦਿਵਿਆਂਗ ਵਿਅਕਤੀ ਦੁਨੀਆ ਅੱਗੇ ਆਪਣੀ ਕਾਬਲੀਅਤ ਦਾ ਇਜ਼ਹਾਰ ਕਰ ਸਕਦੇ ਹਨ ਕਿ ਮਿਹਨਤ ਅਤੇ ਦ੍ਰਿੜ੍ਹ ਨਿਸ਼ਚੇ ਸਦਕਾ ਹਰ ਮੁਕਾਮ ਹਾਸਲ ਕੀਤਾ ਜਾ ਸਕਦਾ ਹੈ।ਇਸ ਖੇਡ ਮੁਕਾਬਲੇ ਵਿੱਚ ਏਕਨੂਰ ਵੈਲਫੇਅਰ ਐਸੋਸੀਏਸ਼ਨ ਦੀ ਪ੍ਰਧਾਨ ਅਤੇ ਸਮਾਜ ਸੇਵਿਕਾ ਜੀਤ ਦਹੀਆ,ਹਲਕਾ ਵਿਧਾਇਕ ਡਾ ਵਿਜੈ ਸਿੰਗਲਾ ਜੀ, ਡਿਪਟੀ ਕਮਿਸ਼ਨਰ,ਐਮ.ਐਲ.ਏ. ਸਾਹਿਬਾਨ,ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਅਫ਼ਸਰ ਸਾਹਿਬਾਨ ਅਤੇ ਪ੍ਰਸ਼ਾਸਨ ਅਧਿਕਾਰੀ ਨੁਮਾਇੰਦੇ ਪਹੁੰਚ ਰਹੇ ਹਨ।ਇਸ ਮੌਕੇ ਹਲਕਾ ਵਿਧਾਇਕ ਮੁਕਾਬਲੇ ਵਿੱਚ ਜਿੱਤਣ ਵਾਲੇ ਖਿਡਾਰੀਆਂ ਨੂੰ ਟਰਾਫੀ ਤੇ ਪ੍ਰਸੰਸਾ ਪੱਤਰ ਦੇਕੇ ਖੇਡ ਮੁਕਾਬਲੇ ਵਿੱਚ ਭਾਗ ਲੈਣ ਵਾਲੇ ਦਿਵਿਆਂਗ ਵਿਅਕਤੀਆਂ ਦੀ ਹੌਂਸਲਾ ਅਫਜ਼ਾਈ ਕਰਨ ਇਸ ਖੇਡ ਮੁਕਾਬਲੇ ਦੇ ਮੁੱਖ ਮਹਿਮਾਨ ਹੋਣਗੇ।