ਮਾਨਸਾ 22 ਅਕਤੂਬਰ ਗੁਰਜੀਤ ਸ਼ੀਂਹ
ਵਿਧਾਨ ਸਭਾ ਹਲਕਾ ਸਰਦੂਲਗੜ ਦੇ ਪਿੰਡ ਬੁਰਜ ਭਲਾਈਕੇ ਵਿਖੇ ਗੁਰਸੇਵਕ ਸਿੰਘ ਦੇ ਸਰਪੰਚ ਬਣਨ ਨਾਲ ਪੂਰੇ ਪਿੰਡ ਚ ਖੁਸ਼ੀ ਦੀ ਲਹਿਰ ਹੈ।ਇਸ ਚੋਣ ਵਿਚ ਗੁਰਸੇਵਕ ਸਿੰਘ ਦਾ ਮੁਕਾਬਲਾ ਮੇਹੰਗਦੀਪ ਸਿੰਘ ਨਾਲ ਸੀ। ਹਾਸਲ ਵੇਰਵਿਆਂ ਅਨੁਸਾਰ ਗੁਰਸੇਵਕ ਸਿੰਘ ਨੂੰ 758 ਵੋਟਾਂ ਤੇ ਮੇਹੰਗਦੀਪ ਸਿੰਘ ਨੂੰ 428ਵੋਟਾਂ ਪੋਲ ਹੋਈਆਂ। ਜਿੰਨਾਂ ਵਿਚੋਂ ਗੁਰਸੇਵਕ ਸਿੰਘ 330ਵੋਟਾਂ ਨਾਲ ਸਰਪੰਚ ਚੁਣੇ ਗਏ।ਪਿੰਡ ਦੇ ਸਰਪੰਚ ਬਣਨ ਤੇ ਗੁਰਸੇਵਕ ਸਿੰਘ ਦਾ ਹਲਕਾ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਨੇ ਮੂੰਹ ਮਿੱਠਾ ਕਰਕੇ ਸਵਾਗਤ ਕੀਤਾ।ਇਸ ਮੌਕੇ ਸਰਪੰਚ ਗੁਰਸੇਵਕ ਸਿੰਘ ਨੇ ਜਿਥੇ ਪਿੰਡ ਵਾਸੀਆਂ ਦਾ ਧੰਨਵਾਦ ਕੀਤਾ ਉਥੇ ਉਹਨਾਂ ਕਿਹਾ ਕਿ ਉਹ ਪਿੰਡ ਦੇ ਵਿਕਾਸ ਲਈ ਸਕੂਲ ਅਪਗਰੇਡ ,ਵਾਟਰ ਵਰਕਸ ਪੀਣ ਵਾਲੇ ਪਾਣੀ ਦੀ ਨਿਕਾਸੀ,ਨਹਿਰੀ ਪਾਣੀ,ਪੁਰਾਣੀਆਂ ਧਰਮਸ਼ਾਲਾ, ਡਿਸਪੈਂਸਰੀ, ਗਲੀਆਂ ਨਾਲੀਆਂ , ਸੜਕਾਂ,ਛੱਪੜ ਦਾ ਨਿਕਾਸ ਆਦਿ ਸਮੱਸਿਆਵਾਂ ਨੂੰ ਪਹਿਲ ਦੇ ਅਧਾਰ ਤੇ ਹੱਲ ਕਰਵਾਉਣ ਲਈ ਅੱਡੀ ਚੋਟੀ ਦਾ ਜੋਰ ਲਗਾਉਣਗੇ।
ਇਸ ਮੌਕੇ ਵਾਰਡ ਨੰਬਰ 1 ਤੋਂ ਗੁਰਸੇਵਕ ਸਿੰਘ, ਵਾਰਡ ਨੰਬਰ 2 ਤੋਂ ਰੀਨਾ ਰਾਣੀ , ਵਾਰਡ ਨੰਬਰ 3 ਤੋਂ ਬਲਜੀਤ ਕੌਰ ਪਤਨੀ ਸੋਹਣ ਸਿੰਘ, ਵਾਰਡ ਨੰਬਰ 4 ਤੋਂ ਕਮਲਪ੍ਰੀਤ ਕੌਰ, ਵਾਰਡ ਨੰਬਰ 5 ਤੋਂ ਬਲਵੀਰ ਸਿੰਘ, ਵਾਰਡ ਨੰਬਰ 6 ਤੋਂ ਕ੍ਰਿਸ਼ਨ ਸਿੰਘ, ਵਾਰਡ ਨੰਬਰ 7 ਤੋਂ ਨਾਇਬ ਸਿੰਘ ਪੰਚ ਚੁਣੇ ਗਏ।