ਬਰਨਾਲਾ 21 ਅਕਤੂਬਰ ਕਰਨਪ੍ਰੀਤ ਕਰਨ
ਮਹਾਂਰਿਸ਼ੀ ਦਯਾਨੰਦ ਸਰਸਵਤੀ ਜੀ ਦੀ 200ਵੀਂ ਜਯੰਤੀ ਤੇ 10 ਨਵੰਬਰ ਨੂੰ ਹੋਣ ਵਾਲੇ ਆਰੀਆ ਮਹਾਂ ਸੰਮੇਲਨ ਵਿੱਚ ਵੱਧ ਚੜ ਕੇ ਸ਼ਾਮਿਲ ਹੋਣ ਲਈ ਆਰੀਆ ਸਿੱਖਿਆ ਸੰਸਥਾਵਾਂ ਦੇ ਅਧਿਆਪਕਾਂ ਅਤੇ ਬੱਚਿਆਂ ਦੇ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਗਾਂਧੀ ਆਰੀਆ ਸੀਨੀਅਰ ਸੈਕੈਂਡਰੀ ਸਕੂਲ ਬਰਨਾਲਾ ਦੇ ਪ੍ਰਿੰਸੀਪਲ ਰਾਜ ਮਹਿੰਦਰ ਜੀ ਨੇ ਦੱਸਿਆ ਕਿ ਆਰੀਆ ਪ੍ਰਤੀਨਿਧੀ ਸਭਾ ਪੰਜਾਬ (ਰਜਿ:) ਵੱਲੋਂ 10 ਨਵੰਬਰ 2024 ਨੂੰ ਸੂਬਾ ਪੱਧਰੀ ਆਰੀਆ ਮਹਾਂ ਸੰਮੇਲਨ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (ਜਲੰਧਰ ਫਗਵਾੜਾ ਰੋਡ) ਵਿੱਚ ਰੱਖਿਆ ਗਿਆ ਹੈ । ਆਰੀਆ ਪ੍ਰਤਿਨਿਧੀ ਸਭਾ ਪੰਜਾਬ ਦੇ ਪ੍ਰਧਾਨ ਸੁਦਰਸ਼ਨ ਸ਼ਰਮਾ ਜੀ ਦੀ ਯੋਗ ਅਗਵਾਈ ਵਿੱਚ ਹੋ ਰਹੇ ਇਸ ਸੰਮੇਲਨ ਵਿੱਚ ਪੂਰੇ ਦੇਸ਼ ਤੋਂ ਹਜ਼ਾਰਾਂ ਲੋਕ ਸ਼ਾਮਿਲ ਹੋਣਗੇ। ਆਰੀਆ ਸਮਾਜ ਬਰਨਾਲਾ ਦੇ ਪ੍ਰਧਾਨ ਤਿਲਕ ਰਾਮ ਜੀ ਅਤੇ ਮਹਾਂ ਮੰਤਰੀ ਕੁਲਦੀਪ ਜੋਸ਼ੀ ਜੀ ਦੇ ਨਿੱਘੇ ਸੱਦੇ ਤੇ ਬਰਨਾਲਾ ਦੀਆਂ ਸਾਰੀਆਂ ਆਰੀਆ ਸਿੱਖਿਆ ਸੰਸਥਾਵਾਂ ਦੇ ਅਧਿਆਪਕਾਂ ਅਤੇ ਬੱਚਿਆਂ ਨੇ ਸੰਮੇਲਨ ਵਿੱਚ ਸ਼ਾਮਿਲ ਹੋਣ ਦੀ ਤਿਆਰੀ ਕਰ ਲਈ ਹੈ। ਪ੍ਰਿੰਸੀਪਲ ਰਾਜ ਮਹਿੰਦਰ ਜੀ ਨੇ ਦੱਸਿਆ ਕਿ ਪ੍ਰਬੰਧਕ ਕਮੇਟੀ ਦੇ ਉੱਚ ਅਧਿਕਾਰੀ ਸੰਜੀਵ ਸ਼ੋਰੀ ,ਕੇਵਲ ਜਿੰਦਲ ,ਭਾਰਤ ਮੋਦੀ ਅਤੇ ਪ੍ਰਦੀਪ ਗੋਇਲ ਨੇ ਇਸ ਸਮਾਗਮ ਵਿੱਚ ਸ਼ਾਮਿਲ ਹੋਣ ਵਾਲੇ ਅਧਿਆਪਕਾਂ ਅਤੇ ਬੱਚਿਆਂ ਦੇ ਲਈ ਚਾਰ ਬੱਸਾਂ ਦਾ ਪ੍ਰਬੰਧ ਕੀਤਾ ਹੈ। ਉਨਾਂ ਵੱਲੋਂ ਸਾਰਿਆਂ ਨੂੰ ਇਸ ਸਮਾਗਮ ਵਿੱਚ ਹੁੰਮ ਹੁਮਾ ਕੇ ਸ਼ਾਮਿਲ ਹੋਣ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ। । ਆਰੀਆ ਸਮਾਜ ਬਰਨਾਲਾ ਵੱਲੋਂ ਸ਼ਹਿਰ ਵਿੱਚ ਜਗ੍ਹਾ ਜਗ੍ਹਾ ਤੇ ਬੈਨਰ ਅਤੇ ਪੋਸਟਰ ਲਗਾਏ ਜਾ ਰਹੇ ਹਨ। ਤਾਂ ਕਿ ਸ਼ਹਿਰ ਨਿਵਾਸੀ ਵੀ ਇਸ ਸੰਮੇਲਨ ਵਿੱਚ ਸ਼ਾਮਿਲ ਹੋ ਸਕਣ।