ਪਿੰਡ ਭੂੰਦੜ ਦੇ ਦਰਜਨਾਂ ਅਕਾਲੀ ਪਰਿਵਾਰਾਂ ਨੇ ਕਾਂਗਰਸ ਪਾਰਟੀ ਜੁਆਇੰਨ ਕੀਤੀ

ਰਾਜ ਸਭਾ ਮੈਂਬਰ ਅਤੇ ਪੰਜਾਬ ਦੇ ਮੰਤਰੀ ਬਣ ਕੇ ਵੀ ਭੂੰਦੜ ਨੇ ਹਲਕੇ ਦਾ ਵਿਕਾਸ ਨਹੀਂ ਕੀਤਾ:ਮੋਫ਼ਰ

 ਸਰਦੂਲਗੜ 21 ਅਕਤੂਬਰ ਗੁਰਜੰਟ ਸਿੰਘ ਬਾਜੇਵਾਲੀਆ ਵਿਧਾਨ ਸਭਾ ਹਲਕਾ ਸਰਦੂਲਗੜ ਤੋਂ ਕਾਂਗਰਸ ਪਾਰਟੀ ਨੂੰ ਉਸ ਸਮੇਂ ਇੱਕ ਵੱਡਾ ਬਲ ਮਿਲਿਆ ਜਦੋਂ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਅਤੇ ਸਾਬਕਾ ਰਾਜ ਸਭਾ ਮੈਂਬਰ ਬਲਵਿੰਦਰ ਸਿੰਘ ਭੂੰਦੜ ਦੇ ਨਜ਼ਦੀਕੀਆਂ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਅਲਵਿਦਾ ਕਹਿ ਕੇ ਕਾਂਗਰਸ ਪਾਰਟੀ ਚ ਸ਼ਮੂਲੀਅਤ ਕਰ ਲਈ ਹੈ। ਮਿਲੇ ਵੇਰਵਿਆਂ ਅਨੁਸਾਰ ਪਿੰਡ ਭੂੰਦੜ ਵਿਖੇ ਸਰਪੰਚੀ ਦੀ ਚੋਣ ਲੜ ਰਹੇ ਮੱਖਣ ਸਿੰਘ ਦੇ ਹਾਰਨ ਤੇ ਉਹਨਾਂ ਸ਼ੱਕ ਜਾਹਿਰ ਕੀਤਾ ਕਿ ਇਥੋਂ ਦੇ ਅਕਾਲੀ ਨੇਤਾ ਬਲਵਿੰਦਰ ਸਿੰਘ ਭੂੰਦੜ ਨੇ ਦੂਸਰੀ ਧਿਰ ਨੂੰ ਆਪਣਾ ਫਤਵਾ ਦੇ ਦਿੱਤਾ ਹੈ। ਜਿਸ ਤੋਂ ਨਰਾਜ਼ ਹੁੰਦਿਆਂ ਮੱਖਣ ਸਿੰਘ ਭੂੰਦੜ ਦੇ ਦਰਜਨਾ ਹਮਾਇਤੀਆਂ ਨੇ ਜ਼ਿਲਾ ਪਰਿਸ਼ਦ ਦੇ ਚੇਅਰਮੈਨ ਬਿਕਰਮ ਮੋਫਰ ਦੇ ਪਿੰਡ ਜਾ ਕੇ ਅਕਾਲੀ ਦਲ ਨੂੰ ਛੱਡਣ ਸਬੰਧੀ ਫੈਸਲਾ ਕੀਤਾ। ਜਿਸ ਦੇ ਸਨਮੁਖ ਅੱਜ ਪਿੰਡ ਭੂੰਦੜ ਵਿਖੇ ਇੱਕ ਵੱਡਾ ਇਕੱਠ ਕਰਕੇ ਇਥੋਂ ਸ਼੍ਰੋਮਣੀ ਅਕਾਲੀ ਦਲ ਦੇ ਦਰਜਨਾਂ ਪਰਿਵਾਰਾਂ ਨੇ ਕਾਂਗਰਸ ਦੇ ਸਾਬਕਾ ਵਿਧਾਇਕ ਅਜੀਤ ਇੰਦਰ ਸਿੰਘ ਮੋਫਰ ਉਹਨਾਂ ਦੇ ਬੇਟੇ ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਬਿਕਰਮ ਮੋਫਰ ਦੀ ਅਗਵਾਈ ਚ ਕਾਂਗਰਸ ਪਾਰਟੀ ਜੁਆਇਨ ਕਰ ਲਈ ਹੈ। ਇਸ ਮੌਕੇ ਮੋਫਰ ਪਰਿਵਾਰ ਨੇ ਉਹਨਾਂ ਨੂੰ ਪਾਰਟੀ ਚ ਸ਼ਾਮਿਲ ਹੋਣ ਲਈ ਜੀ ਆਇਆ ਕਿਹਾ ਅਤੇ ਉਹਨਾਂ ਦੇ ਹਰ ਦੁੱਖ ਸੁੱਖ ਚ ਮੋਢੇ ਨਾਲ ਮੋਢਾ ਲਾ ਕੇ ਖੜਨ ਦਾ ਵਿਸ਼ਵਾਸ ਦਿਵਾਇਆ। ਇਸ ਮੌਕੇ ਉਨਾਂ ਦੇ ਨਾਲ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਸੱਤਪਾਲ ਵਰਮਾ, ਕਾਂਗਰਸ ਪ੍ਰਧਾਨ ਬਲਵੰਤ ਸਿੰਘ ਕੋਰਵਾਲਾ, ਬਲਾਕ ਸਰਦੂਲਗੜ੍ਹ ਦੇ ਪ੍ਰਧਾਨ ਰਾਮ ਕ੍ਰਿਸ਼ਨ ਜਟਾਣਾ ਤੇ ਕਾਂਗਰਸ ਦੇ ਮੋਹਤਵਾਰ ਵਿਅਕਤੀ ਹਾਜ਼ਰ ਸਨ। ਇਸ ਮੌਕੇ ਕਾਂਗਰਸ ਪਾਰਟੀ ਦੇ ਸਾਬਕਾ ਵਿਧਾਇਕ ਅਜੀਤ ਇੰਦਰ ਸਿੰਘ ਮੋਫਰ ਅਤੇ ਉਹਨਾ ਦੇ ਬੇਟੇ ਜ਼ਿਲਾ ਪਰਿਸ਼ਦ ਚੇਅਰਮੈਨ ਬਿਕਰਮ ਮੋਫਰ ਨੇ ਕਿਹਾ ਕਿ ਤਿੰਨ ਵਾਰ ਰਾਜ ਸਭਾ ਦੇ ਮੈਂਬਰ ਰਹਿ ਚੁੱਕੇ ਅਤੇ ਪੰਜਾਬ ਦੇ ਮੰਤਰੀ ਰਹਿ ਚੁੱਕੇ ਬਲਵਿੰਦਰ ਸਿੰਘ ਭੂੰਦੜ ਨੇ ਜਿੱਥੇ ਹਲਕੇ ਦੇ ਵਿਕਾਸ ਲਈ ਕੋਈ ਗੱਲ ਨਹੀਂ ਕੀਤੀ, ਉੱਥੇ ਆਪਣੇ ਪਿੰਡ ਭੂੰਦੜ ਦੇ ਨਜ਼ਦੀਕੀ ਵਰਕਰਾਂ ਨਾਲ ਵੀ ਸਾਂਝ ਨਹੀਂ ਰੱਖ ਸਕੇ। ਜਿਸ ਤੋਂ ਖਫਾ ਹੁੰਦਿਆਂ ਅੱਜ ਪੰਜਾਹ ਤੋਂ ਵਧੇਰੇ ਪਰਿਵਾਰਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਨੇਤਾ ਬਲਵਿੰਦਰ ਸਿੰਘ ਭੂੰਦੜ ਦੀਆਂ ਨੀਤੀਆਂ ਤੋਂ ਨਾ ਖੁਸ਼ ਹੋ ਕੇ ਕਾਂਗਰਸ ਪਾਰਟੀ ਜੁਆਇਨ ਕੀਤੀ ਹੈ।