ਮਜ਼ਦੂਰਾਂ ਨੇ ਗਊਸਾਲਾ ਵਿਚ ਆ ਰਹੀਆਂ ਮੁਸਕਲਾਂ ਦੇ ਹੱਲ ਲਈ ਸੀ ਪੀ ਆਈ ਐੱਮ ਐੱਲ ਲਿਬਰੇਸ਼ਨ ਦੀ ਅਗਵਾਈ ਹੇਠ ਮਾਨਯੋਗ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦਿੱਤਾ ਗਿਆ।

ਮਾਨਸਾ 21ਅਕਤੂਬਰ ਗੁਰਜੰਟ ਸਿੰਘ ਬਾਜੇਵਾਲੀਆਂ

ਨੇੜਲੇ ਪਿੰਡ ਖੋਖਰ ਕਲਾਂ ਵਿਖੇ ਬਣੀ ਸਰਕਾਰੀ ਗਊਸਾਲਾ ਦੇ ਮਜ਼ਦੂਰਾਂ ਨੇ ਗਊਸਾਲਾ ਵਿਚ ਆ ਰਹੀਆਂ ਮੁਸਕਲਾਂ ਦੇ ਹੱਲ ਲਈ ਸੀ ਪੀ ਆਈ ਐੱਮ ਐੱਲ ਲਿਬਰੇਸ਼ਨ ਦੀ ਅਗਵਾਈ ਹੇਠ ਮਾਨਯੋਗ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦਿੱਤਾ ਗਿਆ।

ਪ੍ਰੈਸ ਬਿਆਨ ਜਾਰੀ ਕਰਦੇ ਹੋਏ ਲਿਬਰੇਸ਼ਨ ਪਾਰਟੀ ਦੇ ਤਹਿਸੀਲ ਸਕੱਤਰ ਕਾਮਰੇਡ ਗੁਰਸੇਵਕ ਮਾਨਬੀਬੜੀਆਂ ਨੇ ਕਿਹਾ ਪਿੰਡ ਖੋਖਰ ਕਲਾਂ ਗਊਸਾਲਾ ਦੇ ਮਜ਼ਦੂਰਾਂ ਦਾ ਕਹਿਣਾ ਹੈ ਅਸੀਂ ਸਮੂਹ ਮਜ਼ਦੂਰ ਵੱਖ ਵੱਖ ਪਿੰਡਾਂ ਵਿੱਚੋਂ ਜਦੋਂ ਤੋਂ ਗਊਸ਼ਾਲਾ ਬਣੀ ਹੈ ਅਸੀਂ ਗਊਆਂ ਦੀ ਦੇਖਭਾਲ ਅਤੇ ਹਰਾ ਚਾਰਾ ਪਾ ਰਹੇ ਹਾਂ ਇਹ ਕਿ ਸਾਡੇ ਕੰਮ ਕਰਦੇ ਕਈ ਜਣਿਆਂ ਦੇ ਗੰਭੀਰ ਸੱਟਾਂ ਲੱਗੀਆਂ ਤੇ ਨਾ ਹੀ ਸਮੇ ਸਿਰ ਉੱਜਰਤਾਂ ਪੈ ਰਹੀਆਂ ਅਤੇ ਨਾਲ ਹੋਰ ਵੀ ਬਹੁਤ ਸਾਰੀਆਂ ਸਮੱਸਿਆਵਾਂ ਆ ਰਹੀਆਂ ਹਨ ਇਹਨਾਂ ਸਭ ਸਮੱਸਿਆਵਾਂ ਦੇ ਪੂਰਨ ਹੱਲ ਲਈ ਸਮੂਹ ਮਜ਼ਦੂਰ ਨੇ ਮਾਨਯੋਗ ਡਿਪਟੀ ਕਮਿਸ਼ਨਰ ਸਾਹਿਬ ਤੋ ਮੰਗ ਕਿ ਕਿ ਪਿਛਲੇ ਕਈ ਮਹੀਨਿਆਂ ਤੋਂ ਸਾਡੀਆਂ ਸਹੀ ਢੰਗ ਨਾਲ ਉਜਰਤਾਂ ਨਹੀ ਪੈ ਰਹੀਆਂ ਇਹਨਾਂ ਉਜਰਤਾਂ ਨੂੰ ਤੁਰੰਤ ਪਾਇਆ ਜਾਵੇ ਤਾਂ ਜੋ ਅਸੀ ਘਰਾਂ ਦੀ ਆਰਥਿਕ ਹਾਲਤ ਨੂੰ ਸੁਧਾਰ ਸਕੀਏ , ਮਜ਼ਦੂਰਾਂ ਨੂੰ ਟਰੇਡ ਸ਼੍ਰੈਣੀ ਵਿਚ ਕਰਕੇ ਉਜਰਤਾਂ ਦਾ ਵਾਧਾ ਕੀਤਾ ਜਾਵੇ, ਇਸ ਸਰਕਾਰੀ ਗਊਸਾਲਾ ਵਿਚ ਕੰਮ ਕਰਨ ਵਾਲਿਆਂ ਮਜ਼ਦੂਰਾਂ ਦੇ ਸਰਕਾਰੀ ਗਊਸ਼ਾਲਾ ਦੇ ਪਹਿਚਾਣ ਕਾਰਡ ਬਣਾਏ ਜਾਣ ਅਤੇ ਗਰਮੀਆਂ ਸਰਦੀਆਂ ਦੀਆਂ ਬਰਦੀਆਂ ਦਿੱਤੀਆਂ ਜਾਣ ,ਕੰਮ ਕਰਦੇ ਮਜ਼ਦੂਰਾਂ ਦੇ ਗੰਭੀਰ ਸੱਟਾਂ ਵੱਜਦੀਆਂ ਹਨ ਇਹਨਾਂ ਦਾ ਇਲਾਜ ਮੁਫਤ ਕੀਤਾ ਜਾਵੇ, ਮਜ਼ਦੂਰਾਂ ਦੇ ਰੋਟੀ ਖਾਣ ਲਈ ਅਤੇ ਆਰਾਮ ਕਰਨ ਲਈ ਚੰਗੀ ਜਗਾਂ ਬਣਾਕੇ ਦਿੱਤੀ ਜਾਵੇ ਡਿਪਟੀ ਕਮਿਸ਼ਨਰ ਸਾਹਿਬ ਨੂੰ ਮਿਲਣ ਸਮੇਂ ਬਘੇਲ ਸਿੰਘ ਦਲੀਪ ਸਿੰਘ ਮਹਿੰਦਰ ਸਿੰਘ, ਪ੍ਰਿਥੀ ਸਿੰਘ ਦਰਸਨ ਸਿੰਘ,ਜਸਕਰਨ ਸਿੰਘ, ਗੁਰਦਰਸ਼ਨ ਸਿੰਘ, ਚਰਨਜੀਤ ਸਿੰਘ, ਸੰਦੀਪ ਸਿੰਘ, ਲਖਵਿੰਦਰ ਸਿੰਘ, ਕੁਲਦੀਪ ਸਿੰਘ ਆਦਿ ਮਜ਼ਦੂਰ ਸ਼ਾਮਿਲ ਹੋਏ