ਪਿੰਡ ਬਰਨ ਦੀ ਪੰਚਾਇਤ ਨੇ ਨਗਰ ਨਿਵਾਸੀਆਂ ਦਾ ਕੀਤਾ ਧੰਨਵਾਦ 

ਭਾਈਚਾਰਕ ਸਾਂਝ ਅਤੇ ਸਮੁੱਚੇ ਪਿੰਡ ਦਾ ਵਿਕਾਸ ਕਰਾਂਗੀ: ਸਰਪੰਚ ਕੁਲਦੀਪ ਕੌਰ 

ਸਰਦੂਲਗੜ 20 ਅਕਤੂਬਰ ਗੁਰਜੰਟ ਸਿੰਘ

ਪਿੰਡ ਬਰਨ ਦੀ ਕੁਲਦੀਪ ਕੌਰ ਦੇ ਸਰਪੰਚ ਬਣਨ ਨਾਲ ਪਿੰਡ ਵਾਸੀਆਂ ਚ ਖੁਸ਼ੀ ਦੀ ਲਹਿਰ ਹੈ। ਇਥੇ ਐਸੀ ਔਰਤ ਲਈ ਰਾਖਵੀਂ ਸੀਟ ਹੋਣ ਕਰਕੇ ਕੁਲਦੀਪ ਕੌਰ ਪਤਨੀ ਕੁਲਵੰਤ ਸਿੰਘ, ਸੁਖਪ੍ਰੀਤ ਕੌਰ ਪਤਨੀ ਗੁਰਪ੍ਰੀਤ ਸਿੰਘ, ਮਨਜੀਤ ਕੌਰ ਪਤਨੀ ਕੁਲਵੰਤ ਸਿੰਘ ਦਰਮਿਆਨ ਮੁਕਾਬਲਾ ਸੀ। ਜਿਨਾਂ ਵਿੱਚੋਂ ਕੁਲਦੀਪ ਕੌਰ ਨੂੰ 274, ਸੁਖਪ੍ਰੀਤ ਕੌਰ ਨੂੰ 205, ਮਨਜੀਤ ਕੌਰ ਨੂੰ 160 ਵੋਟਾਂ ਹਾਸਲ ਹੋਣ ਤੇ 69 ਵੋਟਾਂ ਨਾਲ ਕੁਲਦੀਪ ਕੌਰ ਸਰਪੰਚ ਚੁਣੀ ਗਈ । ਇਸ ਮੌਕੇ ਚੁਣੀ ਸਰਪੰਚ ਆਦਿ ਪੰਚਾਇਤ ਨੇ ਜਿੱਥੇ ਨਗਰ ਨਿਵਾਸੀਆਂ ਦਾ ਉਹਨਾਂ ਨੂੰ ਕਾਮਯਾਬ ਬਣਾਉਣ ਲਈ ਧੰਨਵਾਦ ਕੀਤਾ ਉੱਥੇ ਉਹਨਾਂ ਕਿਹਾ ਕਿ ਉਹ ਪਿੰਡ ਵਿੱਚ ਭਾਈਚਾਰਕ ਸਾਂਝ ਨੂੰ ਕਾਇਮ ਰੱਖਦਿਆਂ ਪਿੰਡ ਦੇ ਸਮੁੱਚੇ ਵਿਕਾਸ ਨੂੰ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਕਰਨਗੇ। ਇੱਥੇ ਪਿੰਡ ਦੀ ਪੰਚਾਇਤ ਦੇ ਕੇਸਰ ਸਿੰਘ, ਬਿਕਰ ਸਿੰਘ ,ਮਨਪ੍ਰੀਤ ਕੌਰ ਪਤਨੀ ਤਰਸੇਮ ਸਿੰਘ, ਹਰਬੰਸ ਕੌਰ ਪਤਨੀ ਬਿੰਦਰ ਸਿੰਘ ਪੰਚ ਚੁਣੇ ਗਏ ਹਨ। ਇਸ ਮੌਕੇ ਉਹਨਾਂ ਦੇ ਨਾਲ ਰਾਮ ਸਿੰਘ, ਮੇਵਾ ਸਿੰਘ, ਸਾਬਕਾ ਸਰਪੰਚ ਗੁਰਸੇਵਕ ਸਿੰਘ, ਮੇਜਰ ਸਿੰਘ, ਬਚਿੱਤਰ ਸਿੰਘ ਆਦਿ ਹਾਜ਼ਰ ਸਨ।