ਈਟੀਟੀ ਅਧਿਆਪਕ ਯੂਨੀਅਨ ਦੇ 3 ਸਟੇਟ ਲੀਡਰਾਂ ਬਾਠ, ਬੈਂਸ ਤੇ ਪੱਲਾ ਦੇ ਪਰਿਵਾਰਕ ਮੈਂਬਰ ਸਰਬ-ਸੰਮਤੀ ਨਾਲ ਚੁਣੇ ਸਰਪੰਚ।

 

ਜੰਥੇਬੰਦੀ ਲਈ ਵੱਡੀ ਮਾਣ ਵਾਲੀ ਗੱਲ: ਜਸਵਿੰਦਰ ਸਿੱਧੂ, ਸੂਬਾ ਪ੍ਰਧਾਨ।

 

ਚੰਡੀਗੜ੍ਹ, 20 ਅਕਤੂਬਰ: ਪੰਜਾਬ ਇੰਡੀਆ ਨਿਊਜ਼

ਪੰਜਾਬ ਰਾਜ ਦੀਆਂ ਮੁਲਾਜ਼ਮ ਜੰਥੇਬੰਦੀਆਂ ਵਿੱਚੋਂ ਮੋਹਰੀ ਰੋਲ ਅਦਾ ਕਰਨ ਵਾਲੀ ਈਟੀਟੀ ਅਧਿਆਪਕ ਯੂਨੀਅਨ ਪੰਜਾਬ ਨੂੰ ਉਸ ਸਮੇਂ ਬਹੁਤ ਵੱਡਾ ਮਾਣ ਹਾਸਲ ਹੋਇਆ ਜਦੋਂ ਜੰਥੇਬੰਦੀ ਦੇ ਤਿੰਨ ਸਟੇਟ ਲੀਡਰਾਂ ਦੇ ਪਰਿਵਾਰਕ ਮੈਂਬਰ ਸਰਬ-ਸੰਮਤੀ ਨਾਲ ਪਿੰਡ ਦੇ ਲੋਕਾਂ ਵੱਲੋਂ ਸਰਪੰਚ ਚੁਣੇ ਗਏ। ਯੂਨੀਅਨ ਦੇ ਸੂਬਾ ਪ੍ਰਧਾਨ ਜਸਵਿੰਦਰ ਸਿੰਘ ਸਿੱਧੂ ਜੋ ਕਿ ਡਾਇਰੈਕਟਰ ਗਮਾਡਾ ਪੰਜਾਬ ਸਰਕਾਰ ਸੇਵਾ ਨਿਭਾ ਰਹੇ ਹਨ, ਉਨ੍ਹਾਂ ਦੱਸਿਆ ਕਿ ਪੰਚਾਇਤੀ ਚੋਣਾਂ 2024 ਵਿੱਚ ਜਿੱਥੇ ਇੱਕ ਪਾਸੇ ਪੂਰੇ ਪੰਜਾਬ ਵਿੱਚ ਚਾਹਵਾਨ ਲੋਕਾਂ ਵੱਲੋਂ ਪਿੰਡ ਦੀ ਸਰਪੰਚੀ ਅਤੇ ਮੈਂਬਰੀ ਲੈਣ ਲਈ ਅੱਡੀ ਚੋਟੀ ਦਾ ਜ਼ੋਰ ਲਗਾਇਆ ਜਾ ਰਿਹਾ ਸੀ, ਉੱਥੇ ਹੀ ਈਟੀਟੀ ਅਧਿਆਪਕ ਯੂਨੀਅਨ ਪੰਜਾਬ ਦੇ ਸੂਬਾ ਸਰਪ੍ਰਸਤ ਰਣਜੀਤ ਸਿੰਘ ਬਾਠ ਦੀ ਧਰਮ ਪਤਨੀ ਰਵਿੰਦਰ ਕੌਰ ਬਾਠ ਨੂੰ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਬਾਠ ਕਲਾਂ ਦਾ ਸਰਬ ਸੰਮਤੀ ਨਾਲ ਸਰਪੰਚ ਚੁਣਿਆ ਗਿਆ। ਉੱਥੇ ਹੀ ਜ਼ਿਲ੍ਹਾ ਰੂਪਨਗਰ ਦੇ ਪਿੰਡ ਬੈਂਸ ਵਿੱਚ ਜੰਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਕਰਮਜੀਤ ਸਿੰਘ ਬੈਂਸ ਦੀ ਪਤਨੀ ਬੀਬੀ ਰੁਪਿੰਦਰ ਕੌਰ ਅਤੇ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਪੱਲ੍ਹਾ ਵਿਖੇ ਯੂਨੀਅਨ ਦੇ ਆਗੂ ਹਰਿੰਦਰ ਸਿੰਘ ਪੱਲ੍ਹਾ ਦੇ ਮਾਤਾ ਜਗਦੀਸ਼ ਕੌਰ ਨੂੰ ਸਰਬ ਸੰਮਤੀ ਨਾਲ ਸਰਪੰਚ ਨਾਮਜ਼ਦ ਕੀਤਾ ਗਿਆ। ਇਹ ਇੱਕ ਜੰਥੇਬੰਦੀ ਵਾਲੀ ਵੱਡੀ ਮਾਣ ਵਾਲੀ ਗੱਲ ਹੈ। ਜਸਵਿੰਦਰ ਸਿੱਧੂ ਨੇ ਦੱਸਿਆ ਕਿ ਇਨ੍ਹਾਂ ਵਿੱਚੋਂ ਕਈ ਪਿੰਡ ਅਜਿਹੇ ਹਨ, ਜ਼ਿੰਨਾ ਵਿੱਚ ਦੇਸ਼ ਦੀ ਅਜ਼ਾਦੀ ਤੋਂ ਬਾਅਦ ਪਹਿਲਾਂ ਵਾਰ ਬਿਨਾਂ ਵੋਟਾਂ ਤੋਂ ਸਰਬਸੰਮਤੀ ਨਾਲ ਲੋਕਾਂ ਵੱਲੋਂ ਸਰਪੰਚ ਚੁਣ ਕੇ ਇੱਕ ਨਵਾਂ ਇਤਿਹਾਸ ਸਿਰਜਿਆ ਹੈ। ਜੰਥੇਬੰਦੀ ਦੇ ਸੂਬਾ ਪ੍ਰੈੱਸ ਸਕੱਤਰ ਰਾਜੇਸ਼ ਕੁਮਾਰ ਬੁਢਲਾਡਾ ਨੇ ਦੱਸਿਆ ਕਿ ਇਸ ਮੌਕੇ ਯੂਨੀਅਨ ਦੇ ਸੂਬਾ ਆਗੂ ਰਛਪਾਲ ਸਿੰਘ ਵੜੈਚ, ਜਨਰਲ ਸਕੱਤਰ ਹਰਜੀਤ ਸਿੰਘ ਸੈਣੀ, ਸੀਨੀਅਰ ਮੀਤ ਪ੍ਰਧਾਨਾਂ ਸਵਰਨਜੀਤ ਸਿੰਘ ਭਗਤਾ, ਬਲਰਾਜ ਸਿੰਘ ਘਲੋਟੀ ਤੇ ਉਂਕਾਰ ਸਿੰਘ ਗੁਰਦਾਸਪੁਰ, ਸਕੱਤਰ ਜਨਰਲ ਬੂਟਾ ਸਿੰਘ ਮੋਗਾ, ਕੁਲਵਿੰਦਰ ਸਿੰਘ ਜਹਾਂਗੀਰ, ਜਸਵਿੰਦਰ ਬਰਗਾੜੀ ਫਰੀਦਕੋਟ, ਜਗਤਾਰ ਸਿੰਘ ਮਨੈਲਾ ਫਤਿਹਗੜ੍ਹ ਸਾਹਿਬ, ਸ਼ਿਵਰਾਜ ਸਿੰਘ ਜਲੰਧਰ, ਸੰਪੂਰਨ ਵਿਰਕ ਫਿਰੋਜ਼ਪੁਰ, ਅਨੂਪ ਸ਼ਰਮਾਂ ਪਟਿਆਲਾ, ਸ਼ਿਵ ਰਾਣਾ ਮੁਹਾਲੀ, ਸਿਰੀ ਰਾਮ ਚੌਧਰੀ ਨਵਾਂਸ਼ਹਿਰ, ਸਾਹਿਬ ਰਾਜਾ ਕੋਹਲੀ ਫਾਜ਼ਿਲਕਾ, ਸੋਮਨਾਥ ਹੁਸ਼ਿਆਰਪੁਰ, ਵਿਪਨ ਲੋਟਾ ਫਿਰੋਜ਼ਪੁਰ, ਚਰਨਜੀਤ ਸਿੰਘ ਵਿਛੋਆ ਅੰਮ੍ਰਿਤਸਰ, ਜੰਥੇਬੰਦੀ ਦੇ ਜ਼ਿਲ੍ਹਾ ਪ੍ਰਧਾਨਾਂ ਪਰਮਜੀਤ ਸਿੰਘ ਮਾਨ ਲੁਧਿਆਣਾ, ਗੁਰਜੀਤ ਸਿੰਘ ਘਨੌਰ ਸੰਗਰੂਰ, ਗੁਰਜੀਤ ਸਿੰਘ ਜੱਸੀ ਬਠਿੰਡਾ, ਗੁਰਪ੍ਰੀਤ ਸਿੰਘ ਬਰਾੜ ਮੁਕਤਸਰ, ਕੁਲਦੀਪ ਸਿੰਘ ਸੱਭਰਵਾਲ ਫਾਜ਼ਿਲਕਾ, ਮਨਮੀਤ ਸਿੰਘ ਰਾਏ ਮੋਗਾ, ਕੇਵਲ ਸਿੰਘ ਹੁੰਦਲ ਜਲੰਧਰ, ਧਰਿੰਦਰ ਬੱਧਣ ਨਵਾਂਸ਼ਹਿਰ, ਗੁਰਜੀਤ ਸੋਢੀ ਫਿਰੋਜ਼ਪੁਰ, ਖੁਸ਼ਵਿੰਦਰ ਬਰਾੜ ਮਾਨਸਾ, ਮੇਜਰ ਸਿੰਘ ਹੁਸ਼ਿਆਰਪੁਰ, ਗੁਰਿੰਦਰ ਸਿੰਘ ਗੁਰਮ ਫਤਿਹਗੜ੍ਹ ਸਾਹਿਬ, ਮੇਜਰ ਸਿੰਘ ਪਟਿਆਲਾ, ਵਰਿੰਦਰ ਅਮਰ ਫਰੀਦਕੋਟ, ਨਵਰੂਪ ਸਿੰਘ ਤਰਨਤਾਰਨ, ਅਰਸ਼ਵੀਰ ਸਿੰਘ ਹੁਸ਼ਿਆਰਪੁਰ, ਸਤਨਾਮ ਸਿੰਘ ਗੁਰਦਾਸਪੁਰ, ਗੁਰਮੇਜ ਸਿੰਘ ਕਪੂਰਥਲਾ, ਗੁਰਪ੍ਰੀਤ ਸਿੰਘ ਅੰਮ੍ਰਿਤਸਰ ਨੇ ਵਧਾਈ ਦਿੱਤੀ।