ਵਾਰਾਣਸੀ: ਪ੍ਰਧਾਨਮੰਤਰੀ ਮੋਦੀ 13 ਦਸੰਬਰ ਨੂੰ ਸ਼੍ਰੀਕਾਸ਼ੀ ਵਿਸ਼ਵਨਾਥ ਧਾਮ ਕੋਰੀਡੋਰ ਦਾ ਉਦਘਾਟਨ ਕਰਨਗੇ। ਇਸ ਮੌਕੇ ਸ਼ਾਨਦਾਰ ਸਮਾਗਮ ਵੀ ਕਰਵਾਇਆ ਜਾਵੇਗਾ, ਜਿਸ ਸਬੰਧੀ ਜ਼ਿਲ੍ਹਾ ਪ੍ਰਸ਼ਾਸਨ ਨੂੰ ਮੁੱਢਲੀ ਸੂਚਨਾ ਭੇਜ ਦਿੱਤੀ ਗਈ ਹੈ। ਸ਼੍ਰੀਕਾਸ਼ੀ ਵਿਸ਼ਵਨਾਥ ਦੇ ਜਲਾਭਿਸ਼ੇਕ ਲਈ ਦੇਸ਼ ਭਰ ਦੀਆਂ ਨਦੀਆਂ ਤੋਂ ਪਾਣੀ ਮੰਗਾਇਆ ਜਾ ਰਿਹਾ ਹੈ। ਲੇਜ਼ਰ ਸ਼ੋਅ ਦੇ ਮਾਧਿਅਮ ਨਾਲ ਸ਼੍ਰੀਕਾਸ਼ੀ ਵਿਸ਼ਵਨਾਥ ਧਾਮ ਕੋਰੀਡੋਰ ਦੀ ਉਸਾਰੀ ਦੀ ਪ੍ਰਗਤੀ ਦਿਖਾਈ ਜਾਵੇਗੀ, ਜਿਸ ’ਚ ਮੰਦਿਰ ਦਾ ਇਤਿਹਾਸ ਤੇ ਰਾਣੀ ਅਹਿਲਿਆਬਾਈ ਦੁਆਰਾ ਕੀਤੇ ਗਏ ਕੰਮਾਂ ਨੂੰ ਸ਼ਾਮਲ ਕੀਤਾ ਜਾਵੇਗਾ। ਸ਼ਾਮ ਨੂੰ ਆਤਿਸ਼ਬਾਜ਼ੀ ਹੋਵੇਗੀ ਜਿਸ ਦੀ ਰੋਸ਼ਨੀ ਨਾਲ ਗੰਗਾ ਘਾਟ ਦਿਵਾਲੀ ਵਾਂਗ ਚਮਕ ਜਾਵੇਗਾ। ਦੇਸ਼ ਦੇ ਵੱਖ-ਵੱਖ ਮੰਦਿਰਾਂ ਦੇ ਪੁਜਾਰੀ ਸ਼ਾਮਲ ਹੋਣਗੇ। ਇਸ ਸਮਾਗਮ ਦਾ ਸਿੱਧਾ ਪ੍ਰਸਾਰਨ ਪੂਰੇ ਦੇਸ਼ ’ਚ ਕੀਤਾ ਜਾਵੇਗਾ। ਇਸ ਦੇ ਤਹਿਤ ਦੇਸ਼ ਦੇ ਕਈ ਮੰਦਰਾਂ ’ਚ ਵੱਡੀ ਐੱਲਈਡੀ ਸਕਰੀਨ ਲਗਾਈ ਜਾਵੇਗੀ ਤਾਂ ਜੋ ਸ਼ਰਧਾਲੂ ਇਸ ਇਤਿਹਾਸਕ ਪਲ ਦੇ ਗਵਾਹ ਬਣ ਸਕਣ। ਇਸ ਨੂੰ ਦੇਖਦੇ ਹੋਏ ਸ਼੍ਰੀਕਾਸ਼ੀ ਵਿਸ਼ਵਨਾਥ ਧਾਮ ਕੋਰੀਡੋਰ ਸਮੇਤ ਕਈ ਪ੍ਰਾਜੈਕਟਾਂ ਨੂੰ ਪੂਰਾ ਕਰਨ ਦੀ ਤਰੀਕ 10 ਦਸੰਬਰ ਤੈਅ ਕਰ ਦਿੱਤੀ ਗਈ ਹੈ।
ਪੀਐੱਮ ਦੇ ਦੋ ਦਿਨ ਰੁਕਣ ਦੀ ਸੰਭਾਵਨਾ
ਸਮਾਗਮ ਨੂੰ ਲੈ ਕੇ ਬਣਾਏ ਜਾ ਰਹੇ ਪ੍ਰੋਗਰਾਮ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਪ੍ਰਧਾਨ ਮੰਤਰੀ ਕਾਸ਼ੀ ’ਚ ਦੋ ਦਿਨ ਰੁਕਣਗੇ। ਤੈਅ ਹੋ ਰਹੇ ਪ੍ਰੋਗਰਾਮਾਂ ਅਨੁਸਾਰ 14 ਦਸੰਬਰ ਨੂੰ ਰਾਸ਼ਟਰੀ ਪੱਧਰੀ ਬੈਠਕ ਹੋਵੇਗੀ, ਜਿਸ ’ਚ ਭਾਜਪਾ ਦੇ ਅਧਿਕਾਰੀ ਸ਼ਾਮਲ ਹੋਣਗੇ। ਤਿਆਰੀਆਂ ਦੇ ਮੱਦੇਨਜ਼ਰ ਕੇਂਦਰ ਤੇ ਸੂਬਾ ਸਰਕਾਰ ਦੇ ਮੰਤਰੀ ਤੇ ਉਚ ਅਧਿਕਾਰੀ ਪਹਿਲਾਂ ਹੀ ਵਾਰਾਣਸੀ ਪਹੁੰਚ ਜਾਣਗੇ।
ਪ੍ਰੋਗਰਾਮ ਦਾ ਵੇਰਵਾ
13 ਦਸੰਬਰ 2021 (ਸਵੇਰੇ 11:30 ਤੋਂ 12.30 ਵਜੇ)
ਸ਼੍ਰੀਕਾਸ਼ੀ ਵਿਸ਼ਵਨਾਥ ਧਾਮ ਦਾ ਉਦਘਾਟਨ ਕੀਤਾ
14 ਦਸੰਬਰ 2021
ਭਾਜਪਾ ਦੇਸ਼ ਦੇ ਸਾਰੇ ਅਹੁਦੇਦਾਰਾਂ ਦੀ ਕਾਨਫਰੰਸ
15 ਦਸੰਬਰ 2021
ਦੇਸ਼ ਦੇ ਸਾਰੇ ਭਾਜਪਾ/ ਸਹਿਯੋਗੀ ਖੇਤਰਾਂ ਦੇ ਮੁੱਖ ਮੰਤਰੀਆਂ ਦੀ ਕਾਨਫਰੰਸ
17 ਦਸੰਬਰ 2021
ਦੇਸ਼ ਦੇ ਸਾਰੇ ਜ਼ਿਲ੍ਹਾ ਪੰਚਾਇਤ ਪ੍ਰਧਾਨਾਂ ਦੀ ਕਾਨਫਰੰਸ
18 ਦਸੰਬਰ 2021
ਦੇਸ਼ ਦੇ ਸਾਰੇ ਧਾਰਮਿਕ ਆਗੂਆਂ ਦੀ ਕਾਨਫਰੰਸ
19 ਦਸੰਬਰ 2021
ਕਾਸ਼ੀ ਵਿਸ਼ਵਨਾਥ ਮੰਦਰ ਦੇ ਸ਼ਾਨਦਾਰ ਇਤਿਹਾਸ ਬਾਰੇ ਵਿਦਵਾਨਾਂ ਦੀ ਕਾਨਫਰੰਸ
ਕਾਸ਼ੀ ਵਿਸ਼ਵਨਾਥ ਧਾਮ ਦੇ ਸ਼ਾਨਦਾਰ ਇਤਿਹਾਸ ਅਤੇ ਵਰਤਮਾਨ ਰੂਪ ‘ਤੇ ਆਧਾਰਿਤ
ਕਿਤਾਬ ਰਿਲੀਜ਼ ਕੀਤੀ ਗਈ
20 ਦਸੰਬਰ 2021
ਉੱਤਰ ਪ੍ਰਦੇਸ਼ ਕੈਬਨਿਟ ਦੀ ਮੀਟਿੰਗ
16 ਦਸੰਬਰ 2021
ਦੇਸ਼ ਦੇ ਸਾਰੇ ਮੇਅਰਾਂ ਦੀ ਕਾਨਫਰੰਸ
21 ਦਸੰਬਰ 2021
ਪ੍ਰਧਾਨ ਮੰਤਰੀ ਦੀ ਮੌਜੂਦਗੀ ਵਿੱਚ ਸੂਬੇ ਦੀ ਆਰਥਿਕ ਪੁਨਰ ਸੁਰਜੀਤੀ ਲਈ ਜੀਰੋ
ਬਜਟ ਖੇਤੀ ‘ਤੇ ਰਾਸ਼ਟਰੀ ਸੈਮੀਨਾਰ
22 ਦਸੰਬਰ 2021
ਇਤਿਹਾਸਕਾਰਾਂ ਦੀ ਕਾਨਫਰੰਸ
23 ਦਸੰਬਰ 2021
ਦੇਸ਼ ਦੇ ਸਾਰੇ ਪ੍ਰਸਿੱਧ ਯਾਤਰਾ/ਬਲੌਗ ਲੇਖਕਾਂ ਦੀ ਕਨਵੈਨਸ਼ਨ
24 ਦਸੰਬਰ 2021
ਦੇਸ਼ ਦੇ ਸਾਰੇ ਰਿਮੋਟ ਆਪਰੇਟਰਾਂ ਦੀ ਕਾਨਫਰੰਸ
26 ਦਸੰਬਰ 2021
ਸੰਪਾਦਕਾਂ ਅਤੇ ਮੀਡੀਆ ਪ੍ਰਤੀਨਿਧਾਂ ਦੀ ਕਾਨਫਰੰਸ