ਵਾਈ.ਐੱਸ. ਪਬਲਿਕ ਸਕੂਲ ਦੀ ਖਿਡਾਰਨ ਦਾ ਰਾਜ ਪੱਧਰੀ ਨੈੱਟਬਾਲ ਚੈਂਪੀਅਨਸ਼ਿਪ ਵਿੱਚ ਸ਼ਾਨਦਾਰ ਪ੍ਰਦਰਸ਼ਨ
ਬਰਨਾਲਾ,18,ਅਕਤੂਬਰ /-ਕਰਨਪ੍ਰੀਤ ਕਰਨ
ਵਾਈ.ਐੱਸ. ਪਬਲਿਕ ਸਕੂਲ ਭਾਰਤ ਦੇ ਚੋਟੀ ਦੇ 50 ਸਕੂਲਾਂ ਵਿੱਚੋਂ ਇੱਕ ਹੈ। ਵਾਈ.ਐੱਸ. ਪਬਲਿਕ ਸਕੂਲ ਇਲਾਕੇ ਦੇ ਵਿਦਿਆਰਥੀਆਂ ਨੂੰਖੇਡਾਂ ਦੇ ਪ੍ਰਦਰਸ਼ਨ ਅਤੇ ਮੌਕੇ ਦੇਣ ਲਈ ਜਾਣਿਆ ਜਾਂਦਾ ਹੈ। ਲਗਾਤਾਰ ਕੋਸ਼ਿਸ਼ਾਂ, ਅਭਿਆਸ ਅਤੇ ਮੌਕਿਆਂ ਨਾਲ ਵਾਈ.ਐੱਸ. ਪਬਲਿਕ ਸਕੂਲਦੇ ਖਿਡਾਰੀ ਵੱਖ-ਵੱਖ ਖੇਡਾਂ ਵਿੱਚ ਹੁਣ ਤੱਕ 6434 ਮੈਡਲ ਜਿੱਤ ਚੁੱਕੇ ਹਨ। ਇਸ ਵਾਰ ਵੀ ਵਾਈ.ਐੱਸ. ਪਬਲਿਕ ਸਕੂਲ ਦੀ ਖਿਡਾਰਨ ਨੇ ਰਾਜ ਪੱਧਰੀ ਨੈੱਟਬਾਲ ਖੇਡਾਂ ਵਿੱਚ ਪਹਿਲਾ ਸਥਾਨ ਹਾਸਲ ਕੀਤਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਦੇ ਸਪੋਰਟਸ ਡਾਇਰੈਕਟਰ
ਜਤਿੰਦਰਜੀਤ ਸਿੰਘ ਨੇ ਦੱਸਿਆ ਕਿ ਰਾਜ ਪੱਧਰੀ ਨੈੱਟਬਾਲ ਚੈਂਪੀਅਨਸ਼ਿਪ ਵਿੱਚ ਨੈੱਟਬਾਲ ਖਿਡਾਰਨ ਨੇ ਪਹਿਲਾ ਸਥਾਨ ਹਾਸਲ ਕੀਤਾ ਅਤੇ ਸੋਨ ਤਗਮਾ ਜਿੱਤਿਆ। ਇਹ ਚੈਂਪੀਅਨਸ਼ਿਪ ਤਰਨਤਾਰਨ ਵਿਖੇ ਕਰਵਾਈ ਗਈ। ਇਸ ਚੈਂਪੀਅਨਸ਼ਿਪ ਵਿੱਚ ਕੋਚ ਅਮਰੀਕ ਖਾਨ ਦੀ ਅਗਵਾਈ ਹੇਠ ਵਾਈ.ਐੱਸ. ਪਬਲਿਕ ਸਕੂਲ ਦੀ ਖਿਡਾਰਨ ਖੁਸ਼ਪ੍ਰੀਤ ਕੌਰ ਨੇ ਅੰਡਰ-19 ਵਰਗ ਵਿੱਚ ਭਾਗ ਲਿਆ ਅਤੇ ਸੋਨ ਤਗਮਾ ਜਿੱਤਿਆ। ਪ੍ਰਿੰਸੀਪਲ ਅੰਜਿਤਾ ਦਾਹੀਆ ਤੇ ਵਾਈਸ ਪ੍ਰਿੰਸੀਪਲ ਸਚਿਨ ਗੁਪਤਾ ਨੇ ਖਿਡਾਰਨ, ਉਸ ਦੇ ਮਾਪਿਆਂ ਤੇ ਕੋਚ ਸਹਿਬਾਨ ਨੂੰ ਜਿੱਤ ਦੀ ਵਧਾਈ ਦਿੱਤੀ