ਪੀਣ ਵਾਲੇ ਪਾਣੀ ਅਤੇ ਗੰਦੇ ਪਾਣੀ ਦੇ ਨਿਕਾਸ ਪਹਿਲ ਦੇ ਅਧਾਰ ਤੇ ਹੋਵੇਗਾ: ਪੋਹਲੋਜੀਤ
ਸਰਦੂਲਗੜ 17 ਅਕਤੂਬਰ ਗੁਰਜੰਟ ਸਿੰਘ ਬਾਜੇਵਾਲੀਆ
ਵਿਧਾਨ ਸਭਾ ਹਲਕਾ ਸਰਦੂਲਗੜ ਦੇ ਪਿੰਡ ਬਾਜੇਵਾਲਾ ਵਿਖੇ ਦੂਸਰੀ ਵਾਰ ਇੱਕ ਵੱਡੀ ਲੀਡ 832 ਵੋਟਾਂ ਦੇ ਫਰਕ ਨਾਲ ਪੋਹਲੋਜੀਤ ਸਿੰਘ ਸਰਪੰਚ ਬਣ ਗਏ ਹਨ। ਜਿਨਾਂ ਨੂੰ ਕੁੱਲ ਵੋਟਾਂ 1396 ਪਈਆਂ ਹਨ,ਉਹਨਾਂ ਦੇ ਮੁਕਾਬਲੇ ਅਕਾਲੀ ਦਲ ਵਜੋਂ ਬਲਦੇਵ ਸਿੰਘ ਖੱਟੜਾ ਨੂੰ 564, ਆਮ ਪਾਰਟੀ ਵਜੋਂ ਬਲਵੀਰ ਸਿੰਘ ਬੀਰਾ ਨੂੰ 382, ਆਜ਼ਾਦ ਵਜੋਂ ਮੱਖਣ ਸਿੰਘ ਨੂੰ 196, ਗੁਰਮੀਤ ਕੌਰ ਪਤਨੀ ਪੋਹਲੋਜੀਤ ਸਿੰਘ ਨੂੰ 28 ਮਿਲੀਆਂ ਹਨ । ਦੱਸ ਦੇਈਏ ਕਿ ਪਿੰਡ ਦੀਆਂ 3470 ਵੋਟਾਂ ਚੋਂ 2700 ਵੋਟਾਂ ਪੋਲ ਹੋਈਆਂ ਹਨ ,ਜਿਨਾਂ ਵਿੱਚੋਂ 134 ਵੋਟਾਂ ਵੱਖ ਵੱਖ ਕਾਰਨਾਂ ਕਰਕੇ ਰੱਦ ਹੋ ਗਈਆਂ ਹਨ। ਪਿੰਡ ਬਾਜੇਵਾਲਾ ਵਿਖੇ ਸਮੁੱਚੀ ਪੰਚਾਇਤ ਨੇ ਆਪਣੀ ਜਿੱਤ ਦੀ ਖੁਸ਼ੀ ਚ ਪਿੰਡ ਦੇ ਗੁਰਦੁਆਰਾ ਪ੍ਰੇਮ ਸਾਗਰ ਵਿਖੇ ਸ਼ੁਕਰਾਨੇ ਵਜੋਂ ਸ੍ਰੀ ਸੁਖਮਨੀ ਸਾਹਿਬ ਦੇ ਭੋਗ ਪਾਏ ਗਏ। ਭੋਗ ਉਪਰੰਤ ਸਰਪੰਚ ਪੋਹਲੋਜੀਤ ਸਿੰਘ ਨੇ ਕਿਹਾ ਕਿ ਸਮੁੱਚੇ ਪਿੰਡ ਦੇ ਵਿਕਾਸ ਲਈ ਉਹ ਯਤਨਸ਼ੀਲ ਰਹਿਣਗੇ। ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਪਿੰਡ ਬਾਜੇਵਾਲਾ ਨੂੰ ਜ਼ਿਲਾ ਮਾਨਸਾ ਦਾ ਮੋਹਰੀ ਪਿੰਡ ਬਣਾਉਣ ਦੀ ਕੋਸ਼ਿਸ਼ ਕਰਨਗੇ। ਉਹਨਾਂ ਕਿਹਾ ਕਿ ਪਿੰਡ ਵਿੱਚ ਪੀਣ ਵਾਲੇ ਪਾਣੀ ਅਤੇ ਗੰਦੇ ਪਾਣੀ ਦਾ ਨਿਕਾਸ ਕਰਨਗੇ। ਉਨਾਂ ਵਿਸ਼ੇਸ਼ ਤੌਰ ਤੇ ਕਿਹਾ ਕਿ ਅੱਜ ਦੀ ਨੌਜਵਾਨ ਪੀੜੀ ਨਸ਼ਿਆਂ ਦੀ ਭਿਆਨਕ ਬਿਮਾਰੀ ਦਾ ਸਿਕਾਰ ਹੋ ਰਹੀ ਹੈ, ਜਿੱਥੇ ਉਹ ਪਿੰਡ ਚੋਂ ਨਸ਼ੇ ਦੇ ਖਾਤਮੇ ਲਈ ਕਦਮ ਚੁੱਕਣਗੇ। ਉਥੇ ਪੂਰੀ ਪੰਚਾਇਤ ਨਸ਼ੇ ਖੋਰੀ ਦਾ ਧੰਦਾ ਕਰਨ ਵਾਲਿਆਂ ਦਾ ਸਾਥ ਨਹੀਂ ਦੇਵੇਗਾ।ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਆਦਿ ਪਿੰਡ ਵਾਸੀਆਂ ਨੇ ਸਰਪੰਚ ਅਤੇ ਪੰਚਾਂ ਦਾ ਸਿਰੋਪਾਓ ਪਾ ਕੇ ਸਨਮਾਨ ਕੀਤਾ। ਚੁਣੀ ਗਈ ਪੰਚਾਇਤ ਦੇ ਸਰਪੰਚ ਪੋਹਲੋਜੀਤ ਸਿੰਘ, ਵਾਰਡ ਨੰਬਰ 1 ਦੇ ਸੁਖਦੇਵ ਸਿੰਘ ਪੰਚ,ਵਾਰਡ ਨੰਬਰ 2 ਬਲਜਿੰਦਰ ਸਿੰਘ ਪੰਚ, ਵਾਰਡ ਨੰਬਰ 3 ਬਲਜੀਤ ਕੌਰ ਪੰਚ ਪਤਨੀ ਕਰਨੈਲ ਸਿੰਘ, ਵਾਰਡ ਨੰਬਰ 4 ਦੇ ਪਰਮਜੀਤ ਕੌਰ ਪੰਚ ਪਤਨੀ ਰਾਜਵਿੰਦਰ ਸਿੰਘ ਰਾਜਾ, ਵਾਰਡ ਨੰਬਰ 5 ਦੇ ਗੁਰਪ੍ਰੀਤ ਕੌਰ ਪੰਚ ਪਤਨੀ ਗੁਰਪ੍ਰੀਤ ਸਿੰਘ ਮੋਹਣੀ, ਵਾਰਡ ਨੰਬਰ 6 ਦੇ ਪਰਮਜੀਤ ਬੇਗਮ ਪੰਚ ਪਤਨੀ ਜਗਦੇਵ ਖਾਨ ਉਰਫ ਗੇਲੀ, ਵਾਰਡ ਨੰਬਰ 7 ਦੇ ਬਾਬੂ ਸਿੰਘ ਪੰਚ, ਵਾਰਡ ਨੰਬਰ 8 ਦੇ ਜਗਤਾਰ ਸਿੰਘ ਪੰਚ, ਵਾਰਡ ਨੰਬਰ 9 ਦੇ ਗੁਰਚੇਤ ਸਿੰਘ ਪੁੱਤਰ ਮਿੱਠੂ ਸਿੰਘ ਆਦਿ ਚੁਣੇ ਗਏ ਹਨ।