ਸਰਪੰਚ ਜਸਪਾਲ ਸਿੰਘ ਫੌਜੀ ਵੱਲੋਂ ਘਰ ਘਰ ਜਾ ਕੇ ਵੋਟਰਾਂ ਦਾ ਕੀਤਾ ਧੰਨਵਾਦ।



ਸਰਪੰਚ ਜਸਪਾਲ ਸਿੰਘ ਫੌਜੀ ਵੱਲੋਂ ਘਰ ਘਰ ਜਾ ਕੇ ਵੋਟਰਾਂ ਦਾ ਕੀਤਾ ਧੰਨਵਾਦ।

ਮੋੜ ਮੰਡੀ 17 ਅਕਤੂਬਰ ਮਨਪ੍ਰੀਤ ਖੁਰਮੀ ਪੀਰਕੋਟੀਆ
ਪਿਛਲੇ ਦਿਨੀ ਹੋਈਆਂ ਪੰਚਾਇਤੀ ਚੋਣਾਂ ਵਿੱਚ ਪਿੰਡ ਪੀਰਕੋਟ ਦੇ ਵੋਟਰਾਂ ਵੱਲੋਂ ਸਰਦਾਰ ਜਸਪਾਲ ਸਿੰਘ ਫੌਜੀ ਨੂੰ ਪਿੰਡ ਦੇ ਸਰਪੰਚ ਵਜੋਂ ਪਿੰਡ ਦੀ ਜਿੰਮੇਵਾਰੀ ਦਿੱਤੀ ਗਈ। ਅੱਜ ਸਮੁੱਚੇ ਨਗਰ ਨੂੰ ਨਾਲ ਲੈ ਕੇ ਪਹਿਲਾਂ ਗੁਰੂ ਘਰ ਜਾ ਕੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸ਼ੁਕਰਾਨਾ ਕੀਤਾ ਗਿਆ ਅਤੇ ਅਰਦਾਸ ਕਰਨ ਉਪਰੰਤ ਕਾਫਲੇ ਦੇ ਰੂਪ ਵਿੱਚ ਘਰ ਘਰ ਜਾ ਕੇ ਲੋਕਾਂ ਦਾ ਧੰਨਵਾਦ ਕੀਤਾ ਗਿਆ ।ਇਸ ਸਮੇਂ ਚੁਣੀ ਗਈ ਪਿੰਡ ਦੀ ਸਮੁੱਚੀ ਪੰਚਾਇਤ ਅਤੇ ਪਿੰਡ ਦੇ ਮੋਹਤਬਰ ਵਿਅਕਤੀ ਉਹਨਾਂ ਦੇ ਨਾਲ ਸਨ। ਇਸ ਮੌਕੇ ਸਾਡੇ ਪੱਤਰਕਾਰ ਮਨਪ੍ਰੀਤ ਖੁਰਮੀ ਪੀਰਕੋਟੀਆ ਨਾਲ ਗੱਲਬਾਤ ਕਰਦੇ ਹੋਏ ਨਵ ਨਿਯੁਕਤ ਸਰਪੰਚ ਸਰਦਾਰ ਜਸਪਾਲ ਸਿੰਘ ਫੌਜੀ ਨੇ ਕਿਹਾ ਕਿ ਲੋਕਤਾਂਤਰਿਕ ਸਿਸਟਮ ਵਿੱਚ ਹਰ ਇੱਕ ਵਿਅਕਤੀ ਨੂੰ ਚੋਣ ਲੜਨ ਦਾ ਅਧਿਕਾਰ ਹੈ ਤੇ ਲੋਕਾਂ ਵੱਲੋਂ ਦਿੱਤਾ ਗਿਆ ਫਤਵਾ ਹਰ ਇੱਕ ਲਈ ਮੰਨਣ ਯੋਗ ਹੁੰਦਾ ਹੈ । ਬੇਸ਼ੱਕ ਲੋਕਾਂ ਨੇ ਮੇਰੇ ਹੱਕ ਵਿੱਚ ਫਤਵਾ ਦੇ ਕੇ ਮੈਨੂੰ ਸਰਪੰਚ ਚੁਣਿਆ ਹੈ ਇਸ ਲਈ ਜਿੱਥੇ ਮੈਂ ਸਮੁੱਚੇ ਨਗਰ ਦਾ ਧੰਨਵਾਦ ਕਰਦਾ ਹਾਂ ਉੱਥੇ ਹੀ ਮੇਰੇ ਵਿਰੁੱਧ ਚੋਣ ਲੜਨ ਵਾਲੇ ਉਮੀਦਵਾਰ ਦਾ ਵੀ ਧੰਨਵਾਦ ਕਰਦਾ ਹਾਂ ਜਿੰਨਾ ਨੇ ਕਿਸੇ ਕਿਸਮ ਦਾ ਝਗੜਾ ਜਾਂ ਹੰਗਾਮਾ ਨਾ ਕਰਕੇ ਲੋਕਤੰਤਰ ਅਤੇ ਪਿੰਡ ਦੀ ਭਾਈਚਾਰਕ ਸਾਂਝ ਨੂੰ ਕਾਇਮ ਰੱਖਣ ਵਿੱਚ ਆਪਣਾ ਯੋਗਦਾਨ ਪਾਇਆ ਹੈ ।ਇਸ ਲਈ ਮੈਂ ਵਿਸਵਾਸ ਦਿਵਾਉਂਦਾ ਹਾਂ ਕਿ ਪਿੰਡ ਦੇ ਹਰ ਇੱਕ ਵਰਗ ਨੂੰ ਨਾਲ ਲੈ ਕੇ ਪਿੰਡ ਦਾ ਸਰਬ ਪੱਖੀ ਵਿਕਾਸ ਕਰਨ ਲਈ ਦਿਨ ਰਾਤ ਇੱਕ ਕਰ ਦੇਵਾਂਗੇ ਪਿੰਡ ਦੇ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਕੇ ਪਿੰਡ ਨੂੰ ਨਸ਼ਾ ਮੁਕਤ ਕਰਾਂਗੇ, ਸਿੱਖਿਆ ਦੇ ਖੇਤਰ ਵਿੱਚ ਸੁਧਾਰ ਕੀਤਾ ਜਾਣਗੇ ,ਪੀਣ ਵਾਲੇ ਪਾਣੀ ਦਾ ਉਚੇਚਾ ਪ੍ਰਬੰਧ ਕੀਤਾ ਜਾਵੇਗਾ ,ਪਿੰਡ ਦੇ ਛੋਟੇ ਮੋਟੇ ਝਗੜੇ ਪਿੰਡ ਵਿੱਚ ਹੀ ਨਿਬੇੜੇ ਜਾਣਗੇ ਅਤੇ ਸਾਰੇ ਕੰਮ ਗ੍ਰਾਮ ਸਭਾ ਵਿੱਚ ਪ੍ਰਵਾਨਗੀ ਲੈਣ ਉਪਰੰਤ ਹੀ ਸ਼ੁਰੂ ਕੀਤੇ ਜਾਣਗੇ। ਇਸ ਦੌਰਾਨ ਉਹਨਾਂ ਨਾਲ ਚੱਲਣ ਵਾਲੇ ਨਵ ਨਿਯੁਕਤ ਪੰਚਾਇਤ ਮੈਂਬਰਾਂ ਵੱਲੋਂ ਵਿਸ਼ਵਾਸ ਦਵਾਇਆ ਗਿਆ ਕਿ ਉਹ ਹਰ ਕੰਮ ਸਰਪੰਚ ਸਾਹਿਬ ਦੇ ਮੋਢੇ ਨਾਲ ਮੋਢਾ ਜੋੜ ਕੇ ਨੇਪਰੇ ਚੜਾਉਣ ਵਿੱਚ ਆਪਣਾ ਸੰਪੂਰਨ ਸਹਿਯੋਗ ਦੇਣਗੇ । ਇਸ ਮੌਕੇ ਸਮੁੱਚੇ ਨਗਰ ਨਿਵਾਸੀਆਂ ਵੱਲੋਂ ਆਪੋ ਆਪਣੇ ਘਰਾਂ ਅੱਗੇ ਸਮੁੱਚੀ ਪੰਚਾਇਤ ਦਾ ਸਰੋਪੇ ਅਤੇ ਹਾਰ ਪਾ ਕੇ ਸਵਾਗਤ ਕੀਤਾ ਗਿਆ ਅਤੇ ਕਈ ਪੜਾਵਾਂ ਤੇ ਠੰਡੇ ਅਤੇ ਚਾਹ ਦਾ ਪ੍ਰਬੰਧ ਵੀ ਕੀਤਾ ਗਿਆ ਇਸ ਤਰਾਂ ਪਿੰਡ ਪੀਰਕੋਟ ਦੀ ਪੰਚਾਇਤੀ ਚੋਣ ਪੁਰ ਅਮਨ ਅਮਾਨ ਨਾਲ ਨੇਪਰੇ ਚੜੀ। ਵਾਰਡ ਨੰਬਰ 1 ਅਜੈਬ ਸਿੰਘ ਫੌਜੀ,ਵਾਰਡ ਨੰਬਰ 2 ਕਰਮਜੀਤ ਕੌਰ ਵਾਰਡ,  ਨੰਬਰ 3 ਜਗਦੀਸ ਰਾਮ,
ਵਾਰਡ ਨੰਬਰ 4 ਗੁਰਜੀਤ ਕੌਰ, ਵਾਰਡ ਨੰਬਰ 5 ਗੁਰਪ੍ਰੀਤ ਸਿੰਘ ਗੁਰੀ ਖਾਲਸਾ,ਵਾਰਡ ਨੰਬਰ 6 ਡਾ ਜਸਪ੍ਰੀਤ,ਵਾਰਡ ਨੰਬਰ 7 ਛਿੰਦਰ ਪਾਲ ਕੌਰÐ