ਖੇਵਟ ਵੱਲੋਂ ਭਗਵਾਨ ਰਾਮ ਜੀ ਨੂੰ ਸਰਿਓ ਨਦੀ ਪਾਰ ਕਰਵਾਉਣ ਦੇ ਦ੍ਰਿਸ਼ ਨੇ ਲੋਕਾਂ ਦਾ ਮਨ ਮੋਹਿਆ, ਰਾਮਲੀਲਾ ਗਰਾਊਂਡ ਵਿੱਚ ਲੋਕਾਂ ਦਾ ਭਾਰੀ ਇਕੱਠ 

ਬੁਢਲਾਡਾ 8 ਅਕਤੂਬਰ (ਦਵਿੰਦਰ ਸਿੰਘ ਕੋਹਲੀ) ਸ਼੍ਰੀ ਰਾਮ ਚਰਿਤ ਮਾਨਸ ਦੇ ਆਧਾਰਿਤ ਅੱਜ ਰਾਮ ਲੀਲਾ ਗਰਾਊਂਡ ਚ ਛੇਵੇਂ ਦਿਨ ਖੇਵਟ ਵੱਲੋਂ ਭਗਵਾਨ ਰਾਮ ਜੀ ਨੂੰ ਸਰਿਓ ਨਦੀ ਪਾਰ ਦਾ ਪ੍ਰਸਾਰਨ ਕੀਤਾ ਗਿਆ। ਭਗਵਾਨ ਸ਼੍ਰੀ ਰਾਮ ਜੀ ਦੀ ਆਰਤੀ ਉਪਰੰਤ ਉਦਘਾਟਨ ਸਤੀਸ਼ ਸਿੰਗਲਾ ਚੇਅਰਮੈਂਨ ਮਾਰਕੀਟ ਕਮੇਟੀ ਨੇ ਕੀਤਾ। ਵਿਸੇਸ਼ ਤੌਰ ਤੇ ਮਾਈ ਪ੍ਰਕਾਸ਼ੋ ਦੇ ਚੇਲੇ ਮਹੰਤ ਝਾਂਜਰ ਤੇ ਜੋਤੀ ਮਹੰਤ ਸੁਨਾਮ ਪੁਹਚੇ । ਰਾਮ ਲੀਲਾ ਦੇ ਪਾਤਰਾਂ ਨੇ ਖੇਵਟ ਵੱਲੋਂ ਭਗਵਾਨ ਰਾਮ ਜੀ ਨੂੰ ਸਰਿਓ ਨਦੀ ਪਾਰ ਦੇ ਦ੍ਰਿਸ਼ ਨੇ ਲੋਕਾਂ ਨੂੰ ਆਪਣੇ ਵੱਲ ਆਕਰਸ਼ਿਤ ਕੀਤਾ। ਇਸ ਮੌਕੇ ਬੋਲਦਿਆਂ ਪ੍ਰਧਾਨ ਸੱਤਪਾਲ ਨੇ ਕਿਹਾ ਕਿ ਸ਼੍ਰੀ ਰਾਮ ਜੀ ਲੀਲਾ ਰਾਹੀਂ ਸਾਡੀ ਨਵੀਂ ਪੀੜ੍ਹੀ ਨੂੰ ਇੱਕ ਚੰਗੀ ਸੇਧ ਮਿਲਦੀ ਹੈ। ਉਨ੍ਹਾਂ ਕਿਹਾ ਕਿ ਸਾਨੂੰ ਆਪਣੇ ਧਰਮ ਅਤੇ ਇਤਿਹਾਸ ਨਾਲ ਜੁੜਨਾ ਚਾਹੀਦਾ ਹੈ। ਉਨ੍ਹਾਂ ਰਾਮ ਲੀਲਾ ਦੇ ਕਲਾਕਾਰ ਦੀ ਪ੍ਰਸ਼ੰਸ਼ਾ ਕਰਦੇ ਹੋਏ ਕਿਹਾ ਕਿ ਸਾਰੇ ਹੀ ਕਲਾਕਾਰ ਆਪਣੀ ਪਾਤਰ ਦੀ ਭੂਮਿਕਾ ਬਾਖੂਭੀ ਨਿਭਾ ਰਹੇ ਹਨ। ਉਨ੍ਹਾਂ ਕਿਹਾ ਕਿ ਸਾਨੂੰ ਮਰਿਆਦਾ ਪ੍ਰਸ਼ੋਤਮ ਭਗਵਾਨ ਰਾਮ ਜੀ ਦੇ ਨਕਸ਼ੇ ਕਦਮਾ ਤੇ ਚੱਲਣਾ ਚਾਹੀਦਾ ਹੈ ਅਤੇ ਆਪਣੀ ਜਿੰਦਗੀ ਚ ਗਲਤ ਕੰਮ ਜੋ ਕਿਸੇ ਨੂੰ ਦੁੱਖ ਪਹੁੰਚਾਉਂਦਾ ਹੈ ਉਸ ਨੂੰ ਨਹੀਂ ਕਰਨਾ ਚਾਹੀਦਾ ਹੈ ਜਿਸ ਨਾਲ ਸਭ ਦੀ ਖੁਸ਼ੀ ਤੇ ਖੁਸ਼ਹਾਲੀ ਆਵੇਗੀ। ਇਸ ਮੌਕੇ ਰਾਮ ਨਾਟਕ ਕਲੱਬ ਵੱਲੋਂ ਮਹੰਤ ਝਾਂਜਰ ਨੂੰ ਯਾਦਗਾਰੀ ਚਿੰਨ੍ਹ ਨਾਲ ਸਨਮਾਣਿਤ ਕੀਤਾ ਗਿਆ। ਇਸ ਮੌਕੇ ਕਾਰਜਕਾਰੀ ਪ੍ਰਧਾਨ ਸੰਕੇਤ ਬਿਹਾਰੀ, ਮਾਂਗੇ ਰਾਮ, ਐਡਵੋਕੇਟ ਰਮਨ ਗਰਗ, ਓਮ ਪ੍ਰਕਾਸ਼, ਇੰਦਰਸੈਣ, ਵਾਈਸ ਸੈਕਟਰੀ ਸੱਜਣ ਕੁਮਾਰ, ਆਦਿ ਹਾਜਰ ਸਨ।