ਪਿੰਡ ਕੋਰਵਾਲਾ, ਪਿੰਡ ਲਾਲਿਆਂ ਵਾਲੀ ਚ ਸਰਬ ਸੰਮਤੀ ਨਾਲ ਪੰਚ ਬਣੇ , 

 

ਕੋਰਵਾਲਾ ਅਤੇ ਲਾਲਿਆਂ ਵਾਲੀ ਵਿਖੇ 15 ਅਕਤੂਬਰ ਨੂੰ ਸਰਪੰਚੀ ਦੀ ਚੋਣ ਹੋਵੇਗੀ

ਸਰਦੂਲਗੜ 8 ਅਕਤੂਬਰ ਗੁਰਜੰਟ ਸਿੰਘ  

ਪਿੰਡ ਕੋਰਵਾਲਾ ਵਿਖੇ ਪੰਚਾਇਤੀ ਚੋਣਾਂ ਚ ਪੰਚਾਂ ਦੀ ਸਰਬ ਸੰਮਤੀ ਹੋ ਗਈ ਹੈ। ਮਿਲੇ ਵੇਰਵਿਆਂ ਅਨੁਸਾਰ ਪਿਛਲੇ ਪਲਾਨ ਚ ਬਲਵੰਤ ਸਿੰਘ ਮਾਨ ਨੂੰ ਪਿੰਡ ਵਾਸੀਆਂ ਨੇ ਜਿੱਥੇ ਸਰਬ ਸੰਮਤੀ ਨਾਲ ਸਰਪੰਚ ਚੁਣਿਆ ਸੀ, ਉੱਥੇ ਹੁਣ ਉਸ ਦੇ ਬੇਟੇ ਜਗਸੀਰ ਸਿੰਘ ਜੱਗੀ ਮਾਨ ਵਾਰਡ ਨੰਬਰ 6 ਸਮੇਤ ਬਲਵਿੰਦਰ ਸਿੰਘ ਪੁੱਤਰ ਦਰਸ਼ਨ ਸਿੰਘ ਵਾਰਡ ਨੰਬਰ 7 ,ਲਖਵਿੰਦਰ ਕੌਰ ਪਤਨੀ ਮੱਖਣ ਸਿੰਘ ਵਾਰਡ ਨੰਬਰ 4,ਨਵਜੋਤ ਕੌਰ ਪਤਨੀ ਕੁਲਦੀਪ ਸਿੰਘ ਵਾਰਡ ਨੰਬਰ 5, ਕੁਲਵੰਤ ਸਿੰਘ ਪੁੱਤਰ ਨੰਦਾ ਸਿੰਘ ਵਾਰਡ ਨੰਬਰ 1 ,ਮਨਪ੍ਰੀਤ ਕੌਰ ਪਤਨੀ ਸਰਬਜੀਤ ਸਿੰਘ ਵਾਰਡ ਨੰਬਰ 2 , ਅਮਨਜੀਤ ਕੌਰ ਪਤਨੀ ਸੁੱਖਵਿੰਦਰ ਸਿੰਘ ਵਾਰਡ ਨੰਬਰ 3 ਸਰਬ ਸੰਮਤੀ ਨਾਲ ਪੰਚ ਚੁਣੇ ਹਨ।ਜਦਕਿ ਪਰਮਜੀਤ ਕੌਰ ਪਤਨੀ ਮੇਜਰ ਸਿੰਘ ,ਕਰਮਜੀਤ ਕੌਰ ਪਤਨੀ ਮਹਿੰਦਰ ਸਿੰਘ,ਮਨਜੀਤ ਕੌਰ ਪਤਨੀ ਹਰਬੰਸ ਸਿੰਘ ਸਰਪੰਚੀ ਦੀ ਚੋਣ ਲੜਣਗੇ। ਚੁਣੇ ਹੋਏ ਮੈਂਬਰਾਂ ਨੇ ਪਿੰਡ ਵਾਸੀਆਂ ਦਾ ਧੰਨਵਾਦ ਕੀਤਾ ਅਤੇ ਪਿੰਡ ਵਾਸੀਆਂ ਵੱਲੋਂ ਉਹਨਾਂ ਨੂੰ ਗਲਾਂ ਚ ਹਾਰ ਪਾ ਕੇ ਸਨਮਾਨ ਦਿੱਤਾ ਗਿਆ ।

ਪਿੰਡ ਦੇ ਸਰਬ ਸੰਮਤੀ ਨਾਲ ਚੁਣੇ ਪੰਚਾਇਤ ਮੈਂਬਰ ਜਗਸੀਰ ਸਿੰਘ ਜੱਗੀ ਮਾਨ ਨੂੰ ਜਿਥੇ ਪਹਿਲਾਂ ਸਰਬਸੰਮਤੀ ਨਾਲ ਸਰਪੰਚ ਚੁਣਿਆ ਸੀ ਉਥੇ ਹੁਣ ਮੈਂਬਰਾਂ ਨੇ ਵਿਸ਼ਵਾਸ਼ ਦਿਵਾਇਆ ਹੈ ਕਿ ਉਹ ਪਿੰਡ ਦੇ ਵਿਕਾਸ ਲਈ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਵਿਕਾਸ ਕਰਨ ਚ ਤਰਜੀਹ ਦੇਣਗੇ। ਆਉਣ ਵਾਲੀ 15 ਅਕਤੂਬਰ ਨੂੰ ਪਿੰਡ ਕੋਰਵਾਲਾ ਵਿਖੇ ਸਿਰਫ ਸਰਪੰਚੀ ਦੀ ਚੋਣ ਲਈ ਵੋਟਾਂ ਪੈਣਗੀਆਂ।

ਇਸੇ ਤਰ੍ਹਾਂ ਹੀ ਪਿੰਡ ਲਾਲਿਆਂਵਾਲੀ ਵਿਖੇ 15ਅਕਤੂਬਰ ਨੂੰ ਹੋਣ ਵਾਲੀਆਂ ਪੰਚਾਇਤੀ ਚੋਣਾਂ ਸੰਬੰਧੀ ਪਿੰਡ ਵਾਸੀਆਂ ਨੇ ਸਰਬਸੰਮਤੀ ਨਾਲ 6 ਵਿਅਕਤੀਆਂ ਨੂੰ ਪੰਚ ਚੁਣ ਲਿਆ ਗਿਆ ਹੈ।ਪਿੰਡ ਦੇ ਮੋਹਤਵਾਰ ਵਿਅਕਤੀ ਨਛੱਤਰ ਸਿੰਘ,ਸੁਖਪਾਲ ਸਿੰਘ ਆਦਿ ਨੇ ਦੱਸਿਆ ਕਿ ਅੱਕੀ ਕੌਰ ,ਮਹਿੰਦਰ ਕੌਰ, ਸਰਬਜੀਤ ਕੌਰ,ਕ੍ਰਿਸ਼ਨ ਚੰਦ ,ਜਗਤਾਰ ਸਿੰਘ, ਸਵਰਨਜੀਤ ਕੌਰ ਸਰਬਸੰਮਤੀ ਨਾਲ ਚੁਣ ਲਏ ਗਏ ਹਨ ਜਦਕਿ ਬਾਕੀ ਰਹੇ ਇੱਕ ਪੰਚ ਲਈ ਮਨਪ੍ਰੀਤ ਸਿੰਘ ਅਤੇ ਬਲਵਿੰਦਰ ਸਿੰਘ ਜਿੱਥੇ 15ਅਕਤੂਬਰ ਨੂੰ ਆਪਣੀ ਚੋਣ ਲੜਣਗੇ ਉਥੇ ਸਰਪੰਚੀ ਦੇ ਉਮੀਦਵਾਰ ਵਜੋਂ ਸੁਖਪਾਲ ਸਿੰਘ ਅਤੇ ਹਰਵਿੰਦਰ ਸਿੰਘ ਵੀ ਚੋਣ ਲੜਣਗੇ।